ਤੇਰੇ ਝੁਠੇ ਲਾਰੇ ਤਕ ਖਾਮੋਸ਼ ਰਹਾਂ
ਦਿਲ ਨੂੰ ਗ਼ਮ ਦੇ ਮਾਰੇ ਤਕ ਖਾਮੋਸ਼ ਰਹਾਂ
ਰਾਤ ਅੰਧੇਰੀ ਪੈਡਾ ਮੁਸ਼ਕਿਲ ਹੈ ਲੇਕਿਨ
ਦੀਪਕ ਜੁਗਨੋ ਤਾਰੇ ਤਕ ਖਾਮੋਸ਼ ਰਹਾਂ
ਗਿਰਗਟ ਵਾਂਗਰ ਰੰਗ ਬਦਲ ਲਏ ਗੈਰਾਂ ਨੇ
ਆਪਣੀਆ ਦੇ ਕਾਰੇ ਤਕ ਖਾਮੋਸ਼ ਰਹਾਂ
ਕਿਧਰ ਛੁਪ ਗਏ ਰਮ ਮੁਹੰਮਦ ਤੇ ਨਾਨਕ
ਹਰ ਪਾਸੇ ਹਤਿਆਰੇ ਤਕ ਖਾਮੋਸ਼ ਰਹਾਂ
ਹਰ ਇਕ ਦਿਲ ਤੇ ਭਾਰੋ ਸਾਗਰ ਨਫ਼ਰਤ ਦਾ
ਟੁਟਦੇ ਰੋਜ਼ ਕਿਨਾਰੇ ਤਕ ਖਾਮੋਸ਼ ਰਹਾਂ
ਗਲੀ ਮੁਹਲੇ ਮਮਤਾ ਵਿਕਦੀ ਵੇਖੀ ਹੈ
ਇਜਤਾਂ ਦੇ ਵਣਜਾਰੇ ਤਕ ਖਾਮੋਸ਼ ਰਹਾਂ
ਬਹੁਤ ਸਤਾਇਆ ਧਾਮੀ ਲੋਕਾਂ ਮਹਫਿਲ ਚੇ
ਸੱਜਣ ਬੇ ਅਤਬਾਰੇ ਤਕ ਖਾਮੋਸ਼ ਰਹਾਂ
ਸਰਦਾਰ ਧਾਮੀ