Topbar Left
  • About
  • Contact Us ਸੰਪਰਕ

Login
Sign up

ਪੰਜਾਬੀ ਮਾਂ ਬੋਲੀ

Punjabi Maa Boli پنجابی ما بولی

Punjabi Maa Boli Sites
Radio
Dictionary
Pictures
Books
Movies
Music
Shop
Home
  • ਪੰਜਾਬPunjab
    • Geography ਭੂਗੋਲ
    • History ਇਤਿਹਾਸ
    • Punjabi Pepole / ਪੰਜਾਬੀ ਲੋਕ
    • Religion ਧਰਮ
  • ਪੰਜਾਬੀ ਭਾਸ਼ਾPunjabi Language
    • Punjabi Alfabet ਗੁਰਮੁਖੀ ਵਰਣਮਾਲਾ
    • Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ
  • ਸੱਭਿਆਚਾਰCulture
    • ਬੋਲੀਆਂBoliaan
    • ਘੋੜੀਆਂGhodiaan
    • ਸੁਹਾਗSuhaag
    • ਲੋਕ ਗੀਤLok Geet
    • ਮਾਹੀਆMaiya
    • ਟੱਪੇTappe
    • ਛੰਦChhand
  • ਸਾਹਿਤLiterature
    • ਕਵਿਤਾਵਾਂKavitavaan
    • ਗਜ਼ਲਾਂGazals
    • ਕਹਾਣੀਆਂStories
    • ਪੰਜਾਬੀ ਕਾਫ਼ੀਆਂPunjabi Kafian
    • ਲੇਖEssays
  • ਸ਼ਾਇਰੀShayiri
  • ਮੁਹਾਵਰੇIdiom
  • ਬੁਝਾਰਤਾBujartan
  • ਸ਼ੁਗਲFun
    • ਚੁਟਕਲੇJokes
    • ਹਾਸ ਕਾਵਿFunny poetry
  • ਸੰਦTools

ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ

ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ
26th May 2018 02:20:10
ਮਾਂ ਨੇ ਝਿੜਕੀ ਪਿਉ ਨੇ ਝਿੜਕੀ ਵੀਰ ਮੇਰੇ ਨੇ ਵਰਜੀ ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ ਏਧਰ ਕੰਡੇ, ਓਧਰ ਵਾੜਾਂ ਵਿੰਨ੍ਹੀਆਂ ਗਈਆਂ ਕੋਮਲ ਨਾੜਾਂ ਇਕ ਇਕ ਸਾਹ ਦੀ ਖਾਤਰ ਅੜੀਓ ਸੌ ਸੌ ਵਾਰੀ ਮਰਦੀ ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ ਸਿਰਜਾਂ, ਪਾਲਾਂ, ਗੋਦ ਸੰਭਾਲਾਂ ਰਾਤ ਦਿਨੇ ਰੱਤ ਆਪਣੀ ਬਾਲਾਂ ਕੁੱਲ ਦੇ ਚਾਨਣ ਖਾਤਰ ਆਪਣੀ ਖ਼ਾਕ ਚੋਂ ਦੀਵੇ ਘੜਦੀ ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ ਚਰਖਾ ਕੱਤਾਂ, ਸੂਤ ਬਣਾਵਾਂ ਸੂਹੇ ਸਾਵੇ ਰੰਗ ਚੜ੍ਹਾਵਾਂ ਸਭ ਦੇ ਪਿੰਡੇ ਪਹਿਰਨ ਪਾਵਾਂ ਆਪ ਰਹਾਂ ਮੈਂ ਠਰਦੀ ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ ਬੂਟੇ ਲਾਵਾਂ, ਪਾਣੀ ਪਾਵਾਂ ਸਿਹਰੇ ਗੁੰਦਾਂ, ਸੁੱਖ ਮਨਾਵਾਂ ਜੇ ਕਿਸੇ ਰੁੱਖ ’ਤੇ ਪੀਂਘ ਝੁਟਾਵਾਂ ਫੇਰ ਨਾ ਦੁਨੀਆਂ ਜਰਦੀ ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ ਜੇ ਅੰਬਰ ਦਾ ਗੀਤ ਮੈਂ ਗਾਵਾਂ ਸ਼ਿਕਰੇ ਰੋਕਣ ਮੇਰੀਆਂ ਰਾਹਵਾਂ ਜ਼ਖ਼ਮੀ ਹੋਵਾਂ ਤੇ ਡਿੱਗ ਜਾਵਾਂ ਰਹਾਂ ਮੈਂ ਹਉਕੇ ਭਰਦੀ ਮੇਰੇ ਨਹੀਂ ਪੁੱਗਦੀ ਮਨ-ਮਰਜ਼ੀ ਅੰਮੜੀ ਕਹੇ ਪ੍ਰਾਹੁਣੀ ਆਈ ਸੱਸੂ ਕਹੇ ਬਗਾਨੀ ਜਾਈ ਸਾਰੀ ਉਮਰ ਪਤਾ ਨਾ ਲੱਗਿਆ ਧੀ ਮੈਂ ਕਿਹੜੇ ਘਰ ਦੀ ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ ਗੁੜ ਪੂਣੀ ਦੀ ਲੋੜ ਨਾ ਕੋਈ ਨਾ ਕੋਈ ਹੁਕਮ ਤੇ ਨਾ ਅਰਜੋਈ ਦੱਬਣ ਦੀ ਵੀ ਹੁਣ ਨਹੀਂ ਖੇਚਲ ਜੰਮਣੋਂ ਪਹਿਲਾਂ ਮਰਦੀ ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ

Post navigation

Previous
Next

Search

ਨਵੀਆਂ ਬੋਲੀਆਂ

  • ਕਿੱਕਲੀ ਕਲੀਰ ਦੀ/Kikli Cleer Di
  • ਕੱਠੀਆ ਹੋ ਕੇ ਆਈਆ/Kathiya ho ke Aayiya
  • ਗਿੱਧਾ ਗਿੱਧਾ ਕਰੇਂ ਮੇਲਣੇ/Giddha Giddha Kare Malene
  • Dil Khave Hichkole/ਦਿਲ ਖਾਵੇ ਹਿਚਕੋਲੇ
  • ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ/Mundiya di Aakh Kudiya Wich Rehde

ਨਵੀਆਂ ਘੋੜੀਆਂ

  • ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ/Mathe te Chamkan Bal, Mere Banere De
  • ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ/Mein Balihari ve Maa Diya Surjana
  • ਸਤਿਗੁਰਾਂ ਕਾਜ ਸਵਾਰਿਆ ਈ/Satguru Kaj Sawariya e
  • ਮਹਿਲਾਂ ਵਿਚੋਂ ਉਤਰੀ ਸ਼ਿਮਲਾਪਤੀ/Mehla Vocho Utri Shimlapati

ਸਾਡੇ ਬਾਰੇ

  • About
  • Our Misson ਸਾਡਾ ਮਿਸ਼ਨ
  • Terms and Conditions ਸ਼ਰਤਾਂ
  • Help ਸਹਾਇਤਾ

We are on Social Media

ਵੈਬਸਾਈਟਾਂ

  • HOME
  • Music ਸੰਗੀਤ
  • Movies ਫਿਲਮਾਂ
  • Books ਕਿਤਾਬਾਂ
  • Pictures ਤਸਵੀਰਾਂ
  • Dictionary ਸ਼ਬਦਕੋਸ਼
  • Radio ਰੇਡੀਓ

ਪੰਜਾਬ ਬਾਰੇ

  • Punjab ਪੰਜਾਬ
  • History ਇਤਿਹਾਸ
  • Geography ਭੂਗੋਲ
  • Religion ਧਰਮ
  • Punjabi Language ਪੰਜਾਬੀ ਭਾਸ਼ਾ
  • Punjabi Alfabet ਗੁਰਮੁਖੀ ਵਰਣਮਾਲਾ
  • Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ

ਮੁੱਖ ਵਰਕੇ

  • Punjab ਪੰਜਾਬ
  • Punjabi Language ਪੰਜਾਬੀ ਭਾਸ਼ਾ
  • Culture ਸੱਭਿਆਚਾਰ
  • Ghodiaan ਘੋੜੀਆਂ
  • Suhaag ਸੁਹਾਗ
  • Shayiri ਸ਼ਾਇਰੀ
  • Fun ਸ਼ੁਗਲ
  • Lok Geet ਲੋਕ ਗੀਤ
  • Volunteer
  • Awards

©2023 ਪੰਜਾਬੀ ਮਾਂ ਬੋਲੀ. All rights reserved.

Designed by OXO Solutions®