ਹਰਿਆ ਨੀ ਮਾਲਣ, ਹਰਿਆ ਨੀ ਭੈਣੇ।ਹਰਿਆ ਤੇ ਭਾਗੀਂ ਭਰਿਆ।ਜਿਸ ਦਿਹਾੜੇ ਮੇਰਾ ਹਰਿਆ ਨੀ ਜੰਮਿਆਂਸੋਈਓ ਦਿਹਾੜਾ ਭਾਗੀਂ ਭਰਿਆ। ਜੰਮਦਾ ਤਾਂ ਹਰਿਆ ਪੱਟ-ਲਪੇਟਿਆ,ਕੁਛੜ ਦਿਓ ਨੀ ਏਨ੍ਹਾਂ ਮਾਈਆਂ।ਨ੍ਹਾਤਾ ਤੇ ਧੋਤਾ ਹਰਿਆ ਪਟ-ਲਪੇਟਿਆ,ਕੁੱਛੜ ਦਿਓ ਸਕੀਆਂ ਭੈਣਾਂ। ਕੀ ਕੁਝ ਮਿਲਿਆ ਦਾਈਆਂ ਤੇ ਮਾਈਆਂ,ਕੀ ਕੁਝ ਮਿਲਿਆ...
Read more
ਘੋੜੀ ਸੋਂਹਦੀ ਕਾਠੀਆਂ ਦੇ ਨਾਲ, ਕਾਠੀ ਡੇਢ ਤੇ ਹਜ਼ਾਰ।ਉਮਰਾਵਾਂ ਦੀ ਤੇਰੀ ਚਾਲ, ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ। ਵਿੱਚ ਵਿੱਚ ਬਾਗਾਂ ਦੇ ਤੁਸੀਂ ਆਓ, ਚੋਟ ਨਗਾਰਿਆਂ 'ਤੇ ਲਾਓ।ਖਾਣਾ ਰਾਜਿਆਂ ਦਾ ਖਾਓ, ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ। ਛੈਲ ਨਵਾਬਾਂ ਦੇ...
Read more
ਚੁਗ ਲਿਆਇਉ ਚੰਬਾ ਤੇ ਗੁਲਾਬ ਜੀ, ਚੁਗ ਲਿਆਇਉ,ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ । ਇਹਦੀ ਨਾਰ ਚੰਬੇ ਦੀ ਤਾਰ ਜੀ, ਚੁਗ ਲਿਆਇਉ,ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ । ਵੀਰਾ ਕੀ ਕੁਝ ਪੜ੍ਹਦੀਆਂ ਸਾਲੀਆਂ,ਵੀਰਾ ਕੀ ਕੁਝ ਪੜ੍ਹੇ ਤੇਰੀ ਨਾਰ...
Read more
ਨਿੱਕੀ-ਨਿੱਕੀ ਬੂੰਦੀ, ਨਿੱਕਿਆ ਮੀਂਹ ਵੇ ਵਰ੍ਹੇ,ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ ।ਨਿੱਕੀ-ਨਿੱਕੀ ਬੂੰਦੀ, ਨਿੱਕਿਆ ਮੀਂਹ ਵੇ ਵਰ੍ਹੇ,ਦੰਮਾਂ ਦੀ ਬੋਰੀ ਤੇਰਾ ਬਾਬਾ ਫੜੇ ।ਨਿੱਕੀ-ਨਿੱਕੀ ਬੂੰਦੀ, ਨਿੱਕਿਆ ਮੀਂਹ ਵੇ ਵਰ੍ਹੇ,ਹਾਥੀਆਂ ਦੇ ਸੰਗਲ ਤੇਰਾ ਬਾਪ ਫੜੇ ।ਨਿੱਕੀ-ਨਿੱਕੀ ਬੂੰਦੀ, ਨਿੱਕਿਆ ਮੀਂਹ ਵੇ ਵਰ੍ਹੇ,ਨੀਲੀ ਵੇ...
Read more
ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ,ਚਾਂਦੀ ਦੇ ਪੈਂਖੜ ਪਾਏ ਰਾਮਾ,ਬਾਬਾ ਵਿਆਹੁਣ ਪੋਤੇ ਨੂੰ ਚੱਲਿਆ,ਲੱਠੇ ਨੇ ਖੜ-ਖੜ ਲਾਈ ਰਾਮਾ। ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ,ਚਾਂਦੀ ਦੇ ਪੈਂਖੜ ਪਾਏ ਰਾਮਾ,ਬਾਬਲ ਵਿਆਹੁਣ ਪੁੱਤ ਨੂੰ ਚੱਲਿਆ,ਦੰਮਾਂ ਨੇ ਛਣ-ਛਣ ਲਾਈ ਰਾਮਾ। ਸੋਨੇ ਦੀ ਘੋੜੀ ਤੇ...
Read more
ਰਾਜਾ ਤੇ ਪੁੱਛਦਾ ਰਾਣੀਏਂ,ਸੁਣ ਮੇਰੀ ਬਾਤ ਨੂੰ, ਸੁਣ ਮੇਰੀ ਬਾਤ ਨੂੰਗਾਗਰ ਦੇ ਸੁੱਚੇ ਮੋਤੀ ਕਿਹਨੂੰ ਦੇਈਏ । ਪਾਂਧੇ ਦੇ ਜਾਈਏ ਵੇ ਰਾਜਾ,ਸਾਹਾ ਸੁਧਾਈਏ, ਸਾਹਾ ਸੁਧਾਈਏ, ਗਾਗਰ ਦੇ ਸੁੱਚੇ ਮੋਤੀ ਤਾਂ ਉਹਨੂੰ ਦੇਈਏ ।ਪੁੱਤਰਾਂ ਦਾ ਜੰਮਣ, ਵੇ ਰਾਜਾ, ਨੂੰਹਾਂ ਦਾ ਆਵਣ,ਇੰਦਰ...
Read more
ਪੁੱਛਦੀ-ਪੁਛਾਂਦੀ ਮਾਲਣ ਗਲੀ 'ਚ ਆਈ,ਸ਼ਾਦੀ ਵਾਲਾ ਘਰ ਕਿਹੜਾ।ਉੱਚੜੇ ਤੰਬੂ ਮਾਲਣ ਸਬਜ਼ ਕਨਾਤਾਂ,ਸ਼ਾਦੀ ਵਾਲਾ ਘਰ ਇਹੋ। ਆ, ਮੇਰੀ ਮਾਲਣ, ਬੈਠ ਦਲ੍ਹੀਜੇ,ਕਰ ਨੀ ਸਿਹਰੇ ਦਾ ਮੁੱਲ।ਇੱਕ ਲੱਖ ਚੰਬਾ ਦੋ ਲੱਖ ਮਰੂਆ,ਤ੍ਰੈ ਲੱਖ ਸਿਹਰੇ ਦਾ ਮੁੱਲ। ਲੈ ਮੇਰੀ ਮਾਲਣ, ਬੰਨ੍ਹ ਨੀ ਸਿਹਰਾ,ਬੰਨ੍ਹ ਨੀ...
Read more
ਬੰਨੋ ਨੇ ਭੇਜੀਆਂ ਚੀਰੀਆਂਰਜ਼ਾਦੀ ਨੇ ਭੇਜੀਆਂ ਚੀਰੀਆਂਬੰਨਾ, ਤੂੰ ਲਟਕੇਂਦੜਾ ਆਓ ਬੰਨਾਮੇਰਾ ਰਾਓ-ਰਜ਼ਾਦੀ ਦਾ ਜੀਵੇ ਬੰਨਾ ਕਿੱਕੁਣ ਆਵਾਂ, ਬੰਨੋ ਮੇਰੀਏ ?ਲਟਕੇਂਦੀ ਨੀ ਬੇਸਰ ਵਾਲੀਏਛਣਕੇਂਦੇ ਨੀ ਚੂੜੇ ਵਾਲੀਏਬੰਨਾ, ਮੈਂ ਤੇਰਾ ਸਾਹਾ ਸੁਧਾਇਆ, ਬੰਨਾਮੇਰਾ ਰਾਓ-ਰਜ਼ਾਦੀ ਦਾ ਜੀਵੇ ਬੰਨਾ ਸਾਹਾ ਸੁਧਾਵੇ ਮੇਰਾ ਬਾਬਲਪਾਂਧੇ ਦੇ...
Read more
ਕਿਸ ਤੇਰਾ ਮੋਢਾ ਚਿਤਰਿਆ, ਵੇ ਚਿਤਰਿਆ, ਜੀਉ ਮੇਰੇ ਜਾਦੜਿਆਕਿਸ ਤੇਰਾ ਕਾਜ ਰਚਾਇਆ, ਸੁੱਖੀਂ ਲੱਧੜਿਆਬਾਬੇ ਮੋਢਾ ਚਿਤਰਿਆ, ਵੇ ਚਿਤਰਿਆ, ਜੀਉ ਮੇਰੇ ਜਾਦੜਿਆਤੇਰੇ ਬਾਬਲ ਕਾਜ ਰਚਾਇਆ, ਸੁੱਖੀਂ ਲੱਧੜਿਆ ਜੇ ਤੈਨੂੰ ਪਾਈਆਂ ਮਾਈਆਂ ਵੇ, ਮਾਈਆਂ ਵੇ, ਜੀਉ ਮੇਰੇ ਜਾਦੜਿਆਤੇਰੀ ਮਾਂ ਨੂੰ ਮਿਲਣ ਵਧਾਈਆਂ,...
Read more
ਲਟਕੇਂਦੇ ਵਾਲ ਸੁਹਣੇ ਦੇਜਦੋਂ ਲੱਗਿਆ ਵੀਰਾ ਤੈਨੂੰ ਮਾਈਆਂ ਵੇ,ਤੇਰੀ ਮਾਂ ਨੂੰ ਮਿਲਣ ਵਧਾਈਆਂ ਵੇ।ਲਟਕੇਂਦੇ ਵਾਲ ਸੁਹਣੇ ਦੇ!ਸੁਹਣਿਆਂ ਵੀਰਾ ਵੇ ਤੈਨੂੰ ਘੋੜੀ ਚੜ੍ਹੇਂਨੀ ਆਂ। ਜਦ ਚੜ੍ਹਿਆ ਵੀਰਾ ਘੋੜੀ ਵੇ,ਤੇਰੇ ਨਾਲ ਭਰਾਵਾਂ ਦੀ ਜੋੜੀ ਵੇ।ਲਟਕੇਂਦੇ ਵਾਲ ਸੁਹਣੇ ਦੇ!ਸੁਹਣਿਆਂ ਵੀਰਾ ਵੇ ਤੈਨੂੰ ਘੋੜੀ...
Read more
ਨੀ ਘੋੜੀ ਬਾਬੇ ਵਿਹੜੇ ਜਾ,ਤੇਰੇ ਬਾਬੇ ਦੇ ਮਨ ਸ਼ਾਦੀਆਂ।ਤੇਰੀ ਦਾਦੀ ਦੇ ਮਨ ਚਾਅ,ਨੀ ਘੋੜੀ ਚੁਗਦੀ ਹਰਿਆ ਘਾਹ।ਨੀ ਘੋੜੀ ਪਈ ਕੁਵੱਲੜੇ ਰਾਹ,ਨੀ ਘੋੜੀ ਰਾਵਲੀ ਕਹੀਏ! ਨੀ ਘੋੜੀ ਨਾਨੇ ਵਿਹੜੇ ਜਾ,ਤੇਰੇ ਨਾਨੇ ਦੇ ਮਨ ਸ਼ਾਦੀਆਂ।ਤੇਰੀ ਨਾਨੀ ਦੇ ਮਨ ਚਾਅ,ਨੀ ਘੋੜੀ ਚੁਗਦੀ ਹਰਿਆ...
Read more
ਘੋੜਾ ਤਾਂ ਬੀੜੀਂ ਵੇ ਵੀਰਾ,ਬਾਗ਼ਾਂ ਵੱਲ ਜਾਮੀਂ ਵੇ। ਉਥੇ ਤਾਂ ਬੈਠੀ ਵੇ ਵੀਰਾ,ਬਾਗ਼ਾਂ ਦੀ ਮਾਲਣ ਵੇ।ਉਹਨੂੰ ਤਾਂ ਜਾ ਕੇ ਵੀਰਾ,ਸੀਸ ਨਿਵਾਮੀਂ ਵੇ। ਮਾਲਣ ਨੇ ਬਖ਼ਸ਼ਿਆ ਵੀਰਾ,ਫ਼ੁੱਲਾਂ ਦਾ ਸਿਹਰਾ ਵੇ।ਘੋੜਾ ਤਾਂ ਬੀੜੀਂ ਵੇ ਵੀਰਾ,ਖੂਹੇ ਵੱਲ ਜਾਮੀਂ ਵੇ। ਉਥੇ ਤਾਂ ਬੈਠੀ ਵੇ...
Read more
ਘੋੜੀ ਤਾਂ ਤੇਰੀ ਅੰਬਰਸਰ ਦੀ ਵੀਰਾ,ਕਾਠੀ ਬਣੀ ਪਟਿਆਲੇ।ਘੋੜੀ ਚੜ੍ਹਦੇ, ਕਾਠੀ ਕੱਸਦੇ ਵੀਰਾ,ਲਿਸ਼ਕ ਪਈ ਵੇ ਅੰਬਾਲੇ।ਚੀਰਾ ਤਾਂ ਤੇਰਾ ਅੰਬਰਸਰ ਦਾ ਵੀਰਾ,ਕਲਗ਼ੀ ਬਣੀ ਪਟਿਆਲੇ।ਚੀਰਾ ਬੰਨ੍ਹਦੇ, ਕਲਗ਼ੀ ਸਜਾਉਂਦੇ ਵੀਰਾ,ਲਿਸ਼ਕ ਪਈ ਵੇ ਅੰਬਾਲੇ।ਵਰਦੀ ਤਾਂ ਤੇਰੀ ਅੰਬਰਸਰ ਦੀ ਵੀਰਾ,ਬਟਨ ਬਣੇ ਪਟਿਆਲੇ।ਵਰਦੀ ਪਾਉਂਦੇ, ਬਟਨ ਲਾਉਂਦੇ ਵੀਰਾ,ਲਿਸ਼ਕ...
Read more
ਘੋੜੀ ਤਾਂ ਮੇਰੇ ਕਾਨ੍ਹ ਦੀ, ਨੀ ਦੀਵਾਨ ਦੀ,ਧੰਨ ਘੋੜੀ।ਸੋਹੇ ਤਾਂ ਬਾਬੇ ਦੇ ਵਾਰ ਨੀ,ਧੰਨ ਘੋੜੀ।ਨੀਲੀ ਜੀ ਘੋੜੀਵੀਰਾ ਵੇ ਤੇਰੀ ਨੀਲੀ ਜੀ ਘੋੜੀ,ਵਾਗ ਛੁੱਟੇ ਘਰ ਆਵੇ।ਵੀਰਾ ਵੇ ਤੇਰੀ ਪਤਲੀ ਜਿਹੀ ਨਾਜੋ,ਸੱਗੀ ਨਾਲ ਸੁਹਾਵੇ।ਵੀਰਾ ਵੇ ਤੇਰੀ ਨੀਲੀ ਜੀ ਘੋੜੀ,ਵਾਗ ਛੁੱਟੇ ਘਰ ਆਵੇ।ਵੀਰਾ...
Read more
ਸੁਹਣੀ ਨੀ ਘੋੜੀ ਵੀਰ ਦੀਸੁਹਣੀ ਨੀ ਘੋੜੀ ਵੀਰ ਦੀਉਚੇ ਨੂੰ ਪਾਣੀ ਡੋਲ੍ਹੀਏ,ਪਾਣੀ ਨੀਵੇਂ ਨੂੰ ਆਵੇ।ਨੀ ਸਹੀਓ ਪਾਣੀ ਨੀਵੇਂ ਨੂੰ ਆਵੇ।ਸੁਹਣੀ ਨੀ ਘੋੜੀ ਵੀਰ ਦੀਬਾਗ਼ੋਂ ਚਰ ਘਰ ਆਵੇ।ਉਚੇ ਨੂੰ ਪਾਣੀ ਡੋਲ੍ਹੀਏ,ਪਾਣੀ ਨੀਵੇਂ ਨੂੰ ਆਵੇ।ਸੁਹਣਾ ਨੀ ਚੀਰਾ ਵੀਰ ਦਾ,ਸਿਹਰੇ ਨਾਲ ਸੁਹਾਵੇ।
Read more
ਨੀ ਘੋੜੀ ਰਾਂਗਲੀ ਸਹੀਓ!ਘੋੜੀ ਬਾਬੇ ਵਿਹੜੇ ਜਾਹ।ਘੋੜੀ ਚਰਦੀ ਹਰਾ ਘਾਹ।ਘੋੜੀ ਪੀਂਦੀ ਠੰਢਾ ਨੀਰ।ਘੋੜੀ ਚੜ੍ਹੇ ਸੁਹਣਾ ਵੀਰ।ਨੀ ਘੋੜੀ ਰਾਂਗਲੀ ਸਹੀਓ!ਘੋੜੀ ਬਾਪੂ ਵਿਹੜੇ ਜਾਹ।ਘੋੜੀ ਚਰਦੀ ਹਰਾ ਘਾਹ।ਘੋੜੀ ਪੀਂਦੀ ਠੰਢਾ ਨੀਰ।ਘੋੜੀ ਚੜ੍ਹੇ ਸੁਹਣਾ ਵੀਰ।ਨੀ ਘੋੜੀ ਰਾਂਗਲੀ ਸਹੀਓ
Read more
ਵੀਰਾ ਘੋੜੀ ਆਈ ਤੇਰੇ ਚੜ੍ਹਨੇ ਨੂੰ,ਆਪਣੀ ਦਾਦੀ ਮੰਗਵਾ ਲਾ,ਪੂਰੇ ਸ਼ਗਨ ਕਰਨੇ ਨੂੰ।ਆਪਣਾ ਬਾਬਾ ਮੰਗਵਾ ਲਾ,ਦੰਮਾਂ ਬੋਰੀ ਫੜਨੇ ਨੂੰ।ਵੀਰਾ ਘੋੜੀ ਆਈ ਤੇਰੇ ਚੜ੍ਹਨੇ ਨੂੰ,ਆਪਣੀ ਮਾਤਾ ਮੰਗਵਾ ਲਾ,ਪੂਰੇ ਸ਼ਗਨ ਕਰਨੇ ਨੂੰ।
Read more
ਵੀਰਾ ਘੋੜੀਆਂ ਵਿਕੇਂਦੀਆਂ ਵੇ,ਗੰਗਾ ਯਮੁਨਾ ਤੋਂ ਪਾਰ।ਵੀਰਾ ਬਾਬੇ ਨੂੰ ਕਹਿ ਦੇਈਂ ਵੇ,ਲੈ ਦੇ ਦੋ ਅਤੇ ਚਾਰ।ਵੀਰਾ ਘੋੜੀਆਂ ਵਿਕੇਂਦੀਆਂ ਵੇ,ਗੰਗਾ ਯਮੁਨਾ ਤੋਂ ਪਾਰ।ਵੀਰਾ ਨਾਨੇ ਨੂੰ ਕਹਿ ਦੇਈਂ ਵੇ,ਲੈ ਦੇ ਦੋ ਅਤੇ ਚਾਰ।ਵੀਰਾ ਘੋੜੀਆਂ ਵਿਕੇਂਦੀਆਂ ਵੇ,ਗੰਗਾ ਯਮੁਨਾ ਤੋਂ ਪਾਰ।ਵੀਰਾ ਬਾਪ ਨੂੰ ਕਹਿ...
Read more
ਘੋੜੀ ਚੜ੍ਹ ਬੰਨਿਆ ਤੈਨੂੰ ਬਾਬਾ ਬੁਲਾਵੇ,ਮੈਂ ਸਦਕੇ ਵੀਰਾ ਦਾਦੀ ਸ਼ਗਨ ਮਨਾਵੇ,ਮੈਂ ਸਦਕੇ ਵੀਰਾ ਦਾਣਾ ਮੋਤੀਆਂ ਦਾ ਖਾਵੇ।ਘੋੜੀ ਚੜ੍ਹ ਬੰਨਿਆ ਤੈਨੂੰ ਬਾਪ ਬੁਲਾਵੇ,ਮੈਂ ਸਦਕੇ ਵੀਰਾ ਮਾਤਾ ਸ਼ਗਨ ਮਨਾਵੇ,ਮੈਂ ਸਦਕੇ ਵੀਰਾ ਦਾਣਾ ਮੋਤੀਆਂ ਦਾ ਖਾਵੇ।ਘੋੜੀ ਚੜ੍ਹ ਬੰਨਿਆ ਤੈਨੂੰ ਮਾਮਾ ਬੁਲਾਵੇ,ਮੈਂ ਸਦਕੇ ਵੀਰਾ...
Read more
ਘੋੜੀ ਤਾਂ ਮੇਰੇ ਵੀਰ ਦੀ,ਨੀ ਬਿੰਦ੍ਰਾ ਵਣ ਵਿਚੋਂ ਆਈ।ਆਉਂਦੀ ਮਾਤਾ ਨੇ ਰੋਕ ਲਈ,ਦੇ ਜਾ ਢੋਲ ਧਰਾਈ।ਜੋ ਕੁਝ ਮੰਗਣਾ ਮੰਗ ਲਾ,ਨੀ ਮਾਤਾ ਦੇਰ ਨਾ ਲਾਈਂ।ਸਵਾ ਰੁਪਈਆ ਰੋਕ ਦਾ,ਰੱਖ ਜਾ ਢੋਲ ਧਰਾਈ।
Read more
- 1
- 2