Topbar Left
  • About
  • Contact Us ਸੰਪਰਕ

Login
Sign up

ਪੰਜਾਬੀ ਮਾਂ ਬੋਲੀ

Punjabi Maa Boli پنجابی ما بولی

Punjabi Maa Boli Sites
Home
Shop
Music
Movies
Books
Pictures
Dictionary
Radio
  • ਪੰਜਾਬPunjab
    • Geography ਭੂਗੋਲ
    • History ਇਤਿਹਾਸ
    • Punjabi People ਪੰਜਾਬੀ ਲੋਕ
    • Religion ਧਰਮ
  • ਪੰਜਾਬੀ ਭਾਸ਼ਾPunjabi Language
    • Punjabi Alphabet ਗੁਰਮੁਖੀ ਵਰਣਮਾਲਾ
    • Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ
  • ਸੱਭਿਆਚਾਰCulture
    • Boliaan ਬੋਲੀਆਂ
    • Ghodiaan ਘੋੜੀਆਂ
    • Suhaag ਸੁਹਾਗ
    • Lok Geet ਲੋਕ ਗੀਤ
    • Maiya ਮਾਹੀਆ
    • Tappe ਟੱਪੇ
    • Chhand ਛੰਦ
  • ਸਾਹਿਤLiterature
    • Kavitavaan ਕਵਿਤਾਵਾਂ
    • Gazals ਗਜ਼ਲਾਂ
    • Stories ਕਹਾਣੀਆਂ
    • Punjabi Kafian ਪੰਜਾਬੀ ਕਾਫ਼ੀਆਂ
    • Essays ਲੇਖ
  • ਸ਼ਾਇਰੀShayari
  • ਮੁਹਾਵਰੇIdiom
  • ਬੁਝਾਰਤਾBujartan
  • ਸ਼ੁਗਲFun
    • Jokes ਚੁਟਕਲੇ
    • Funny poetry ਹਾਸ ਕਾਵਿ
  • ਸੰਦTools

Challa ਛੱਲਾ

Challa ਛੱਲਾ

ਛੱਲਾ ਸਾਂਦਲ ਬਾਰ ਦੇ ਇੱਕ ਬਹੁਤ ਪੁਰਾਣੇ ਢੋਲਿਆਂ ਦੀ ਇੱਕ ਯਾਦਗਾਰ ਹੈ। ਛੱਲਾ......! ਇੱਕ ਮਾਮੂਲੀ ਜਿਹਾ ਗਹਿਣਾ ਪਰ ਮੁਹੱਬਤ ਬਣ ਕੇ ਕਿਸੇ ਦੀ ਉਂਗਲ ਵਿੱਚ ਪੈ ਜਾਵੇ ਤਾਂ ਬੇਸ਼ੁਮਾਰ ਕੀਮਤੀ। ਛੱਲਾ ਸੋਨੇ ਦਾ ਹੋਵੇ ਜਾਂ ਚਾਂਦੀ ਦਾ, ਪਿੱਤਲ ਦਾ ਹੋਵੇ ਯਾਂ ਲੋਹੇ ਦਾ,,,, ਦੇਣ ਵਾਲੇ ਦੀ ਨੀਤ, ਪ੍ਰੀਤ ਤੇ ਉਸਦੀ ਪ੍ਰਤੀਤ ਦੀ ਯਾਦ ਦਿਲਾਂਉਦਾ ਹੈ। ਸੁਣਦੇ ਸਾਂ ਢਾਕੇ ਦੀ ਮਲਮਲ ਬਹੁਤ ਮਾਹੀਨ ਔਰ ਬਾਰੀਕ ਹੋਇਆ ਕਰਦੀ ਸੀ ਤੇ ਉਸਦਾ ਪੂਰੇ ਦਾ ਪੂਰਾ ਥਾਣ ਇੱਕ ਛੱਲੇ ਦੇ ਵਿੱਚ ਦੀ ਨਿਕਲ ਜਾਂਦਾ ਸੀ ਪਰ ਕੁਰਬਾਨ ਜਾਈਏ ਉਸ ਸ਼ਾਇਰ ਦੇ ਜਿਸਨੇਂ ਪੰਜਾਬ ਦੇ ਸਾਰੇ ਸੱਭਿਆਚਾਰ ਨੂੰ, ਪੰਜਾਬੀ ਅਦਬ ਨੂੰ, ਪੰਜਾਬੀ ਮਾਂ-ਬੋਲੀ ਦੀ ਮਿਠਾਸ ਨੂੰ ਇੱਕ ਛੱਲੇ ਵਿੱਚ ਦੀ ਪਰੋਇਆ। ਪੰਜਾਬ ਦੀ ਜ਼ਰਖੇਜ਼ ਮਿੱਟੀ ਦੇ ਉਹਨਾਂ ਸਾਰੇ ਆਸ਼ਕਾ ਦੇ ਨਾਂਅ ਜਿੰਨ੍ਹਾਂ ਨੇ ਛੱਲੇ ਵਿੱਚ ਆਪਣਾ ਦਿਲ ਜਡ਼੍ਹ ਕੇ ਰੱਖਿਆ। ਪਾਕ ਮੁਹੱਬਤ ਦੀ ਨਿਸ਼ਾਨੀ......ਛੱਲਾ ! --ਗੁਰਦਾਸ ਮਾਨ Gurdas Mann [tabs type="horizontal"] [tabs_head][tab_title]ਛੱਲੇ ਦੀ ਦਾਸਤਾਨ - ਪੰਜਾਬੀ[/tab_title][tab_title]Challe Di Dastaan - English[/tab_title][/tabs_head] [tab] ਛੱਲਾ ਜਿਸ ਨੂੰ ਤਕਰੀਬਨ-ਤਕਰੀਬਨ ਸਾਰੇ ਕਲਾਕਾਰਾਂ ਨੇ ਗਇਆ ਹੈ, ਉਸ ਛੱਲੇ ਦੀ ਦੁੱਖ ਭਰੀ ਦਾਸਤਾਨ ਸ਼ਾਇਦ ਤੁਸੀਂ ਨਾ ਸੁਣੀ ਹੋਵੇ | ਪੰਜਾਬੀਆਂ ਦੀ ਛੱਲੇ ਨਾਲ ਦਿਲੀਂ ਸਾਂਝ ਹੈ ਸ਼ਾਇਦ ਹੀ ਕੋਈ ਅਜਿਹਾ ਪੰਜਾਬੀ ਹੋਵੇ ਜਿਸਨੇ ਆਪਣੀ ਜਿੰਦਗੀ ਚ' ਕਦੇ ਛੱਲਾ ਨਾਂ ਗੁਣਗੁਨਾਇਆ ਹੋਵੇ | ਪਰ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੂੰ ਛੱਲੇ ਦੇ ਪਿਛੋੜਕ ਬਾਰੇ ਪਤਾ ਹੋਵੇਗਾ | ਕੌਣ ਸੀ ਇਹ ਛੱਲਾ ?? ਕੀ ਕਹਾਣੀ ਸੀ ਛੱਲੇ ਦੀ ?? ''ਛੱਲਾ'' ਇਕ ਪਿਓ ਪੁੱਤ ਦੀ ਦਾਸਤਾਨ ਹੈ | ਜੱਲਾ ਨਾਂ ਦਾ ਇੱਕ ਮਲਾਹ ਹਰੀਕੇ ਪੱਤਣ ਦਾ ਰਹਿਣ ਵਾਲਾ ਸੀ, ਜਿਸ ਨੂੰ ਰੱਬ ਨੇ ਇੱਕ ਪੁੱਤਰ ਨਾਲ ਨਿਵਾਜਿਆ ਸੀ | ਜੱਲੇ ਮਲਾਹ ਨੇ ਉਸਦਾ ਨਾਮ ਛੱਲਾ ਰੱਖਿਆ ਸੀ | ਇੱਕੋ ਇੱਕ ਪੁੱਤਰ ਹੋਣ ਕਰਕੇ ਜੱਲੇ ਨੇ ਉਸਨੂੰ ਬੜੇ ਲਾਡਾਂ ਨਾਲ ਪਾਲਿਆ | ਜਦ ਛੱਲਾ ਛੋਟਾ ਸੀ ਤਾਂ ਉਸਦੀ ਮਾਂ ਮਰ ਗਈ | ਜੱਲਾ ਮਲਾਹ ਉਸ ਨੂੰ ਆਪਣੇ ਨਾਲ ਕੰਮ ਤੇ ਲੈ ਜਾਂਦਾ | ਇੱਕ ਦਿਨ ਛੱਲੇ ਨੂੰ ਨਾਲ ਲੈ ਕੇ ਜਦ ਜੱਲਾ ਮਲਾਹ ਕੰਮ ਤੇ ਗਿਆ ਤਾਂ, ਜੱਲੇ ਮਲਾਹ ਦੀ ਸਿਹਤ ਖਰਾਬ ਹੋ ਗਈ ਅਤੇ ਉਸਨੇ ਸਵਾਰੀਆਂ ਨੂੰ ਬੇੜੀ 'ਚ ਬਿਠਾਕੇ ਦੂਸਰੀ ਪਾਰ ਲਿਜਾਣ ਤੋਂ ਇਨਕਾਰ ਕਰ ਦਿੱਤਾ | ਸਵਾਰੀਆਂ ਕਹਿਣ ਲੱਗੀਆਂ ਕੇ ਆਪਣੇ ਪੁੱਤ ਨੂੰ ਕਹਿ ਦੇ ਉਹ ਸਾਨੂੰ ਦੁਸਰੇ ਪਾਸੇ ਛੱਡ ਆਵੇਗਾ | ਪਹਿਲਾਂ ਤਾਂ ਜੱਲਾ ਮੰਨਿਆ ਨਹੀ ਪਰ ਸਾਰਿਆਂ ਦੇ ਜੋਰ ਪਾਉਣ ਤੇ ਜੱਲੇ ਮਲਾਹ ਨੇ ਛੱਲੇ ਨੂੰ ਬੇੜੀ ਲਿਜਾਣ ਲਈ ਕਹਿ ਦਿੱਤਾ ਸਾਰੇ ਬੇੜੀ ਚ' ਸਵਾਰ ਹੋਕੇ ਦਰਿਆ 'ਚ ਚਲੇ ਗਏ | ਛੱਲਾ ਚਲਾ ਤਾਂ ਗਿਆ ਲੇਕਿਨ ਕਦੇ ਵਾਪਿਸ ਨਹੀ ਮੁੜਿਆ | ਸਤਲੁਜ ਤੇ ਬਿਆਸ 'ਚ ਪਾਣੀ ਬਹੁਤ ਚੜ ਗਿਆ ਸਾਰਿਆਂ ਨੂੰ ਰੋੜ ਕੇ ਆਪਣੇ ਨਾਲ ਲੈ ਗਿਆ | ਜੱਲੇ ਮਲਾਹ ਨੂੰ ਉਡੀਕਦੇ -ਉਡੀਕਦੇ ਨੂੰ ਦਿਨ ਢਲ ਗਿਆ | ਪਿੰਡ ਵਾਲੇ ਵੀ ਆ ਗਏ ਅਤੇ ਛੱਲੇ ਨੂੰ ਲੱਭਣ ਲੱਗ ਗਏ ਕਈ ਦਿਨਾ ਤੱਕ ਲੱਭਦੇ ਰਹੇ ਪਰ ਛੱਲਾ ਨਾ ਮਿਲਿਆ | ਪੁੱਤ ਦੇ ਵਿਛੋੜੇ ਵਿਚ ਜੱਲਾ ਮਲਾਹ ਪਾਗਲ ਹੋ ਗਿਆ | ਓਹ ਨਦੀ ਕਿਨਾਰੇ ਗਾਉਂਦਾ ਫਿਰਦਾ ਰਹਿੰਦਾ...'' '' ਛੱਲਾ ਮੁੜਕੇ ਨਹੀ ਆਇਆ, ਰੋਣਾ ਉਮਰਾਂ ਦਾ ਪਾਇਆ, ਮੱਲਿਆ ਮੁਲਕ ਪਰਾਇਆ .... ਜਦ ਜੱਲੇ ਮਲਾਹ ਨੂੰ ਛੱਲੇ ਦੀ ਮਾਂ ਚੇਤੇ ਆਉਂਦੀ ਤਾਂ, ਉਹ ਸੋਚਦਾ ਕਿ ਕਾਸ਼ ਉਹ ਜਿਓੰਦੀ ਹੁੰਦੀ ਤਾਂ ਮੈਂ ਆਪਣੇ ਛੱਲੇ ਨੂੰ ਨਾਲ ਨਹੀ ਸੀ ਲੈ ਕੇ ਆਉਣਾ ਅਤੇ ਮੇਰਾ ਪੁੱਤ ਅੱਜ ਜਿੰਦਾ ਹੋਣਾ ਸੀ ਤੇ ਉਹ ਰੋਂਦਾ-ਰੋਂਦਾ ਗਾਉਣ ਲੱਗ ਜਾਂਦਾ,,'' ''ਗੱਲ ਸੁਣ ਛੱਲਿਆ ਕਾਵਾਂ, ਮਾਵਾਂ ਠੰਡੀਆਂ ਛਾਵਾਂ......'' ਜੱਲਾ ਪਾਣੀ ਚ' ਹੱਥ ਮਾਰਦਾ ਤੇ ਲੋਕ ਪੁੱਛਦੇ ਕਿ ਜੱਲਿਆ ਕੀ ਲੱਭਦਾ ਏਂ...? ਤਾਂ ਜੱਲਾ ਕਹਿੰਦਾ...'' '' ਛੱਲਾ ਨੌ-ਨੌ ਖੇਵੇ, ਪੁੱਤਰ ਮਿੱਠੜੇ ਮੇਵੇ, ਅੱਲਾ ਸਭ ਨੂੰ ਦੇਵੇ.... ਰਾਤ ਹੋ ਜਾਂਦੀ ਤਾਂ ਲੋਕ ਕਹਿੰਦੇ ਜੱਲਿਆ ਘਰ ਨੂੰ ਚਲਾ ਜਾ ਤਾਂ ਜੱਲਾ ਕਹਿੰਦਾ ਹੈ'' ''ਛੱਲਾ ਬੇੜੀ ਦਾ ਪੂਰ ਏ, ਵਤਨ ਮਾਹੀਏ ਦਾ ਦੂਰ ਏ,ਜਾਣਾ ਪਹਿਲੇ ਪੂਰ ਏ.........'' ਇਸ ਤਰਾਂ ਜੱਲਾ ਮਲਾਹ ਆਪਣੇ ਪੁੱਤ ਦੀ ਯਾਦ ਚ' ਅਪਣੀ ਜਿੰਦਗੀ ਗੁਜ਼ਾਰਦਾ ਰਿਹਾ | ਫਿਰ ਉਹ ਹਰੀਕੇ ਤੋਂ ਗੁਜਰਾਤ (ਪਾਕਿਸਤਾਨ ­) ਚਲਾ ਗਿਆ | ਆਪਣੀ ਜਿੰਦਗੀ ਦੇ ਕੁੱਝ ਸਾਲ ਜੱਲੇ ਨੇ ਗੁਜਰਾਤ ਚ' ਬਿਤਾਉਣ ਤੋਂ ਬਆਦ ਉਸਦੀ ਮੌਤ ਹੋ ਗਈ| ਅੱਜ ਵੀ ਗੁਜਰਾਤ (ਪਾਕਿਸਤਾਨ) ਚ ਉਸਦੀ ਸਮਾਧੀ ਬਣੀ ਹੋਈ ਹੈ | [/tab] [tab] Challa Jisnu Takreeban Takreeban Sare Singers Ne Gaya Hai, Us Challe Di Dukh Bhari Dastaan Shayad Tusi Na Suni Howe. Punjabian Di Challe Naal Dili Saanjh Hai, Shayad Hi Koi Ajeha Punjabi Howe Jisne Apni Life Ch Challa Na Gun Gunaya Howe.Par Bahut Ghat Lok Honge Jihna Nu Challe De Pichokad Bare Pta Howega. Kaun C Eh Challa?? Ki Kahani C Challe Di ?? "Challa" Ik Peo Putt Di Dastaan Hai.Jalla Naam Da Ik Malah Harike Pattan Da Rehn Wala C, Jisnu Rabb Ne Ik Puttar Naal Niawajeya C. Jalle Malah Ne Usda Naam Challa Rakheya C.Iko Ik Puttar Hon Karke Jalle Ne Usnu Bade Laada Naal Paaleya. Jad Challa Chota C Tan Usdi Maa Mar Gayi. Jalla Malah Usnu Apne Naal Kam Te Lai Janda. Ik Din Challe Nu Naal Lai Ke Jad Jalla Malah Kam Te Geya Tan, Jalle Di Sehat Khrab Ho Gayi, Ate Usne Sawarian Nu Bedi Ch Bitha Ke Dusri Paar Lijaan To Inkaar Kar Dita. Sawarian Kehndian Ki Apne Putt Nu Keh Ki Sanu Dusri Paar Chad Aawe. Pehla Tan Jalla Maneya Nahi, Par Sawarian De Jor Paun Te