61
ਵਿਹਣ ਝਲਾਰਾਂ ਡਿੱਗ ਤੇ ਇਸ਼ਕੇ ਦੇ ਪਹਿਨ ਨਗਾਲ
ਕੰਧ ਦਾ ਵੈਰੀ ਕਲਰਾ ਮੱਛੀ ਦਾ ਵੈਰੀ ਜਾਲ
ਮੱਛੀ ਨੂੰ ਨੀਰ ਨਹੀਂ ਵਿਸਰਦਾ ਤੋੜੇ ਕੱਢ ਕੇ ਸਿੱਟੇ ਬਾਲ
ਯਾਰ ਯਾਰਾਂ ਨੂੰ ਨਹੀਂ ਭੁੱਲ ਦੇ ਤੋੜੇ ਦੁੱਧ ਕਰੀਏ ਚਾਰ
62
ਕਰਮੋਂ ਨੂੰ ਸਾਹਿਬਾਂ ਦੀ ਪੱਕੀ
ਅਠ ਬਹੁ ਦਾਦਾ ਬਾਹਮਣਾਂ ਤੋਂ ਆਨਵੇਂ ਮੇਰੇ ਕਾਮ
ਤੈਨੂੰ ਦੁੱਧ ਪੋਲੀਸਾਂ ਘਿਉ ਦਾ ਉੱਤੋਂ ਸੋਨਾਂ ਕਿਰਸਾਂ ਦਾਨ
ਤੈਨੂੰ ਘੋੜਾ ਦੇਸਾਂ ਚੜ੍ਹਨ ਨੂੰ ਕਾਠੀ ਸੁਣੀਂ ਲਗਾਮ
ਜਾਂ ਜਾਂ ਜੀਵਾਂ ਸਾਹਿਬਾਨ ਤੋਂ ਖਾਵੇਂ ਪਿਆ ਇਨਾਮ
ਜੇ ਕਿਮੇਂ ਏਂ ਮੇਰੀ ਜਦ ਦਾ ਤਾਂ ਮਿਰਜ਼ਾ ਇਥੇ ਆਨ
63
ਜਵਾਬ ਕਰਮੋਂ
ਲਿਖੋਂ ਕੱਢੀਆਂ ਬੱਤੀਆਂ ਮੈਥੋਂ ਇਹ ਨਾ ਕੱਢੀ ਜਾ
ਖ਼ਾਨ ਖੀਵੇ ਦੀ ਬੇਟੜੀ ਤੈਨੂੰ ਆਉਂਦਾ ਗ਼ਰਜ਼ ਨਿਵਾ
ਛੋੜ ਪੁਰਾਣੀ ਦੋਸਤੀ ਨਵੇਂ ਕਿਤੇ ਵੱਲ ਲਾ
ਜੱਟ ਦੀ ਨਿੱਕੀਆਂ ਹੁੰਦੀਆਂ ਦੀ ਦੋਸਤੀ ਉਸ ਮਨੂੰ ਛੱਡੀ ਆਲਾਹ
64
ਜਵਾਬ ਸਾਹਿਬਾਨ
ਕਲਮਾ ਲਿਖਣ ਵਾਲੀਆ ਲੱਖ ਇਸ਼ਕੇ ਦੀ ਗੱਲ
ਮੈਨੂੰ ਕਲਮੀਉਂ ਇਸ਼ਕ ਅਗੇਤਰਾ ਮਾਰਫ਼ਤ ਜੀਂਦੇ ਵੱਲ
ਬੁੱਤਾਂ ਦੀਆਂ ਬਣ ਗਈਆਂ ਢੇਰੀਆਂ ਮੈਂ ਬੈਠੀ ਮਿਰਜ਼ਾ ਮਿਲ
ਮਿਰਜ਼ਾ ਤੇ ਮੈਂ ਪੀਂਘ ਤੇ ਵਿੱਚ ਕੁੜਤੀ ਦੀ ਠੱਲ
ਮੈਨੂੰ ਝੂਟੇ ਦਿਹੁੰ ਸਹਿਲੀਆਂ ਇਕ ਦੂਜੀ ਦੇ ਵੱਲ
ਮੇਰੀ ਟੁੱਟੀ ਪੀਂਘ ਹਲਾਰੀਉਂ ਰੱਬ ਨਾ ਭਾਨੀ ਗੱਲ
ਅਠ ਫੱਤੂ ਕਾਜ਼ੀਆ ਮੇਰੀ ਮਸਅਲੇ ਵਰਗੀ ਗੱਲ
ਮੈਂ ਆਪੇ ਕੰਮ ਵਿਗਾੜਿਆ ਮੈਂ ਬੈਠੀ ਰਾਵੀ ਘੁਲ
ਜੇ ਨਹੀਓਂ ਸਿਆਲੀਂ ਆਉਨਾਂ ਆਖ ਜ਼ਬਾਨੀ ਘੁਲ
65
ਜਵਾਬ ਫੱਤੂ ਕਾਜ਼ੀ
ਬੱਸ ਕਰਨਢੀਏ ਸਾਹਿਬਾਨ ਤੋਂ ਇੱਡੇ ਵੈਣ ਨਾ ਲਾ
ਖੀਵੇ ਮਿਹਰ ਸ਼ਮੀਰ ਦੇ ਮਿੱਥੇ ਦਾਗ਼ ਨਾ ਲਾ
ਚਨਢੜ ਆਵਸਨ ਜੰਜ ਕਰ ਤੇਰੇ ਬੂਹੇ ਬਹਿਸਣ ਆ
