ਪੰਜਾਬੀ ਮਾਂ ਬੋਲੀ ਵੇਬਸਾਇਟ ਤੇ ਸਬ ਲੇਖਕਾਂ ਤੇ ਪਾਠਕਾਂ ਦਾ ਸਵਾਗਤ ਹੈ | ਪੰਜਾਬੀ ਮਾਂ ਬੋਲੀ ਵੇਬਸਾਇਟ ਸਮੂਹ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਦੀ ਸਾਂਝੀ ਵੇਬਸਾਇਟ ਹੈ |

ਬੇਵਫਾ ਹਮਸਫ਼ਰ

Written by sardardhami on May 8th, 2012. Posted in ਗਜ਼ਲਾਂ

ਉਫ ਬੇਵਫਾ ਹਮਸਫ਼ਰ ਯਾਦ ਆਇਆ
ਉਹ ਭਿਅੰਕਰ ਰਹਿਗ਼ੁਜ਼ਰ ਯਾਦ ਆਇਆ
ਦਿਲੋ ਦਿਮਾਗ਼ ਦਾ ਹਸ਼ਰ ਯਾਦ ਆਇਆ
ਆਪਣੇ ਸਜਦੇ ਉਹਦਾ ਦਰ ਯਾਦ ਆਇਆ
ਮਹਫਿਲ ਚੇ ਦੋਸਤ ਵੀ ਦੁਸ਼ਮਨ ਵੀ ?
ਇਹ ਕਿਸਦਾ ਅੰਤਿਮ ਸਫਰ ਯਾਦ ਆਇਆ
ਓਹ ਰਸਤੇ ਯਾਦ ਆਏ ਓਹ ਮੰਜਿਲ ਯਾਦ ਆਈ
ਹਸੀਨ ਹਮਸਫਰ ਬੇਦਰਦ ਰਹਿਬਰ ਯਾਦ ਆਇਆ
ਵਤਨ ਤੋਂ ਦੂਰ ਵਤਨ ਦੇ ਲੋਕਾਂ ਨੂੰ
ਆਪਣਾ ਪੁਰਾਣਾ ਨਗਰ ਯਾਦ ਆਇਆ

ਸਰਦਾਰ ਧਾਮੀਂ

ਨਵੇਂ ਤਮਾਸ਼ੇ

Written by sardardhami on May 8th, 2012. Posted in ਗਜ਼ਲਾਂ

ਮਹਫਿਲ ਬੜੀ ਰੰਗੀਨ ਬਾਬੇਊ ਸਾਕੀ ਬੜਾ ਹੁਸੀਨ ਬਾਬੇਓ
ਫਿਰ ਵੀ ਹੋ ਗ਼ਮਗੀਨ ਬਾਬੇਓ ਮਸਲਾ ਕੋਈ ਸੰਗੀਨ ਬਾਬੇਓ
ਜ਼ਹਿਰੀ ਫਨੀਅਰ ਕੀਲਣ ਵਾਲੇ,ਜ਼ਖਮ ਅਵੱਲੇ ਹੀਲਣ ਵਾਲੇ
ਗੁਮ ਖੁਦ ਹੀ ਬੇਸਮਝ ਸਪੇਰੇ,ਕੋਣ ਬਜਾਵੇ ਬੀਨ ਬਾਬੇਓ
ਪਾਰ ਉਤਾਰੇ ਕਰਨੇ ਵਾਲੇ ,ਲੋਕਾਂ ਖਾਤਿਰ ਮਰਨੇ ਵਾਲੇ
ਗਿਰਗਟ ਬਣਕੇ ਬਹਿ ਜਾਂਦੇ ਵੇਖੇ ਮਾਇਆ ਦੇ ਸ਼ੋਕੀਨ ਬਾਬੇਓ
ਕਿਧਰ ਗੁਜਰੇ ਬਕਤ ਗੁਆਚੇ,ਚਲ ਪਏ ਅਜਕਲ ਨਵੇਂ ਤਮਾਸ਼ੇ
ਗਿਧੀਆਂ ਦੇ ਥਾਂ ਹੋਵੇ ਡਿਸਕੋ ,ਪੇਹਰਾਵਾ ਹੈ ਜੀਨ ਬਾਬੇਓ

