ਭਾਵੇਂ ਤੂੰ ਜਾਣ ਨਾ ਜਾਣ ਵੇਂ ਵਿਹੜੇ ਆ ਵੜ ਮੇਰੇ
ਮੈਂ ਤੇਰੇ ਕੁਰਬਾਨ ਵੇ ਵਿਹੜੇ ਆ ਵੜ ਮੇਰੇ
ਤੇਰੇ ਜਿਹਾ ਮੈਨੂੰ ਹੋਰ ਨਾ ਕੋਈ,ਢੂੰਡਾ ਜੰਗਲ ਬੇਲੇ ਰੋਹੀ
ਢੂੰਡਾ ਤਾਂ ਸਾਰਾ ਜਹਾਨ ਵੇ,ਵਿਹੜੇ ਆ ਵੜ ਮੇਰੇ
ਮੈਂ ਤੇਰੇ ਕੁਰਬਾਨ ਵੇ..
ਲੋਕਾਂ ਦੇ ਭਾਣੇ ਚਾਕ ਮਹੀਂ ਦਾ,ਰਾਂਝਾ ਲੋਕਾ ਵਿੱਚ ਕਹੀਂਦਾ
ਸਾਡਾ ਤਾਂ ਦੀਨ-ਈਮਾਨ ਵੇ,ਵਿਹੜੇ ਆ ਵੜ ਮੇਰੇ
ਮੈਂ ਤੇਰੇ ਕੁਰਬਾਨ ਵੇ..
ਮਾਪੇ ਛੋੜ ਲਗੀ ਲੜ ਤੇਰੇ ,ਸ਼ਾਹ ਅਨਾਇਤ ਸਾਈਂ ਮੇਰੇ
ਲਾਈਆ ਦੀ ਲੱਜ ਪਾਲ ਵੇ,ਵਿਹੜੇ ਆ ਵੜ ਮੇਰੇ
ਮੈਂ ਤੇਰੇ ਕੁਰਬਾਨ ਵੇ..