ਕਾਲੀ ਰਾਤ ਪਿੱਛੋਂ ਨਵੀਂ ਆਵੇਗੀ ਸਵੇਰ ਕੋਈ,
ਹਰ ਕਾਲੀ ਰਾਤ ਮੈਂ ਲੰਘਾਈ ਏਹੋ ਸੋਚਕੇ |
ਖੋਰੇ ਮੈਨੂੰ ਦੇਵੇਗੀ ਦਿਲਾਸਾ ਧਰਵਾਸਾ ਕੋਈ,
ਤੇਰੀ ਤਸਵੀਰ ਸੀ ਬਣਾਈ ਏਹੋ ਸੋਚਕੇ |
ਹੋਣਗੇ ਨਸੀਬ ਕਦੀਂ ਦੀਦ ਇਹਨਾ ਦੀਦਿਆਂ ਨੂੰ,
ਰਾਹਾਂ ਵਿਚ ਦੀਦੜੀ ਵਿਛਾਈ ਏਹੋ ਸੋਚਕੇ |
ਪਰ ਇਹਨਾਂ ਚੰਦਰੇ ਰਾਹਾਂ ਦੇ ਨਸੀਬ ਖੋਟੇ,
ਹੰਝੂਆਂ ਦੀ ਨਦੀ ਵਗ ਆਈ ਏਹੋ ਸੋਚਕੇ |
ਕੋਈ ਤਾਂ ਗਵਾਹ ਹੋਵੇ ਸਾਡੀ ਵਫ਼ਾ ਚੰਦਰੀ ਦਾ,
ਯਾਦ ਤੇਰੀ ਸੀਨੇ ਨਾਲ ਲਾਈ ਏਹੋ ਸੋਚਕੇ |
ਤੇਰੀ ਬੇਵਫਾਈ ਬਾਰੇ ਜੱਗ ਜਾਂ ਜਾਵੇ ਨਾ,
ਦਿਲ ਵਾਲੀ ਗੱਲ ਮੈਂ ਲੁਕਾਈ ਏਹੋ ਸੋਚਕੇ |
--ਗੁਰਜੰਟ ਸਿੰਘ ਸੰਧੂ
ਓਹ ਸਵੇਰ ਜਰੂਰ ਆਵੇਗੀ ਤੇ ਬਹੁਤ ਜਲਦੀ ਆਵੇਗੀ
ਬਹੁਤ ਹੀ ਖੂਬ ਲਿਖਿਆ ਜੀ !!!!!!!!!!
ਬਹੁਤ ਵਧੀਆ ਲਿਖਿਆ ਜੀ ਸ਼ਾਇਰੀ ਦਾ ਸਵਾਦ ਹੀ ਵੱਖਰਾ ਹੈ।
ਵਧੀਆ ਪੋਸਟਾ ਪੜ੍ਹਣ ਲਈ ਸਾਡੇ ਨਾਲ ਜੁੜੇ ਰਹੋ ਜੀ | ਧੰਨਵਾਦ