ਉਫ ਬੇਵਫਾ ਹਮਸਫ਼ਰ ਯਾਦ ਆਇਆ
ਉਹ ਭਿਅੰਕਰ ਰਹਿਗ਼ੁਜ਼ਰ ਯਾਦ ਆਇਆ
ਦਿਲੋ ਦਿਮਾਗ਼ ਦਾ ਹਸ਼ਰ ਯਾਦ ਆਇਆ
ਆਪਣੇ ਸਜਦੇ ਉਹਦਾ ਦਰ ਯਾਦ ਆਇਆ
ਮਹਫਿਲ ਚੇ ਦੋਸਤ ਵੀ ਦੁਸ਼ਮਨ ਵੀ ?
ਇਹ ਕਿਸਦਾ ਅੰਤਿਮ ਸਫਰ ਯਾਦ ਆਇਆ
ਓਹ ਰਸਤੇ ਯਾਦ ਆਏ ਓਹ ਮੰਜਿਲ ਯਾਦ ਆਈ
ਹਸੀਨ ਹਮਸਫਰ ਬੇਦਰਦ ਰਹਿਬਰ ਯਾਦ ਆਇਆ
ਵਤਨ ਤੋਂ ਦੂਰ ਵਤਨ ਦੇ ਲੋਕਾਂ ਨੂੰ
ਆਪਣਾ ਪੁਰਾਣਾ ਨਗਰ ਯਾਦ ਆਇਆ
ਸਰਦਾਰ ਧਾਮੀਂ