ਨਿਵੇਂ ਪਹਾਡ਼ਾਂ ਦੇ ਪਰਬਤ, ਹੋਰ ਨਿਵਿਆਂ ਨਾ ਕੋਈ।
ਨਿਵਿਆਂ ਲਾਡੋ ਦਾ ਬਾਬਲ, ਜਿੰਨ੍ਹੇ ਬੇਟੀ ਵਿਆਈ।
ਤੂੰ ਕਿਉਂ ਰੋਇਆ ਬਾਬਲ ਜੀ, ਜੱਗ ਹੁੰਦਡ਼ੀ ਆਈ।
ਮੋਰਾਂ ਦੀਆਂ ਪੈਲਾਂ ਦੇਖ ਕੇ ਬਾਬਲ ਛਮ-ਛਮ ਰੋਇਆ।
ਤੂੰ ਕਿਉਂ ਰੋਇਆ ਬਾਬਲ ਜੀ, ਜੱਗ ਹੁੰਦਡ਼ੀ ਆਈ।
ਨਿਵਿਆਂ ਲਾਡੋ ਦਾ ਬਾਬਲ, ਜਿੰਨ੍ਹੇ ਬੇਟੀ ਵਿਆਈ।
ਨਿਵਿਆਂ ਲਾਡੋ ਦਾ ਤਾਇਆ ਜਿੰਨ੍ਹੇ ਬੇਟੀ ਵਿਆਈ।
ਤੂੰ ਕਿਉਂ ਰੋਇਆ ਤਾਇਆ ਜੀ, ਜੱਗ ਹੁੰਦਡ਼ੀ ਆਈ।
ਮੋਰਾਂ ਦੀਆਂ ਪੈਲਾਂ ਦੇਖ ਕੇ ਤਾਇਆ ਛਮ-ਛਮ ਰੋਇਆ।
ਤੂੰ ਕਿਉਂ ਰੋਇਆ ਤਾਇਆ ਜੀ, ਜੱਗ ਹੁੰਦਡ਼ੀ ਆਈ।
ਨਿਵੇਂ ਪਹਾਡ਼ਾਂ ਦੇ ਪਰਬਤ, ਹੋਰ ਨਿਵਿਆਂ ਨਾ ਕੋਈ।