ਮੈਂ ਮੁੱਲਾਂ ਤੇਰੇ ਜਦਦਾ ਮੇਰੀ ਮਨ ਦੁਆ
ਹੁਣ ਕੀ ਕਰੀਏ ਹਾਫ਼ਜ਼ਾ ਢਾਹ ਲੱਗੀ ਦਰਿਆ
66
ਜਵਾਬ ਸਾਹਿਬਾਨ
ਮੈਂ ਸੋਲਾਂ ਦੇ ਮੂੰਹ ਸਾਹਿਬਾਨ ਜਿਉਂ ਲੋਹੇ ਨੂੰ ਤਾ
ਮੈਂ ਸਤਰਪਈ ਨੂੰ ਛੋੜ ਗਿਆ ਦਿੱਤਾ ਸੋ ਜ਼ਾਮਨ ਖ਼ੁਦਾ
ਖ਼ਤ ਲਿਖਵਾਇਆ ਸਾਹਿਬਾਨ ਮਤਾ ਮਿਰਜ਼ੇ ਦਾ
ਕਾਜ਼ੀ ਨੂਰ ਮੁਹੰਮਦ ਲਿਖਿਆ ਅਤੇ ਬਹੁੰ ਸਲਾਮ ਦੁਆ
ਮੈਨੂੰ ਸਥਿਰ ਜੋਗਣ ਕਰ ਗਿਆ ਤੂੰ ਨਿੱਜ ਮੁਹੱਬਤਾਂ ਲਾ
ਤੋਬਾ ਤੇਰੇ ਇਸ਼ਕ ਤੋਂ ਵਿੱਤ ਕਦੀ ਨਾ ਲੀਸਾਂ ਨਾ
67
ਮਕੂਲਾ ਸ਼ਾਇਰ
ਸਾਹਿਬਾਨ ਕਰਮੋਂ ਟੁਰਿਆ ਦਿੰਦੀ ਲੱਖ ਪੈਗ਼ਾਮ
ਤੇਰੇ ਬਾਹਝੋਂ ਮਿਰਜ਼ਿਆ ਸਾਨੂੰ ਖੀਵਾ ਸ਼ਹਿਰ ਵੇਰਾਂ
ਮੇਰੀਆਂ ਅੱਟਣ ਪਈਆਂ ਪੂਣੀਆਂ ਮਸਜਿਦ ਰਿਹਾ ਕੁਰਆਨ
ਉਹਨੂੰ ਆਸ਼ਿਕ ਕੋਈ ਨ੍ਹੀਂ ਆਖਦਾ ਜਿਹੜਾ ਕਰੇ ਪਿਆਰੀ ਜਾਣ
68
ਸਾਹਿਬਾਨ ਦੇ ਹਾੜੇ
ਰਾਤ ਚਿੱਟੀ ਰੁੜ੍ਹ ਚਾਨਣੀ ਚਵਾਂ ਵੱਟ ਲਈ ਚੁੱਪ
ਤੇਰੇ ਮੇਰੇ ਅਸ਼ਕਦੀ ਕੋਈ ਨਾ ਰਹੇਗੀ ਲੱਕ
ਪਾਣੀ ਬਾਹਝ ਬਰੋਟਿਆਂ ਸਭੇ ਗਈਆਂ ਸੁੱਕ
ਮੇਰੇ ਕੁਨੀਨ ਬੰਦੇ ਸਿਰ ਮੈਂਡਿਆਂ ਜਿਉਂ ਖਿੱਤਿਆਂ ਸੁਣਦੇ ਜੱਟ
ਪਰਾਂਹ ਲੈ ਚੱਲ ਦਾਨਾਂ ਬਾਦਨੋਂ ਜਾਹਨ ਤਗਾਦੇ ਮੁੱਕ
69
ਛੱਪੜ ਈਏ ਚੋਘਟਸਏ ਤੈਂ ਵਿਚ ਪਾਣੀ ਨਿੱਤ
ਮੇਰੇ ਸੱਜਣ ਆਉਂਦੇ ਜਾਵਨਦੇ ਕਰ ਗਏ ਘਰਾਂ ਦੇ ਚਿੱਤ
ਮਵੀਆਂ ਨੂੰ ਪਟਨਾਂ ਇਕ ਦੇਹੋਂ ਇਸ਼ਕ ਸਿਆਪਾ ਨਿੱਤ
ਮੈਂ ਨਿੱਕੀਆਂ ਹੁੰਦੀਆਂ ਪੱਟੀਆਂ ਲਾਹੀ ਦਿਲਾਂ ਦੀ ਸੁੱਕ
70
ਮਕੂਲਾ ਸ਼ਾਇਰ
ਸਈਆਂ ਦੇ ਵਿੱਚ ਸਾਹਿਬਾਨ ਉਹ ਦਿਸਦੀ ਏ ਲਾਲੋ ਲਾਲ
ਉਹ ਹੋਰ ਪੁਰੀ ਲਾ ਬਾਵਲੀ ਚਲੇ ਚਾਲ ਸਿਆਲ
ਉਹਦੇ ਨੱਕ ਸੁਨਹਿਰੀ ਨਗ ਜਿਉਂ ਉਹ ਬਲਦੀ ਸ਼ਮ੍ਹਾ ਮਿਸਾਲ
ਉਹ ਅੰਦਰ ਪੂਰੀ ਦੀ ਲੂਹਣੀ ਹਾਲ ਉਹ ਖ਼ਾਨਾਂ ਹਾਲ