ਜਿੰਦ ਖੜੀ ਏ ਸੋਚਾਂ ਦੇ ਮੋੜ ਉੱਤੇ, ਲੁੱਟ ਗਿਆ ਏ ਚੈਨ ਕਰਾਰ ਮੇਰਾ,
ਇੱਕ ਪਾਸੇ ਤੇ ਘਰ ਹੈ ਸੱਜਣਾ ਦਾ, ਦੂਜੇ ਪਾਸੇ ਪਰਵਰਦਿਗਾਰ ਮੇਰਾ,
ਕਿੱਧਰ ਜਾਵਾਂ ਤੇ ਕਿੱਧਰ ਮੈਂ ਨਾ ਜਾਵਾਂ, ਓਧਰ ਰੱਬ ਤੇ ਏਧਰ ਦਿਲਦਾਰ ਮੇਰਾ,
ਓਸ ਗਲੀ ਵਿਚ ਰੱਬ ਦਾ ਘਰ ਸਾਦਿਕ਼, ਜਿਸ ਗਲੀ ਵਿਚ ਵਸਦਾ ਯਾਰ ਮੇਰਾ,
ਕਿਹੜੇ ਘਰ ਜਾਵਾਂ ਏਹੋ ਖੜਾ ਮੈਂ ਵਿਚਾਰਦਾ, ਇਕ ਘਰ ਰੱਬ ਦਾ ਤੇ ਦੂਜਾ ਘਰ ਯਾਰ ਦਾ.....