Jalle Ne Usnu Bhej Dita, Sare Bedi Ch Sawar Ho Ke Daria Ch Chale Gaye. Challa Chala Tan Gaya Par Kade Vapis Nahi Mudeya.Satluj Ch Paani Bahut Chad Geya Te Sareyan Nu Apne Naal Rod Ke Lai Gaya. Jalle Malah Nu Udeekde Udeekde Din Dhal Gaya. Pind Wale Bhi Aa Gaye Ate Challe Nu Labn Lag Gaye, Kafi Din Tak Lab De Rahe, Par Challa Na Labeya. Putt De Vichode Ch Jallah Malah Pagal Ho Gaya. Oh Nadi Kinare Gaunda Firda Rehnda..." "Challa Mudke Nahi Aya, Rona Umran Da Paya, Malleya Mulak Paraya" Jad Jalle Malah Nu Challe Di Maa Chete Aundi, Tan Oh Sochda Ki Kaash Challe Di Maa Zinda Hundi Tan Oh Challe Nu Kade Naal Lai Ke Na Aunda Ate Usda Putt Challa Ajj Jeonda Hona C, Te Oh Ronda Ronda Gaun Lag Janda. " Gal Sun Challeya Kaawan, Maawan Thandian Chaawan..." Jalla Paani Ch Hath Marda Tan Lok Puchde Jalleya Ki Labda, Tan Jalla Kehnda..!!! Challa Nau-Nau Khewe, Puttar Mithde Mewe, Allah Sab Nu Dewe Raat Ho Jaandi Tan Lok Kehnde Jalleya Ghar Nu Chala Ja, Tan Jalla Kehnda... Challa Bedi Da Poor Oye, Watan Mahiye Da Door E, Oh Jaana Pehle Poor E, Is Tarah Jalla Malah Apne Putt Di Yaad Ch Apni Zindgi Gujarda Reha. Fir Oh Harike To Gujrat (Pakistan) Chla Gaya. APni Zindgdi De Kuch Saal Jalle Ne Gujraat Ch Bitaun To Baad Usdi Maur Ho Gayi. Ajj Bhi Gujrat (Pakistan) Ch Usdi Samaad Bani Hoyi Hai [/tab] [/tabs]
Published on : 15th May 2013

Post navigation

Previous
Next

Leave a Reply Cancel reply

Your email address will not be published. Required fields are marked *

Search

ਨਵੀਆਂ ਬੋਲੀਆਂ

  • ਕਿੱਕਲੀ ਕਲੀਰ ਦੀ/Kikli Cleer Di
  • ਕੱਠੀਆ ਹੋ ਕੇ ਆਈਆ/Kathiya ho ke Aayiya
  • ਗਿੱਧਾ ਗਿੱਧਾ ਕਰੇਂ ਮੇਲਣੇ/Giddha Giddha Kare Melne
  • Dil Khave Hichkole/ਦਿਲ ਖਾਵੇ ਹਿਚਕੋਲੇ
  • ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ/Mundiya di Aakh Kudiya Wich Rehde

ਨਵੀਆਂ ਘੋੜੀਆਂ

  • ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ/Mathe te Chamkan Bal, Mere Banere De
  • ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ/Mein Balihari ve Maa Diya Surjana
  • ਸਤਿਗੁਰਾਂ ਕਾਜ ਸਵਾਰਿਆ ਈ/Satguru Kaj Sawariya e
  • ਮਹਿਲਾਂ ਵਿਚੋਂ ਉਤਰੀ ਸ਼ਿਮਲਾਪਤੀ/Mehla Vicho Utri Shimlapati

ਪੰਜਾਬ ਅਤੇ ਦੇਸ਼ਾਂ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਓ, ਜੇਕਰ ਤੁਹਾਨੂੰ ਇਹ ਪੇਜ ਚੰਗਾ ਲੱਗੇ, ਤਾਂ ਇਸਨੂੰ ਜ਼ਰੂਰ ਸ਼ੇਅਰ ਕਰੋ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਮਾਂ ਬੋਲੀ ਤੋਂ ਟੁੱਟ ਨਾ ਜਾਣ। ਮਾਂ ਬੋਲੀ ਨੂੰ ਬਚਾਉਣ ਲਈ ਸਾਡੀ ਸਾਂਝ ਹੀ ਸਭ ਤੋਂ ਵੱਡੀ ਤਾਕਤ ਹੈ!

ਪੇਜ ਨੂੰ ਸ਼ੇਅਰ ਕਰੋ

ਸਾਡੇ ਬਾਰੇ

  • About
  • Our Misson ਸਾਡਾ ਮਿਸ਼ਨ
  • Awards ਅਵਾਰਡ
  • Volunteer ਵਾਲੰਟੀਅਰ
  • Help ਸਹਾਇਤਾ
  • Terms and Conditions ਸ਼ਰਤਾਂ

ਅਸੀਂ ਸੋਸ਼ਲ ਮੀਡੀਆ ‘ਤੇ ਹਾਂ

ਵੈਬਸਾਈਟਾਂ

  • HOME
  • Music ਸੰਗੀਤ
  • Movies ਫਿਲਮਾਂ
  • Books ਕਿਤਾਬਾਂ
  • Pictures ਤਸਵੀਰਾਂ
  • Dictionary ਸ਼ਬਦਕੋਸ਼
  • Radio ਰੇਡੀਓ

ਪੰਜਾਬ ਬਾਰੇ

  • Punjab ਪੰਜਾਬ
  • History ਇਤਿਹਾਸ
  • Geography ਭੂਗੋਲ
  • Religion ਧਰਮ
  • Punjabi Language ਪੰਜਾਬੀ ਭਾਸ਼ਾ
  • Punjabi Alphabet ਗੁਰਮੁਖੀ ਵਰਣਮਾਲਾ
  • Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ

ਮੁੱਖ ਵਰਕੇ

  • Ghodiaan ਘੋੜੀਆਂ
  • Suhaag ਸੁਹਾਗ
  • Lok Geet ਲੋਕ ਗੀਤ
  • Fun ਸ਼ੁਗਲ
  • Culture ਸੱਭਿਆਚਾਰ
  • Punjabi Month ਦੇਸੀ ਮਹੀਨੇ
  • Nanakshahi Calendar ਨਾਨਕਸ਼ਾਹੀ ਕਲੰਡਰ

©2025 ਪੰਜਾਬੀ ਮਾਂ ਬੋਲੀ. All rights reserved.

Designed by OXO Solutions®