ਸਰਦਾਰ ਧਾਮੀਂ

ਖਾਮੋਸ਼ ਰਹਾਂ

Written by sardardhami on May 8th, 2012. Posted in ਗਜ਼ਲਾਂ

ਤੇਰੇ ਝੁਠੇ ਲਾਰੇ ਤਕ ਖਾਮੋਸ਼ ਰਹਾਂ

ਦਿਲ ਨੂੰ ਗ਼ਮ ਦੇ ਮਾਰੇ ਤਕ ਖਾਮੋਸ਼ ਰਹਾਂ

ਰਾਤ ਅੰਧੇਰੀ ਪੈਡਾ ਮੁਸ਼ਕਿਲ ਹੈ ਲੇਕਿਨ

ਦੀਪਕ ਜੁਗਨੋ ਤਾਰੇ ਤਕ ਖਾਮੋਸ਼ ਰਹਾਂ

ਗਿਰਗਟ ਵਾਂਗਰ ਰੰਗ ਬਦਲ ਲਏ ਗੈਰਾਂ ਨੇ

ਆਪਣੀਆ ਦੇ ਕਾਰੇ ਤਕ ਖਾਮੋਸ਼ ਰਹਾਂ

ਕਿਧਰ ਛੁਪ ਗਏ ਰਮ ਮੁਹੰਮਦ ਤੇ ਨਾਨਕ

ਹਰ ਪਾਸੇ ਹਤਿਆਰੇ ਤਕ ਖਾਮੋਸ਼ ਰਹਾਂ

ਹਰ ਇਕ ਦਿਲ ਤੇ ਭਾਰੋ ਸਾਗਰ ਨਫ਼ਰਤ ਦਾ

ਟੁਟਦੇ ਰੋਜ਼ ਕਿਨਾਰੇ ਤਕ ਖਾਮੋਸ਼ ਰਹਾਂ

ਗਲੀ ਮੁਹਲੇ ਮਮਤਾ ਵਿਕਦੀ ਵੇਖੀ ਹੈ

ਇਜਤਾਂ ਦੇ ਵਣਜਾਰੇ ਤਕ ਖਾਮੋਸ਼ ਰਹਾਂ

ਬਹੁਤ ਸਤਾਇਆ ਧਾਮੀ ਲੋਕਾਂ ਮਹਫਿਲ ਚੇ

ਸੱਜਣ ਬੇ ਅਤਬਾਰੇ ਤਕ ਖਾਮੋਸ਼ ਰਹਾਂ

ਸਰਦਾਰ ਧਾਮੀ

ਹੁਸਨ ਦੀ ਚਰਚਾ

Written by sardardhami on May 8th, 2012. Posted in ਗਜ਼ਲਾਂ

ਜਦ ਵੀ ਓਹਦੇ ਹੁਸਨ ਦੀ ਚਰਚਾ ਹੋਈ ਹੈ
ਆਪਾਂ ਆਪਣੇ ਦਿਲ ਦੀ ਗਲ ਲਕੋਈ ਹੈ
ਮਹਫਿਲ ਅੰਦਰ ਜਾਮ ਪਿਲਾਂਵੇ ਗੈਰਾਂ ਨੂੰ
ਮੇਰੇ ਦਿਲਬਰ ਇਹ ਕੈਸੀ ਦਿਲਜੋਈ ਹੈ
ਕਦਮ ਕਦਮ ਤੇ ਅਨਹੋਣੀ ਹੀ ਹੋਈ ਹੈ
ਸਾਡੇ ਭਾਣੇ ਜੱਗ ਤੇ ਮਮਤਾ ਮੋਈ ਹੈ
ਓਹ ਤਾਂ ਖੂੰਨ ਨੂੰ ਅਮ੍ਰਿਤ ਵਾਂਗਰ ਪੀਵੇਗਾ
ਜਿਹਦੇ ਜੁਲਮਾਂ ਜ਼ੁਰਮ ਦੀ ਕਾਲਖ ਧੋਈ ਹੈ
ਹਰ ਪਾਸੇ ਹੀ ਖੂੰਨ ਦੀ ਬਰਖਾ ਹੋਈ ਹੈ
ਮੇਰੇ ਵਤਨੀ ਕਿਸਨੇ ਨਫ਼ਰਤ ਬੋਈ ਹੈ
ਯਾਦ ਪੁਰਾਣੀ ਗ਼ਮ ਦੀ ਅਗਨੀ ਝੋਈ ਹੈ
ਮੇਰੀ ਧੀਰਜ ਗਜਲਾਂ ਬਣ ਬਣ ਰੋਈ ਹੈ
ਪਥਰ ਦਿਲ ਕਦ ਮੋਮ ਬਣਾਕੇ ਆਵੇਗਾਂ
ਧਾਮੀ ਦਿਲ ਦੀ ਰਤ ਬਹੁਰੀੰ ਚੋਈ ਹੈ

