ਕਾਲਾ-ਕਾਲਾ ਪਿਉ ਲਾਲ-ਲਾਲ ਬੱਚੇ ਜਿੱਥੇ-ਜਿੱਥੇ ਜਾਵੇ ਪਿਉ ਉੱਥੇ-ਉੱਥੇ ਜਾਣ ਬੱਚੇ ਰੇਲ ਗੱਡੀ
Read more
ਤਿੰਨ ਪਏ ਪੰਜ ਖੜੇ, ਅੱਠ ਲਿਆਵਣ ਗੇੜਾ, ਮੇਰੀ ਬਾਤ ਬੁੱਝ ਲੈ, ਨਹੀਂ ਤਾਂ ਬਣ ਚੇਲਾ ਮੇਰਾ। ਚਰਖਾ
Read more
ਊਠ ਤੇ ਚੜ੍ਹੇਂਦੀਏ,ਹਿਕੇਂਦਾ ਤੇਰਾ ਕੀ ਲਗਦਾ? ਅੁਹਦਾ ਤਾਂ ਮੈਂ ਨਾਂ ਨਹੀ ਲੈਣਾ, ਮੇਰਾ ਨਾਂ ਈ ਜੀਆਂ, ਉਹਦੀ ਸੱਸ ਤੇ ਮੇਰੀ ਸੱਸ, ਦੋਵੇਂ ਮਾਂਵਾ-ਧੀਆਂ। ਨੂੰਹ-ਸਹੁਰਾ
Read more
ਐਨੀ ਕੁ ਛੋਕਰੀ, ਉਹਦੇ ਸਿਰ ਸਵਾਹ ਦੀ ਟੋਕਰੀ। ਚਿਲਮ
Read more
ਛੋਟੀ ਜਿਹੀ ਕਟੋਰੀ ਵਿਚ ਪਾਪਾ ਜੰਮਿਆ ? ਦਹੀਂ
Read more
ਬਾਬਾ ਜੀ ਬਾਜ਼ਾਰ ਜਾਣਾ, ਸਾਰੇ ਘਰ ਦਾ ਆਹਾਰ ਲਿਆਣਾ, ਬਹੁਤੇ ਪੈਸੇ ਖ਼ਰਚ ਨਾ ਆਣਾ, ਬੁਢਿਆਂ ਲਈ ਗੁਲਫ਼ਾ ਸਾਰਾ, ਬੱਕਰੀ ਲਈ ਹਰਾ ਚਾਰਾ, ਮੁਰਗੀ ਲਈ ਦਾਣਾ ਪਿਆਰਾ, ਇਕ ਤੋਂ ਜ਼ਿਆਦਾ ਚੀਜ਼ ਨਾ ਲਿਆਣਾ, ਬਹੁਤੇ ਪੈਸੇ ਖ਼ਰਚ ਨਾ ਆਣਾ ? ਤਰਬੂਜ
Read more
ਚਿੱਟਾ ਹਾਂ ਪਰ ਦੁੱਧ ਨਹੀਂ, ਗੱਜਦਾ ਹਾਂ ਪਰ ਰੱਬ ਨਹੀਂ, ਵੱਲ ਖਾਂਦਾ ਹਾਂ ਪਰ ਸੱਪ ਨਹੀ। ਪਾਣੀ ਜਾਂ ਸੰਖ
Read more
ਆਰ ਢਾਂਗਾ ਪਾਰ ਢਾਂਗਾ ਵਿਚ ਦੀ ਬਗਲਾ ਨਹਾਉਂਦਾ ਬਗਲੇ ਨੂੰ ਲੱਤ ਮਾਰੀ ਪੁੱਠਾ ਹੋ ਕੇ ਗਾਉਂਦਾ। ਛੰਨਾ ਜਾਂ ਕੌਲ
Read more
ਟਿਡ ਵਿੱਚੋ ਕੱਢ ਕੇ, ਵੱਖੀ ਵਿਚ ਮਾਰੀ, ਸੜ ਕੇ ਸਵਾ ਹੋ ਗਈ ਸਾਰੀ ? ਮਾਚੀਸ ਦੀ ਤੀਲੀ
