ਜਦ ਵੀਰਨ ਤੁਰਿਆ ਹੋ।
ਹੋ ਚੰਦ ਤੀਜ ਦਾ ਚਡ਼੍ਹਿਆ ਹੋ।
ਜਦ ਵੀਰਨ ਅੰਦਰ ਵਡ਼ਿਆ ਹੋ।
ਹੋ ਬੂਟਾ ਕਲੀਆਂ ਦਾ ਖਿਡ਼ਿਆ ਹੋ।
ਜਦ ਵੀਰਨ ਚੌਤੇਂ ਚਡ਼੍ਹਿਆ ਹੋ।
ਹੋ ਚੌਤਾਂ ਸ਼ੀਸ਼ੇ ਦਾ ਜਡ਼ਿਆ ਹੋ।
ਜਦ ਵੀਰਨ ਪਲੰਘੀ ਬੈਠਾ ਹੋ।
ਹੋ ਕੋਲੇ ਡਾਹ ਲੈਂਦੀ ਪੀਡ਼੍ਹਾ ਹੋ।
ਜਦ ਵੀਰਨ ਭੈਣ ਦੇ ਦੁਖਡ਼ੇ ਸੁਣਦਾ ਹੋ।
ਹੋ ਵੀਰਨ ਛਮ ਛਮ ਰੋਇਆ ਹੋ।
ਕਿਉਂ ਰੋਨੈਂ ਭੈਣੋਂਦਿਆ ਵੀਰਨ ਹੋ।
ਹੋ ਜੱਗ ਹੁੰਦਡ਼ੀ ਆਈ ਹੋ।
ਹੋ ਜੱਗ ਹੁੰਦਡ਼ੀ ਆਈ ਹੋ।