ਤੇਰੇ ਦਰ ਦਾ ਨਾ ਹੋ ਸਕਿਆ ਤੈਥੋਂ ਦੂਰ ਹੋ ਰਿਹਾ ਹਾਂ ਮੈਂ,
ਇਹ ਵਕ਼ਤ ਦੀ ਨਜ਼ਾਕਤ, ਕੇ ਮਜਬੂਰ ਹੋ ਰਿਹਾ ਹਾਂ ਮੈਂ...
ਵਕ਼ਤ ਨਜ਼ਮ ਐਸੀ ਪੜ ਰਿਹਾ ਕੇ ਖਾਮੋਸ਼ ਹੋ ਗਿਆ ਹਾਂ..
ਚੰਦਰੀ ਦੁਨੀਆ ਦੀ ਨਜਰੀਂ, ਮਗਰੂਰ ਹੋ ਰਿਹਾ ਹਾਂ ਮੈਂ...
ਪਾ ਇਸ਼ਕ਼ ਆਪਣੇ ਦੇ ਨੈਣੀਂ....... ਤੇਰੇ ਹਿਜਰ ਦਾ ਸੁਰਮਾ....
ਦੋਹਾਂ ਸਾਬਤ ਨੈਣੀਂ ਵੀ, ਬੇ-ਨੂਰ ਹੋ ਰਿਹਾ ਹਾਂ ਮੈਂ...
ਨਾ ਪੁਛ ਕੀ ਆਰਜੂ, ਯਾਂ ਕੀ ਖਵਾਹਿਸ਼ ਹੈ ਮੇਰੀ.....
ਭੁੱਲ ਗਿਆ ਹਾਂ ਇਹ ਲਫਜ਼, ਯਾਂ ਦੂਰ ਹੋ ਰਿਹਾ ਹਾਂ ਮੈਂ...
ਭਲਕੇ ਅਰਦਾਸ ਵਿਚ ਹੋ ਸਕੇ ਮੇਰੀ ਮੌਤ ਮੰਗ ਲਵੀਂ...
ਇਸ ਦੁਨੀਆਂ ਨੂੰ ਖੌਰੇ, ਨਾ-ਮਨਜ਼ੂਰ ਹੋ ਰਿਹਾ ਹਾਂ ਮੈਂ...