Read more
ਦੋ ਜਾਣੇ ਦੀ ਲਾਠੀ, ਇਕਮਜਾਣੈ ਦਾ ਬੋਝ, ਇਸ ਮੇਰੀ ਬੁਜਾਰਤ ਦੀ, ਕਡੋ ਬੀਬਾ ਖੋਜ ? ਡੋਲੀ
Read more
ਵੱਟ ਤੇ ਟਾਂਡਾ ਸੱਭ ਦਾ ਸਾਂਜਾ ਹੁੱਕਾ
Read more
ਨਿੱਕੇ-ਨਿੱਕੇ ਮੇਮਣੇ ਪਹਾੜ ਚੁੱਕੀ ਜਾਂਦੇ ਨੇ, ਰਾਜਾ ਪੁੱਛੇ ਰਾਣੀ ਨੂੰ ? ਜਨੌਰ ਤੁਰੀ ਜਾਂਦੇ ਨੇ ? ਰੇਲ ਗੱਡੀ ਦੇ ਡੱਬੇ
Read more
ਕੋਲ ਫੁੱਲ ਕੋਲ ਫੁੱਲ, ਫੁੱਲ ਦਾ ਹਜਾਰ ਮੂਲ, ਕਿਸੇ ਕੋਲ ਅੱਧਾ ਕਿਸੇ ਕੋਲ ਸਾਰਾ, ਕਿਸੇ ਕੋਲ ਹੈਨੀ ਵੀਚਾਰਾ ? ਮਾਂ-ਪਿਓ
Read more
ਬੀਜੇ ਰੋੜ ਉੱਗੇ ਚਾੜ, ਲੱਗੇ ਨੀਂਬੂ ਖਿੜੇ ਅਨਾਰ ? ਕਪਾਹ
Read more
ਸੱਭ ਤੋਂ ਪੈਲਾਂ ਮੈਂ ਜੰਮਿਆ, ਫਿਰ ਮੇਰਾ ਭਾਈ, ਖਿੱਚ ਧੂ ਤੇ ਬਾਪੂ ਜੰਮਿਆ, ਪਿੱਛੋਂ ਸਾਡੀ ਮਾਈ ? ਦੁੱਧ ਦਹੀਂ ਮੱਖਣ ਤੇ ਲਸੀ
Read more
ਸਬਜ਼ ਕਟੋਰੀ ਮੀਠਾ ਭੱਤ, ਲੁਟੋ ਸਈਓ ਹੱਥੋਂ ਹੱਥ ? ਖਰਬੂਜਾ
Read more
ਬਾਹਰੋਂ ਆਇਆ ਬਾਬਾ ਲਸ਼ਕਰੀ, ਜਾਂਦਾ ਜਾਂਦਾ ਕਰਗਿਆ ਮਸ਼ਕਰੀ ? ਭੂੰਡ
Read more
ਰਾਹ ਦਾ ਡੱਬਾ , ਚੁਕਿਆ ਨਾ ਜਾਵੇ , ਹਾਏ ਵੇ ਰੱਬਾ ? ਖੂਹ
Read more
ਚੜ੍ਹ ਚੋਂਕੀ ਤੇ ਬੈਠੀ ਰਾਣੀ, ਸਿਰ ਤੇ ਅੱਗ ਬਦਨ ਤੇ ਪਾਣੀ ? ਹੁੱਕਾ
Read more
ਲੰਮਾ ਲੱਮ ਸਲੱਮਾ, ਲੰਮੇ ਦਾ ਪਰਛਾਵਾਂ ਕੋਈ ਨਾ ? ਸੜਕ
Read more