ਸਰਦਾਰ ਧਾਮੀਂ

ਨਾਦਾਨ ਦਿਲ / नादान दिल

Written by SgS Sandhu on May 3rd, 2012. Posted in ਗੁਰਜੰਟ ਸਿੰਘ ਸੰਧੂ, ਸ਼ਾਇਰੀ

ਕਿਸੀ ਨਾਦਾਨ ਨੇ ਕਹਾ ਥਾ ਇਸ ਨਾਦਾਨ ਸੇ ,
ਕਿ ਕਭੀ ਦਿਲ ਲਗਾਨੇ ਕੀ ਨਾਦਾਨੀ ਨਾ ਕਰਨਾ ,
ਦਿਲ-ਏ-ਨਾਦਾਨ ਕੀ ਨਾਦਾਨੀ ਭੀ ਕ੍ਯਾ ਖੂਬ ਥੀ,
ਯੇ ਫਿਰ ਭੀ ਦਿਲ ਲਗਾਨੇ ਕੀ ਨਾਦਾਨੀ ਕਰ ਬੈਠਾ।

किसी नादान ने कहा था इस नादान दिल से,
कि कभी दिल लगाने कि नादानी न करना,
दिल-ऐ-नादान कि नादानी भी क्या खूब थी,
ये फिर भी दिल लगाने कि नादानी कर बैठा |

œਅਮਰ ਕਵੀœ

Written by Amar Kavi on April 2nd, 2012. Posted in ਕਵਿਤਾਵਾਂ

ਇਸ਼ਕ਼ ਨਾ ਕਰੋ ਸਜਾ ਮਿਲੇਗੀ,
ਗੁਨਾਹ ਹੋ ਭੀ ਨਾ ਹੋ ਬੇ ਵਜਾਹ ਮਿਲੇਗੀ ..

ਕਵੀ ਅਮਰ ਮਰਤੇ ਮਰ ਜਾਓਗੇ,
ਨਾ ਤੁਮਹਾਰੀ ਨਾ ਇਨਕੀ ਰਜਾ ਮਿਲੇਗੀ ….

œਅਮਰ ਕਵੀœ

Written by Amar Kavi on March 9th, 2012. Posted in ਕਵਿਤਾਵਾਂ

ਲਹੂ ਦੇ ਕਤਰੇ ਕਾਗਜ਼ਾ ਤੇ ਵਹਾਏ ਮੈਂ ,
ਜਜ਼ਬਾਤ ਆਪਣੇ ਕਦੇ ਵੀ ਨਾ ਛੁਪਾਏ ਮੈਂ ||

ਲਿਖ ਦਿੱਤਾ ਜੋ ਵੀ ਮੈਂ ਰਿਹਾ ਸੋਚਦਾ,
ਝੂਠ ਮੂਠ ਅੇਵੈਂ ਨੀ ਲੋਕ ਸਲਾਏ ਮੈਂ ||

ਕੀ ਨੇ ਉਹ , ਤੇ ਕਿਥੇ ਕੁ ਨੇ ਖੜੇ,
ਨੰਗੇ ਕਰ ਕਰ ਕੇ ਸ਼ੀਸ਼ੇ ਵਖਾਏ ਮੈਂ ||

ਲੋਕਾਂ ਦੀ ਭੀੜ ਦੇ ਵਿਚ ਖੜ ਗਿਆ ,
ਘਰ ਆਪਣੇ ਤੇ ਹੀ ਪੱਥਰ ਚਲਾਏ ਮੈਂ ||

© 2011, ਪੰਜਾਬੀ ਮਾਂ ਬੋਲੀ
ਸਬ ਹੱਕ ਪੰਜਾਬੀ ਮਾਂ ਬੋਲੀ ਲਈ ਰਾਖਵੇਂ ਹਨ
ਹੁਣ ਤੱਕ ਪੰਜਾਬੀ ਮਾਂ ਬੋਲੀ ਵੈਬਸਾਇਟ ਕੁੱਲ
101566
ਵਾਰ ਦੇਖੀ ਜਾ ਚੁੱਕੀ ਹੈ |
OXO Solutions