ਕੀ ਬੇਦਰਦਾਂ ਦੇ ਸੰਗ ਯਾਰੀ
ਰੋਵਣ ਅੱਖੀਆਂ ਜ਼ਾਰੋ-ਜ਼ਾਰੀ
ਸਾਨੂੰ ਗਏ ਬੇਦਰਦੀ ਛੱਡ ਕੇ, ਸੀਨੇ ਸਾਂਗ ਹਿਜਰ ਦੀ ਗੱਡਕੇ
ਜਿਸਮੋਂ ਜਿੰਦ ਨੂੰ ਲੈ ਗਏ ਕੱਢ ਕੇ,ਇਹ ਗੱਲ ਕਰ ਗਏ ਹੈਂਸਿਆਰੀ
ਕੀ ਬੇਦਰਦਾਂ ਦੇ ਸੰਗ ਯਾਰੀ...
ਬੇਦਰਦਾਂ ਦਾ ਕੀ ਭਰਵਾਸਾ,ਖੌਫ਼ ਨਹੀਂ ਅੰਦਰ ਮਾਸਾ
ਚਿੜਿਆਂ ਮੌਤ ਗਵਾਰਾ ਹਾਸਾ,ਮਗਰੋਂ ਹੱਸ-ਹੱਸ ਤਾੜੀ ਮਾਰੀ
ਕੀ ਬੇਦਰਦਾਂ ਦੇ ਸੰਗ ਯਾਰੀ..
ਆਵਣ ਕਹਿ ਗਏ ਫੇਰ ਨਾ ਆਏ,ਆਵਣ ਦੇ ਸਭ ਕੌਲ
ਭੁਲਾਏ ਮੈਂ ਭੁੱਲੀ ਭੁੱਲ ਨੈਣ ਲਗਾਏ,ਕੇਹੇ ਮਿਲੇ ਸਾਨੂੰ ਠੱਗ ਬਪਾਰੀ
ਕੀ ਬੇਦਰਦਾਂ ਦੇ ਸੰਗ ਯਾਰੀ...
ਬੁੱਲੇ ਸ਼ਾਹ ਇੱਕ ਸੌਦਾ ਕੀਤਾ,ਪੀਤਾ ਜ਼ਹਿਰ ਪਿਆਲਾ ਪੀਤਾ
ਨਾ ਕੁਝ ਨਫ਼ਾ ਨਾ ਟੋਟਾ ਲੀਤਾ,ਦਰਦ ਦੁੱਖਾਂ ਦੀ ਗੱਠੜੀ ਭਾਰੀ
ਕੀ ਬੇਦਰਦਾਂ ਦੇ ਸੰਗ ਯਾਰੀ...
ਸਾਂਗ- ਸੇਲਾ
ਮਾਸਾ- ਜ਼ਰਾ ਵੀ
ਟੋਟਾ- ਨੁਕਸਾਨ