ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> Oh Mainu Raag toh Veraag Tikhan Jaanda Hai/ਉਹ ਮੈਨੂੰ ਰਾਗ ਤੋਂ ਵੈਰਾਗ ਤੀਕਣ ਜਾਣਦਾ ਹੈ

Oh Mainu Raag toh Veraag Tikhan Jaanda Hai/ਉਹ ਮੈਨੂੰ ਰਾਗ ਤੋਂ ਵੈਰਾਗ ਤੀਕਣ ਜਾਣਦਾ ਹੈ

ਉਹ ਮੈਨੂੰ ਰਾਗ ਤੋਂ ਵੈਰਾਗ ਤੀਕਣ ਜਾਣਦਾ ਹੈ,
ਮੇਰੀ ਆਵਾਜ਼ ਦਾ ਉਹ ਰੰਗ ਵੀ ਪਹਿਚਾਣਦਾ ਹੈ

ਜ਼ਰਾ ਹਉਕਾ ਭਰਾਂ ਤਾਂ ਕੰਬ ਜਾਂਦਾ, ਡੋਲ ਜਾਂਦਾ,
ਅਜੇ ਉਹ ਸਿਰਫ ਮੇਰੇ ਹਾਸਿਆਂ ਦੇ ਹਾਣ ਦਾ ਹੈ

ਮੇਰਾ ਮਹਿਰਮ ਮੇਰੇ ਇਤਿਹਾਸ ਦੀ ਹਰ ਪੈੜ ਜਾਣੇ,
ਮੇਰਾ ਮਾਲਕ ਸਿਰਫ ਜੁਗਜਾਫੀਆਂ ਹੀ ਜਾਣਦਾ ਹੈ

ਉਹਨੂੰ ਆਖੋ ਕਿਸੇ ਮਿੱਟੀ ‘ਚ ਉਗ ਕੇ ਖਿੜ ਪਵੇ ਉਹ,
ਉਹ ਐਵੇਂ ਰਸਤਿਆਂ ਦੀ ਖਾਕ ਕਾਹਨੂੰ ਛਾਣਦਾ ਹੈ

ਜਦੋਂ ਬੇਮਾਨੀਅਤ ਬਰਸੇ ਖਿਲਾਅ ‘ਚੋਂ. ਕੌਣ ਓਦੋਂ,
ਮੇਰੇ ਸਿਰ ਤੇ ਇਹ ਛਤਰੀ ਤਾਰਿਆਂ ਦੀ ਤਾਣਦਾ ਹੈ

About OXO Team

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar