ਜੀ ਆਇਆਂ ਨੂੰ
You are here: Home >> Kavi ਕਵੀ >> ਸਤਿਗੁਰ ਨਾਨਕ ਆ ਜਾ ਸੰਗਤ ਪਈ ਪੁਕਾਰਦੀ/Satgur Nanak aa ja Sagat Payi Pukardi

ਸਤਿਗੁਰ ਨਾਨਕ ਆ ਜਾ ਸੰਗਤ ਪਈ ਪੁਕਾਰਦੀ/Satgur Nanak aa ja Sagat Payi Pukardi

ਸਤਿਗੁਰ ਨਾਨਕ ਆ ਜਾ ਸੰਗਤ ਪਈ ਪੁਕਾਰਦੀ
ਤੇਰੇ ਹੱਥ ਵਿੱਚ ਚਾਬੀ ਓ ਦਾਤਾ ਸਾਰੇ ਸੰਸਾਰ ਦੀ

ਜੇਲ੍ਹਾਂ ਵਿੱਚ ਜਾ ਕੇ ਦੁਖੀਆਂ ਦਾ ਤੂੰ ਦੁੱਖ ਨਿਵਾਰਿਆ
ਤੂੰ ਕਰਮ ਕਮਾਇਆ ਐਸਾ ਡੁੱਬਿਆਂ ਨੂੰ ਤਾਰਿਆ
ਤੂੰ ਆਕੜ ਭੰਨੀਂ ਦਾਤਾ ਬਾਬਰ ਸਰਕਾਰ ਦੀ
ਤੇਰੇ ਹੱਥ ਵਿੱਚ ਚਾਬੀ ਓ ਦਾਤਾ ਸਾਰੇ ਸੰਸਾਰ ਦੀ

ਪਰਬਤ ਨੂੰ ਪੰਜਾ ਲਾ ਕੇ ਤੂੰ ਡਿਗਦਾ ਅਟਕਾ ਲਿਆ
ਵਲੀਆਂ ਦੇ ਵਲ ਛਲ ਕੱਢ ਕੇ ਤੂੰ ਰਾਹੇ ਪਾ ਲਿਆ
ਤੇਰੀ ਬਾਣੀ ਦੇ ਵਿਚ ਬਾਬਾ ਹਰ ਬਾਤ ਵਿਚਾਰ ਦੀ
ਤੇਰੇ ਹੱਥ ਵਿੱਚ ਚਾਬੀ ਓ ਦਾਤਾ ਸਾਰੇ ਸੰਸਾਰ ਦੀ

ਔਹ ਪੰਜਾ ਤੇ ਨਨਕਾਣਾ ਨਜ਼ਰਾਂ ਤੋਂ ਦੂਰ ਨੇ
ਤੇਰੀ ਦੀਦ ਦੀ ਖ਼ਾਤਿਰ ਬਾਬਾ ਅੱਖੀਆਂ ਮਜ਼ਬੂਰ ਨੇ
‘ਯਮਲੇ ਜੱਟ’ ਦੀ ਤੂੰ ਬੀ ਤੈਨੂੰ ਵਾਜਾਂ ਮਾਰਦੀ
ਤੇਰੇ ਹੱਥ ਵਿੱਚ ਚਾਬੀ ਓ ਦਾਤਾ ਸਾਰੇ ਸੰਸਾਰ ਦੀ

ਸਤਿਗੁਰ ਨਾਨਕ ਆ ਜਾ
ਦੁਨੀਆਂ ਨੂੰ ਦੀਦ ਦਿਖਾ ਸੰਗਤ ਪਈ ਪੁਕਾਰਦੀ
ਤੇਰੇ ਹੱਥ ਵਿੱਚ ਚਾਬੀ ਓ ਦਾਤਾ ਸਾਰੇ ਸੰਸਾਰ ਦੀ
3. ਜੱਗ ਦਿਆ ਚਾਨਣਾ ਤੂੰ ਮੁੱਖ ਨਾ ਲੁਕਾ ਵੇ
ਜੱਗ ਦਿਆ ਚਾਨਣਾ ਤੂੰ ਮੁੱਖ ਨਾ ਲੁਕਾ ਵੇ
ਨਾਨਕੀ ਨੂੰ ਮਾਣ ਤੇਰਾ ਤ੍ਰਿਪਤਾ ਨੂੰ ਚਾਅ ਵੇ

ਬੁੱਢੇ ਜੇਹੇ ਬਾਪ ਤੈਨੂੰ ਚਾਅਵਾਂ ਨਾਲ ਪਾਲਿਆ
ਸੁੰਦਰ ਜੁਆਨੀ ਵਿਚ ਬਚਪਨ ਢਾਲਿਆ
ਪਿਤਾ ਦੇ ਕਲੇਜੇ ਨੂੰ ਵੀ ਠੋਕਰਾਂ ਨਾ ਲਾ ਵੇ
ਜੱਗ ਦਿਆ ਚਾਨਣਾ ਤੂੰ ਮੁੱਖ ਨਾ ਲੁਕਾ ਵੇ

ਅੰਮੀਂ ਦੀਆਂ ਸੱਧਰਾਂ ਹੋਈਆਂ ਨਹੀਂਉਂ ਪੂਰੀਆਂ
ਭੈਣ ਦੀਆਂ ਆਸਾਂ ਅਜੇ ਪਈਆਂ ਨੀ ਅਧੂਰੀਆਂ
ਪਾ ਨਾ ਵਿਛੋੜਾ ਮੇਰਾ ਦਿਲ ਨਾ ਦੁਖਾ ਵੇ
ਜੱਗ ਦਿਆ ਚਾਨਣਾ ਤੂੰ ਮੁੱਖ ਨਾ ਲੁਕਾ ਵੇ

ਵੇ ਛੋਟੇ ਛੋਟੇ ਬਾਲ ਤੇਰੇ ਹੰਝੂ ਪਏ ਨੀ ਡੋਲ੍ਹਦੇ
ਪਿਤਾ ਕਿੱਥੇ ਚੱਲਿਆ ਏ ਅੰਮੀਂ ਤਾਈਂ ਬੋਲਦੇ
ਲਿਖੀ ਏ ਜੋ ਲੇਖਾਂ ਵਿਚ ਕਰਦਾ ਖ਼ੁਦਾ ਵੇ
ਜੱਗ ਦਿਆ ਚਾਨਣਾ ਤੂੰ ਮੁੱਖ ਨਾ ਲੁਕਾ ਵੇ

ਹੱਸ ਮੁੱਖੋਂ ਬਾਬਾ ਜੀ ਸਭ ਨੂੰ ਉਚਾਰਦੇ
ਝੂਠੇ ਨੇ ਪਿਆਰ ਏਥੇ ਕੁੱਲ ਸੰਸਾਰ ਦੇ
ਸੁਣ ਕੇ ਸੁਲੱਖਣੀ ਨੂੰ ਹੋ ਗਿਆ ਸ਼ੁਦਾ ਵੇ
ਜੱਗ ਦਿਆ ਚਾਨਣਾ ਤੂੰ ਮੁੱਖ ਨਾ ਲੁਕਾ ਵੇ

ਜੱਗ ਦਿਆ ਚਾਨਣਾ ਤੂੰ ਮੁੱਖ ਨਾ ਲੁਕਾ ਵੇ
ਨਾਨਕੀ ਨੂੰ ਮਾਣ ਤੇਰਾ ਤ੍ਰਿਪਤਾ ਨੂੰ ਚਾਅ ਵੇ

About Rajinderpal Sandhu

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar