ਮੇਰੀ ਜੁਗਨੀ ਕਾਲਜ ਪੜ੍ਹਦੀ ਆ
ਨਾਲੇ ਦੋ ਦੋ ਗੁੱਤਾਂ....
ਨਾਲੇ ਦੋ ਦੋ ਗੁੱਤਾਂ ਕਰਦੀ ਆ
ਸੀਟੀ ਮਾਰ ਸਾਈਕਲ ਤੇ....
ਸੀਟੀ ਮਾਰ ਸਾਈਕਲ ਤੇ ਚੜ੍ਹਦੀ ਆ
ਫ਼ੇਰ ਮੱਮੀ ਡੈਡੀ ਨਾਲ....
ਫ਼ੇਰ ਮੱਮੀ ਡੈਡੀ ਨਾਲ ਲੜਦੀ ਆ
ਵੀਰ ਮੇਰਿਆ ਓ ਜੁਗਨੀ ਚਾਂਦੀ ਦੀ
ਮੈਂ ਤੋਰ ਪਛਾਣੀ.....
ਮੈਂ ਤੋਰ ਪਛਾਣੀ ਜਾਂਦੀ ਦੀ......
ਮੇਰੀ ਜੁਗਨੀ ਫ਼ੈਸ਼ਨ ਰੁੱਨੀ ਏਂ
ਸਿਰ ਨੰਗਾ ਮੋਢੇ....
ਸਿਰ ਨੰਗਾ ਮੋਢੇ ਚੁੱਨੀ ਏਂ
ਵੇਖਣ ਨੂੰ ਲੱਗਦੀ....
ਵੇਖਣ ਨੂੰ ਲੱਗਦੀ ਮੁੰਨੀ ਏਂ
ਓਹਦੇ ਬਿਨ ਮਹਿਫ਼ਲ....
ਓਹਦੇ ਬਿਨ ਮਹਿਫ਼ਲ ਸੁੰਨੀ ਏਂ
ਵੀਰ ਮੇਰਿਆ ਓ ਜੁਗਨੀ ਯਾਰਾਂ ਈ
ਓਹ ਦਾਰੂ ਇਸ਼ਕ....
ਓਹ ਦਾਰੂ ਇਸ਼ਕ ਬਿਮਾਰਾਂ ਦੀ.....