ਜੀ ਆਇਆਂ ਨੂੰ

ਹੀਰ ਵਾਰਿਸ ਸ਼ਾਹ: ਬੰਦ 523(ਉਹੀ ਚਲਦਾ)

ਕਿਸੇ ਕੇਹੇ ਨਪੀੜੇਨੇ ਪੀੜੀਏਂ ਤੂੰ ਤੇਰਾ ਰੰਗ ਹੈ ਤੋਰੀ ਦੇ ਫੁਲ ਦਾ ਨੀ ਢਾਕਾਂ ਤੇਰੀਆਂ ਕਿਸੇ ਮਰੋੜੀਆਂ ਨੇ ਇਹ ਤਾਂ ਕੰਮ ਹੋਇਆ ਹਿਲਜੁਲ ਦਾ ਨੀ ਤੇਰਾ ਅੰਗ ਕਿਸੇ ਪਾਇਮਾਲ ਕੀਤਾ ਢੱਗਾ ਜੋਤਰੇ ਜਿਵੇਂ ਹੈ ਘੁਲ ਦਾ ਨੀ ਵਾਰਸ ਸ਼ਾਹ ਮੀਆਂ ਇਹ ਦੁਆ ਮੰਗੋ ਖੁਲ ਜਾਏ ਬਾਰਾ ਅੱਜ ਕੁਲ ਦਾ ਨੀ Read More »

ਹੀਰ ਵਾਰਿਸ ਸ਼ਾਹ: ਬੰਦ 524(ਉੱਤਰ ਹੀਰ ਤੇ ਨਨਾਣ)

ਪਰਨੇਹਾਂ ਦਾ ਮੈਨੂੰ ਅਸਰ ਹੋਇਆ ਰੰਗ ਜ਼ਰਦ ਹੋਇਆ ਏਸੇ ਵਾਸਤੇ ਨੀ ਛਾਪਾਂ ਖੁਭ ਗਈਆਂ ਗਲ੍ਹਾਂ ਮੇਰੀਆਂ ਤੇ ਦਾਜ਼ ਲਾਲ ਪਏ ਏਸੇ ਵਾਸਤੇ ਨੀ ਕੱਟੇ ਜਾਂਦੇ ਨੂੰ ਭਜ ਕੇ ਮਿਲੀ ਸਾਂ ਮੈਂ ਤਾਣੀਆਂ ਢਿਲੀਆਂ ਨੇ ਏਸੇ ਵਾਸਤੇ ਨੀ ਰੁੰਨੀ ਅਥਰੂ ਡੁੱਲ੍ਹੇ ਸਨ ਮੁੱਖੜੇ ਤੇ ਘੁਲ ਗਏ ਤਤੋਲੜੇ ਪਾਸ ਤੇ ਨੀ ਮੂਧੀ ... Read More »

ਹੀਰ ਵਾਰਿਸ ਸ਼ਾਹ: ਬੰਦ 525(ਉੱਤਰ ਨਨਾਣ)

ਭਾਬੀ ਅਖੀਆਂ ਦੇ ਰੰਗ ਰੱਤ ਵੰਨੇ ਤੈਨੂੰ ਹੁਸਨ ਚੜ੍ਹਿਆ ਅਨਿਆਂਉ ਦਾ ਨੀ ਅੱਜ ਧਿਆਨ ਤੇਰਾ ਆਸਮਾਨ ਉਤੇ ਤੈਨੂੰ ਆਦਮੀ ਨਜ਼ਰ ਨਾ ਆਂਉਦਾ ਨੀ ਤੇਰੇ ਸੁਰਮੇ ਦੀਆਂ ਧਾਰੀਆਂ ਧੂੜ ਪਈਆਂ ਜਿਵੇਂ ਕਾਟਕੋ ਮਾਲ ਤੇ ਧਾਂਉਦਾ ਨੀ ਰਾਜਪੂਤ ਮੈਦਾਨ ਵਿੱਚ ਲੜਨ ਤੇਜ਼ਾਂ ਅੱਗੇ ਢਾਢੀਆਂ ਦਾ ਪੁੱਤ ਗਾਂਉਦਾ ਨੀ ਰੁਖ ਹੋਰ ਦਾ ਹੋਰ ... Read More »

ਹੀਰ ਵਾਰਿਸ ਸ਼ਾਹ: ਬੰਦ 526(ਉੱਤਰ, ਹੀਰ ਦਾ ਸਹਿਤੀ ਨੂੰ)

