ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> Meri Katha Na Kite Pohn Vich Bikhar Jawe/ ਮੇਰੀ ਕਥਾ ਨਾ ਕਿਤੇ ਪੌਣ ਵਿਚ ਬਿਖਰ ਜਾਵੇ

Meri Katha Na Kite Pohn Vich Bikhar Jawe/ ਮੇਰੀ ਕਥਾ ਨਾ ਕਿਤੇ ਪੌਣ ਵਿਚ ਬਿਖਰ ਜਾਵੇ

ਮੇਰੀ ਕਥਾ ਨਾ ਕਿਤੇ ਪੌਣ ਵਿਚ ਬਿਖਰ ਜਾਵੇ
ਮੇਰੀ ਤਮੰਨਾ ਹੈ ਇਹ ਰਾਤੋ ਰਾਤ ਮਰ ਜਾਵੇ

ਸਫ਼ਾ ਹੀ ਜਿਸਦੇ ਸੁਖ਼ਨ ਦੀ ਤਪਿਸ਼ ਤੋਂ ਡਰ ਜਾਵੇ
ਤਾਂ ਓਸ ਸੁਲਗਦੇ ਸ਼ਾਇਰ ਦੀ ਅੱਗ ਕਿਧਰ ਜਾਵੇ

ਨਾ ਸਾਂਭੇ ਯਾਰ ਦਾ ਦਾਮਨ ਨਾ ਸ਼ਾਇਰੀ ਦੀ ਸਤਰ
ਰਲੇ ਨਾ ਖ਼ਾਕ ਵਿਚ ਉਹ ਹੰਝੂ ਤਾਂ ਕਿਧਰ ਜਾਵੇ

ਜੇ ਤੇਰੇ ਕੋਲ ਇਦ੍ਹੀ ਰਾਤ ਦੀ ਸਵੇਰ ਨਹੀਂ
ਤਾਂ ਇਸ ਨੂੰ ਆਖ ਦੇ ਇਹ ਲੋਏ ਲੋਏ ਘਰ ਜਾਵੇ

About OXO Team

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar