Topbar Left
  • About
  • Contact Us ਸੰਪਰਕ

Login
Sign up

ਪੰਜਾਬੀ ਮਾਂ ਬੋਲੀ

Punjabi Maa Boli پنجابی ما بولی

Punjabi Maa Boli Sites
Radio
Dictionary
Pictures
Books
Movies
Music
Home
  • ਪੰਜਾਬPunjab
    • Geography ਭੂਗੋਲ
    • History ਇਤਿਹਾਸ
    • Punjabi Pepole / ਪੰਜਾਬੀ ਲੋਕ
    • Religion ਧਰਮ
  • ਪੰਜਾਬੀ ਭਾਸ਼ਾPunjabi Language
    • Punjabi Alfabet ਗੁਰਮੁਖੀ ਵਰਣਮਾਲਾ
    • Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ
  • ਸੱਭਿਆਚਾਰCulture
    • ਬੋਲੀਆਂBoliaan
    • ਘੋੜੀਆਂGhodiaan
    • ਸੁਹਾਗSuhaag
    • ਲੋਕ ਗੀਤLok Geet
    • ਮਾਹੀਆMaiya
    • ਟੱਪੇTappe
    • ਛੰਦChhand
  • ਸਾਹਿਤLiterature
    • ਕਵਿਤਾਵਾਂKavitavaan
    • ਗਜ਼ਲਾਂGazals
    • ਕਹਾਣੀਆਂStories
    • ਪੰਜਾਬੀ ਕਾਫ਼ੀਆਂPunjabi Kafian
    • ਲੇਖEssays
  • ਸ਼ਾਇਰੀShayiri
  • ਮੁਹਾਵਰੇIdiom
  • ਬੁਝਾਰਤਾBujartan
  • ਸ਼ੁਗਲFun
    • ਚੁਟਕਲੇJokes
    • ਹਾਸ ਕਾਵਿFunny poetry
  • ਸੰਦTools

ਅਮੀਰ ਦਾ ਬੰਗਲਾ/Ameer da Bagla

ਅਮੀਰ ਦਾ ਬੰਗਲਾ/Ameer da Bagla
2nd May 2018 11:52:04
ਕਈ ਵਿੱਘੇ ਧਰਤੀ ਦੇ ਉਦਾਲੇ ਮਰਦ-ਕੱਦ ਦੀਵਾਰ ਸੀ, ਲੋਹੇ ਦੇ ਫਾਟਕ ਦੇ ਅੱਗੇ ਇਕ ਖੜ੍ਹਾ ਪਹਿਰੇਦਾਰ ਸੀ । ਅੰਦਰ ਚੁਤਰਫੀ ਬ੍ਰਿਛ-ਬੂਟੇ ਸੈਂਕੜੇ ਲਾਏ ਹੋਏ, ਕੁਝ ਸੁੰਦਰ ਫੁਲਾਂ ਦੇ ਲੱਦੇ ਕੁਝ ਫਲਾਂ ਤੇ ਆਏ ਹੋਏ । ਵਿਚਕਾਰ ਉਸ ਸੋਹਣੇ ਬਗੀਚੇ ਦੇ, ਸੁਨਹਿਰੀ ਰੰਗਲਾ, ਅਤਿ ਖੂਬਸੂਰਤ ਸ਼ਾਨ ਵਾਲਾ ਸੋਭਦਾ ਸੀ ਬੰਗਲਾ । ਉਸ ਦੀ ਸਜਾਵਟ ਤੋਂ ਅਮੀਰੀ ਟਪਕਦੀ, ਉਸ ਦੀ ਸਫਾਈ-ਚਮਕ ਤੇ ਅੱਖੀ ਨ ਸੀ ਟਿਕ ਸਕਦੀ । ਸੀ 'ਡੈਕੋਰੇਸ਼ਨ' ਓਸ ਦੀ 'ਐਕਸਪਰਟ' ਨੇ ਕੀਤੀ ਹੋਈ, ਚਿਮਨੀ ਦੀ ਹਰ ਝਾਲਰ ਸੀ 'ਪੈਰਿਸ-ਗਰਲ' ਦੀ ਸੀਤੀ ਹੋਈ । ਸਭ ਕਮਰਿਆਂ ਵਿਚ ਫਰਨੀਚਰ ਸੀ 'ਫੈਸ਼ਨੇਬਲ' ਸਜ ਰਿਹਾ, ਹਰ ਚੀਜ ਵਿਚ ਸੀ 'ਯੂਰਪੀਅਨ ਫੁਲ ਸਟਾਈਲ' ਗਜ ਰਿਹਾ । ਇਕ 'ਨਯੂ ਬ੍ਰਾਈਡ' ਸਮ 'ਡਰਾਇੰਗ ਰੂਮ' ਸੰਦੀ ਸ਼ਾਨ ਸੀ, ਜੇ 'ਸੈੱਟ' ਇੰਗਲਿਸਤਾਨ ਸੀ ਤਾਂ 'ਕਾਰਪੈਟ' ਈਰਾਨ ਸੀ । ਬੈਂਜੋ, ਪਿਆਨੋ, ਵਾਯੋਲਿਨ, ਹਾਰਮੋਨੀਅਮ ਅਰਗਨ ਪਏ, ਉਚ 'ਸਿਵਲੀਜੇਸ਼ਨ' 'ਐਜੂਕੇਸ਼ਨ' ਘਰ ਦੀ ਦਸਦੇ ਸਨ ਪਏ । ਟੇਬਲ ਡਰੈਸਿੰਗ ਰੂਮ ਦੀ ਸੈਂਟਾਂ-ਕਰੀਮਾਂ ਭਰੀ ਸੀ, ਪਫ਼, ਕੂੰਬ, ਬ੍ਰਸ਼, ਪੌਡਰ, ਲਵਿੰਡਰ ਲੈਨ ਲੰਮੀ ਧਰੀ ਸੀ । ਦੇਖੋ ਜੇ 'ਡਾਇਨਿੰਗ ਰੂਮ' ਤਾਂ ਭੁੱਖ ਚਮਕ ਝਟ ਦੂਣੀ ਪਵੇ, ਛੁਰੀਆਂ ਤੇ ਕਾਂਟੇ ਬਿਨਾ ਇਕ ਭੀ ਚੀਜ਼ ਨਾ ਛੂਹਣੀ ਪਵੇ । ਸੋਡੇ, ਮੁਰੱਬੇ, ਵਿਸਕੀਆਂ, ਟੌਫੀ ਤੇ ਹੋਰ ਮਠਿਆਈਆਂ, ਅਧਨੰਗੀਆਂ ਫੋਟੋਜ਼, 'ਮੈਂਟਲਪੀਸ' ਤੇ ਟਿਕਵਾਈਆਂ । ਵਿਚ ਲਾਈਬ੍ਰੇਰੀ ਬੁਕਸ 'ਲੇਟੈਸਟ' ਦਿਸਦੀਆਂ ਸਨ ਸਾਰੀਆਂ, ਨਾਵਲ ਡਰਾਮੇ ਨਾਲ ਸਨ ਲੱਦੀਆਂ ਹੋਈਆਂ ਅਲਮਾਰੀਆਂ । ਯੂਰਪ ਤੇ ਅਮਰੀਕਾ ਦਾ ਲਿਟਰੇਚਰ ਸੀ ਬਹੁ ਭਰਿਆ ਪਿਆ, 'ਆਥਰ' ਤੇ 'ਪੋਇਟ' ਇੰਗਲਿਸ਼ ਹਰ ਇਕ ਸੀ ਧਰਿਆ ਪਿਆ । ਮੁੱਦਾ ਕੀ ਉਥੇ ਐਸ਼ ਦਾ ਮੌਜੂਦ ਕੁਲ ਸਮਾਨ ਸੀ, ਚਿੜੀਆਂ ਦਾ ਦੁੱਧ ਭੀ ਚਾਹੋ ਤਾਂ ਮਿਲਨਾ ਉਥੇ ਆਸਾਨ ਸੀ, ਜੇ ਨਹੀਂ ਸੀ ਤਾ ਸਿਰਫ਼, 'ਨਿੱਤਨੇਮ ਦਾ ਗੁਟਕਾ' ਨ ਸੀ ।

Post navigation

Previous
Next

Leave a Reply Cancel reply

Your email address will not be published. Required fields are marked *

Search

ਨਵੀਆਂ ਬੋਲੀਆਂ

  • ਕਿੱਕਲੀ ਕਲੀਰ ਦੀ/Kikli Cleer Di
  • ਕੱਠੀਆ ਹੋ ਕੇ ਆਈਆ/Kathiya ho ke Aayiya
  • ਗਿੱਧਾ ਗਿੱਧਾ ਕਰੇਂ ਮੇਲਣੇ/Giddha Giddha Kare Malene
  • Dil Khave Hichkole/ਦਿਲ ਖਾਵੇ ਹਿਚਕੋਲੇ
  • ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ/Mundiya di Aakh Kudiya Wich Rehde

ਨਵੀਆਂ ਘੋੜੀਆਂ

  • ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ/Mathe te Chamkan Bal, Mere Banere De
  • ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ/Mein Balihari ve Maa Diya Surjana
  • ਸਤਿਗੁਰਾਂ ਕਾਜ ਸਵਾਰਿਆ ਈ/Satguru Kaj Sawariya e
  • ਮਹਿਲਾਂ ਵਿਚੋਂ ਉਤਰੀ ਸ਼ਿਮਲਾਪਤੀ/Mehla Vocho Utri Shimlapati

ਸਾਡੇ ਬਾਰੇ

  • About
  • Our Misson ਸਾਡਾ ਮਿਸ਼ਨ
  • Terms and Conditions ਸ਼ਰਤਾਂ
  • Help ਸਹਾਇਤਾ

We are on Social Media

ਵੈਬਸਾਈਟਾਂ

  • HOME
  • Music ਸੰਗੀਤ
  • Movies ਫਿਲਮਾਂ
  • Books ਕਿਤਾਬਾਂ
  • Pictures ਤਸਵੀਰਾਂ
  • Dictionary ਸ਼ਬਦਕੋਸ਼
  • Radio ਰੇਡੀਓ

ਪੰਜਾਬ ਬਾਰੇ

  • Punjab ਪੰਜਾਬ
  • History ਇਤਿਹਾਸ
  • Geography ਭੂਗੋਲ
  • Religion ਧਰਮ
  • Punjabi Language ਪੰਜਾਬੀ ਭਾਸ਼ਾ
  • Punjabi Alfabet ਗੁਰਮੁਖੀ ਵਰਣਮਾਲਾ
  • Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ

ਮੁੱਖ ਵਰਕੇ

  • Punjab ਪੰਜਾਬ
  • Punjabi Language ਪੰਜਾਬੀ ਭਾਸ਼ਾ
  • Culture ਸੱਭਿਆਚਾਰ
  • Ghodiaan ਘੋੜੀਆਂ
  • Suhaag ਸੁਹਾਗ
  • Shayiri ਸ਼ਾਇਰੀ
  • Fun ਸ਼ੁਗਲ
  • Lok Geet ਲੋਕ ਗੀਤ

©2022 ਪੰਜਾਬੀ ਮਾਂ ਬੋਲੀ. All rights reserved.

Designed by OXO Solutions®