ਮੁਠੀ ਮੁਠੀ ਮੈਨੂੰ ਕੋਈ ਅਸਰ ਹੋਇਆ ਅੱਜ ਕੰਮ ਤੇ ਜਿਊ ਨਾ ਲਗਦਾ ਨੀ ਭੁੱਲੀ ਵਿਸਰੀ ਬੂਟੀ ਉਲੰਘ ਆਈ ਇੱਕੇ ਪਿਆ ਭੁਲਾਵੜਾ ਠੱਗ ਦਾ ਨੀ ਤੇਵਰ ਲਾਲ ਮੈਨੂੰ ਅੱਜ ਖੇੜਿਆਂ ਦਾ ਜਿਵੇਂ ਲੱਗੇ ਉਲੰਬੜਾ ਅੱਗ ਦਾ ਨੀ ਅੱਜ ਯਾ ਦਆਏ ਮੈਨੂੰ ਸਈ ਸੱਜਣ ਜੈਂਦਾ ਮਗਰ ਓਲਾਂਭੜਾ ਜੱਗ ਦਾ ਨੀ ਖੁਲ ਖੁਲ ... Read More »

ਹੀਰ ਵਾਰਿਸ ਸ਼ਾਹ: ਬੰਦ 527(ਨਨਾਣ ਦਾ ਉੱਤਰ)

ਅੱਜ ਕਿਸੇ ਭਾਬੀ ਤੇਰੇ ਨਾਲ ਕੀਤੀ ਚੋਰ ਯਾਰ ਫੜੇ ਗੁਨਾਂਹਗਾਰੀਆਂ ਨੂੰ ਭਾਬੀ ਅੱਜ ਤੇਰੀ ਗਲ ਉਹ ਬਣੀ ਦੁੱਧ ਹੱਥ ਲੱਗਾ ਧੁਧਾ ਧਾਰੀਆਂ ਨੂੰ ਤੇਰੇ ਨੈਣਾਂ ਦੀਆਂ ਨੋਕਾਂ ਦੇ ਖਤ ਬਣਦੇ ਵਾਢ ਮੱਲੀ ਹੈ ਜਿਵੇਂ ਕਟਾਰੀਆਂ ਨੂੰ ਹੁਕਮ ਹੋਰ ਦਾ ਹੋਰ ਅੱਜ ਹੋ ਗਿਆ ਅੱਜ ਮਿਲੀ ਪੰਜਾਬ ਕੰਧਾਰੀਆਂ ਨੂੰ ਤੇਰੇ ਜੋਬਨੇ ... Read More »

ਹੀਰ ਵਾਰਿਸ ਸ਼ਾਹ: ਬੰਦ 528(ਹੀਰ ਦਾ ਉੱਤਰ)

ਕੇਹੀ ਛਿੰਜ ਘੱਤੀ ਅੱਜ ਤੁਸਾਂ ਭੈਣਾਂ ਖੁਆਰ ਕੀਤਾ ਜੇ ਮੈਂ ਨਿੱਘਰ ਜਾਂਦੜੀ ਨੂੰ ਭੱਈਆਂ ਪਿੱਟੀ ਕਦੋਂ ਮੈਂ ਗਈ ਕਿਧਰੇ ਕਿਉ ਉਡਾਈਆਂ ਜੇ ਮੈਂ ਮੁਨਸ ਖਾਂਦੜੀ ਨੂੰ ਛੱਜ ਛਾਣਨੀ ਘਤ ਉਡਾਇਆ ਜੇ ਮਾਪੇ ਪਿੱਟਣੀ ਤੇ ਲੁੜ੍ਹ ਜਾਂਦੜੀ ਨੂੰ ਵਾਰਸ ਸ਼ਾਹ ਦੇ ਢਿੱਡ ਵਿੱਚ ਸੂਲ ਹੁੰਦਾ ਸੱਦਣ ਗਈ ਸਾਂ ਮੈਂ ਕਿਸੇ ਮਾਂਦਰੀ ... Read More »

ਹੀਰ ਵਾਰਿਸ ਸ਼ਾਹ: ਬੰਦ 529(ਨਨਾਣ ਦਾ ਉੱਤਰ)

ਕਿਸੇ ਹੋ ਬੇਦਰਦ ਲਗਾਮ ਦਿੱਤੀ ਅੱਡੀਆਂ ਵੱਖੀਆਂ ਵਿੱਚ ਚੁਭਾਈਆਂ ਨੇ ਢਿੱਲਿਆਂ ਹੋ ਕੇ ਕਿਸੇ ਮੈਦਾਨ ਦਿੱਤਾ ਲਈਆਂ ਕਿਸੇ ਮਹਿਬੂਬ ਸਫਾਈਆਂ ਨੇ ਸਾਹ ਕਾਹਲਾ ਹੋਠਾਂ ਤੇ ਲਹੂ ਲੱਗਾ ਕਿਸੇ ਨੀਲੀ ਨੂੰ ਠੋਕਰਾਂ ਲਾਈਆਂ ਨੇ ਵਾਰਸ ਸ਼ਾਹ ਮੀਆਂ ਹੋਣੀ ਹੋ ਰਹੀ ਹੁਣ ਕੇਹੀਆਂ ਰਿੱਕਤਾਂ ਚਾਈਆਂ ਨੇ Read More »

ਹੀਰ ਵਾਰਿਸ ਸ਼ਾਹ: ਬੰਦ 530

ਲੁੜ੍ਹ ਗਈ ਜੇ ਮੈਂ ਪਰਤ ਪਾਟ ਚੱਲੀ ਕੁੜੀਆਂ ਪਿੰਡ ਦੀਆਂ ਅੱਜ ਦੀਵਾਨੀਆਂ ਨੇ ਚੂਚੀ ਲਾਂਉਦੀਆਂ ਧੀਆਂ ਪਰਾਈਆਂ ਨੂੰ ਬੇਦਰਦ ਤੇ ਅੰਤ ਬੇਗਾਨੀਆਂ ਨੇ ਮੈਂ ਬੇਦੋਸੜੀ ਅਤੇ ਬੇਖ਼ਬਰ ਤਾਈਂ ਰੰਗ ਰੰਗ ਦੀਆਂ ਲਾਦੀਆਂ ਕਾਨੀਆਂ ਨੇ ਮਸਤ ਫਿਰਨ ਉਤਮਾਦ ਦੇ ਨਾਲ ਭਰੀਆਂ ਟੇਢੀ ਚਾਲ ਚੱਲਣ ਮਸਤਾਨੀਆਂ ਨੇ Read More »

ਹੀਰ ਵਾਰਿਸ ਸ਼ਾਹ: ਬੰਦ 531(ਉੱਤਰ ਹੀਰ)

ਭਾਬੀ ਜਾਣਨੇ ਹਾਂ ਅਸੀਂ ਸਭ ਚਾਲੇ ਜਿਹੜੇ ਮੁੰਗ ਤੇ ਚਣੇ ਖਿੰਡਾਵਨੀ ਹੈਂ ਆਪ ਖੇਦੇ ਹੈਂ ਤੂੰ ਗੁਹਤਾਲ ਚਾਲੇ ਸਾਨੂੰ ਹਸਤੀਆਂ ਚਾ ਬਣਾਵਨੀ ਹੈ ਚੀਚੋਚੀਚ ਕੰਧੋਲੀਆਂ ਆਪ ਖੇਡੇਂ ਚੱਡੀ ਟਾਪਿਆਂ ਨਾਲ ਵਿਲਾਵਨੀ ਹੈਂ ਆਪ ਰਹੇਂ ਬੇਦੋਸ਼ ਬੇਗਰਜ਼ ਬਣ ਕੇ ਮਾਲ ਖੇੜਿਆਂ ਦਾ ਲੁਟਵਾਵਨੀ ਹੈਂ Read More »

ਹੀਰ ਵਾਰਿਸ ਸ਼ਾਹ: ਬੰਦ 532(ਜਵਾਬ ਹੀਰ)

ਅੜੀਉ ਕਸਮ ਮੈਨੂੰ ਜੇ ਯਕੀਨ ਕਰੋ ਮੈਂ ਨਰੋਲ ਬੇਗਰਜ਼ ਬੇਦੋਸੀਆਂ ਨੀ ਜਿਹੜੀ ਆਪ ਵਿੱਚ ਰਮਜ਼ ਸੁਣਾਉਂਦੀਆਂ ਹੋ ਨਹੀਂ ਜਾਣਦੀ ਮੈਂ ਚਾਪਲੋਸੀਆਂ ਨੀ ਮੈਂ ਤਾਂ ਪੇਕਿਆਂ ਨੂੰ ਨਿੱਤ ਯਾਦ ਕਰਾਂ ਪਈ ਪਾਂਉਨੀ ਹਾਂ ਨਿਤ ਔਸੀਆਂ ਨੀ ਵਾਰਸ ਸ਼ਾਹ ਕਿਉਂ ਤਿਨ੍ਹਾਂ ਆਰਾਮ ਆਵੇ ਜਿਹੜੀਆਂ ਇਸ਼ਕ ਦੇ ਥਲਾਂ ਵਿੱਚ ਤੋਸੀਆਂ ਨੀ Read More »

Scroll To Top
Skip to toolbar