Topbar Left
  • About
  • Contact Us ਸੰਪਰਕ

Login
Sign up

ਪੰਜਾਬੀ ਮਾਂ ਬੋਲੀ

Punjabi Maa Boli پنجابی ما بولی

Punjabi Maa Boli Sites
Radio
Dictionary
Pictures
Books
Movies
Music
Shop
Home
  • ਪੰਜਾਬPunjab
    • Geography ਭੂਗੋਲ
    • History ਇਤਿਹਾਸ
    • Punjabi Pepole / ਪੰਜਾਬੀ ਲੋਕ
    • Religion ਧਰਮ
  • ਪੰਜਾਬੀ ਭਾਸ਼ਾPunjabi Language
    • Punjabi Alfabet ਗੁਰਮੁਖੀ ਵਰਣਮਾਲਾ
    • Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ
  • ਸੱਭਿਆਚਾਰCulture
    • ਬੋਲੀਆਂBoliaan
    • ਘੋੜੀਆਂGhodiaan
    • ਸੁਹਾਗSuhaag
    • ਲੋਕ ਗੀਤLok Geet
    • ਮਾਹੀਆMaiya
    • ਟੱਪੇTappe
    • ਛੰਦChhand
  • ਸਾਹਿਤLiterature
    • ਕਵਿਤਾਵਾਂKavitavaan
    • ਗਜ਼ਲਾਂGazals
    • ਕਹਾਣੀਆਂStories
    • ਪੰਜਾਬੀ ਕਾਫ਼ੀਆਂPunjabi Kafian
    • ਲੇਖEssays
  • ਸ਼ਾਇਰੀShayiri
  • ਮੁਹਾਵਰੇIdiom
  • ਬੁਝਾਰਤਾBujartan
  • ਸ਼ੁਗਲFun
    • ਚੁਟਕਲੇJokes
    • ਹਾਸ ਕਾਵਿFunny poetry
  • ਸੰਦTools

ਛੱਲਾ /Chhalla

ਛੱਲਾ /Chhalla
9th April 2018 04:56:21
੧ ਛੱਲਾ ਮਾਰਿਆ ਕੁਤੀ ਨੂੰ ਛੋੜੀਂ ਵੈਨਾਂ ਏਂ ਸੁਤੀ ਨੂੰ, ਚੁਮਸਾਂ ਯਾਰ ਦੀ ਜੁੱਤੀ ਨੂੰ, ਸੁਣ ਮੇਰਾ ਚੰਨ ਵੇ, ਕਲੀ ਛੋੜ ਨ ਵੰਝ ਵੇ । ੨ ਛੱਲਾ ਉਤਲੇ ਪਾਂ ਦੂੰ ਲਦੇ ਯਾਰ ਗੁਵਾਂਢੂੰ, ਰੁਨੀਂ ਬਦਲੀ ਵਾਂਗੂੰ । ਸੁਣ ਮੇਰਾ ਮਾਹੀ ਵੇ, ਛੱਲੇ ਧੂੜ ਜਮਾਈ ਵੇ । ੩ ਛੱਲਾ ਬੇਰੀਂ, ਬੂਰ ਏ । ਵਤਨ ਯਾਰ ਦਾ ਦੂਰ ਏ । ਮਿਲਨਾ ਲਾ ਜ਼ਰੂਰ ਏ । ਸੁਣ ਅੱਲਾ ਦੇ ਨਾਂ ਤੇ । ਮੰਜੀ ਘਤੇਂ ਛਾਂ ਤੇ । ੪ ਛੱਲਾ ਸਾਵੀਂ ਸੋਟੀ, ਲੱਡੇ ਵੈਂਦੇ ਨੁ ਊਠੀਂ, ਵਿਚ ਸਾਂਵਲ ਹੋਸੀ, ਸੁਣ ਮੇਰਾ ਚੰਨ ਵੇ, ਲੰਮੇ ਕੇਹੜਾ ਕੰਮ ਏ । ੫ ਛੱਲਾ ਸਾਵੀਂ ਸੋਟੀ, ਨੀਂਗਰ ਚੱਕੀ ਝੋਤੀ, ਬੁੰਦਿਆਂ ਲਾਈ ਏ ਲੋਟੀ, ਆ ਵੜ ਵੇਹੜੇ, ਮੁਕ ਵੰਝਣ ਝੇੜੇ । ੬ ਛੱਲਾ ਸਾਵੀਆਂ ਲਈਆਂ, ਅਗਲੀਆਂ ਉਧਲ ਗਈਆਂ, ਨਵੀਆਂ ਲੈਣੀਆਂ ਪਈਆਂ, ਸੁਣ ਮੇਰਾ ਮਾਹੀ ਵੇ, ਛੱਲੇ ਧੂੜ ਜ਼ਮਾਈ ਏ । ੭ ਛੱਲਾ ਵੱਟ ਮਰੋੜ ਏ, ਤੈਂਡੀ ਸਾਕੂੰ ਲੋੜ ਏ, ਤੈਂਡਾ ਮੈਂਡਾ ਜੋੜ ਏ, ਸੁਣ ਅਲਾਹ ਦੇ ਨਾਂ ਤੇ । ਵਿਸਰੇ ਨੇਂ ਹਾਂ ਤੇ । ੮ ਛੱਲਾ ਮੇਰੇ ਹੱਥ ਦਾ, ਪੁਤ ਮੇਰੀ ਸੱਸ ਦਾ, ਭੇਤ ਵੀ ਨਹੀਂ ਦੱਸਦਾ, ਹਾਇਓ ਮੇਰਿਆ ਛੱਲਿਆ, ਦਾਣਾ ਪਾਣੀ ਰਲਿਆ । ੯ ਛੱਲਾ ਨੌਂ ਨੌਂ ਨੀਲ ਏ, ਜੇਹਲਮ ਵਿਚ ਤਹਿਸੀਲ ਏ, ਮੈਂ ਜੇਹਲਮ ਵਿਚ ਰਹਾਵਾਂ, ਹਾਇ ਓ ਮੇਰਿਆ ਛੱਲਿਆ, ਦਿਲ ਮਾਹੀ ਨਾਲ ਰਲਿਆ । ੧੦ ਛੱਲਾ ਪਿਆ ਬਨੇਰੇ; ਮੁੜ ਮੁੜ ਪਾਨਾ ਏਂ ਫੇਰੇ, ਵੱਸ ਨਹੀਂ ਕੁਝ ਮੇਰੇ, ਵੱਸ ਮੇਰੀ ਮਾਂ ਦੇ, ਘਲੇਗੀ ਤਾਂ ਜਾਵਾਂਗੇ, ਹਾਇ ਓ ਮੇਰਿਆ ਛੱਲਿਆ, ਦਾਣਾ ਪਾਣੀ ਰਲਿਆ । ੧੧ ਛੱਲਾ ਪਿਆ ਲਿੱਦ ਤੇ, ਸੌਂਕਣ ਪੈ ਗਈ ਜਿੱਦ ਤੇ, ਲੱਤਾਂ ਮਾਰੇ ਢਿੱਡ ਤੇ, ਹਾਇ ਓ ਮੇਰਿਆ ਛੱਲਿਆ, ਦਿਲ ਮਾਹੀ ਨਾਲ ਰਲਿਆ । ੧੨ ਛੱਲਾ ਪਿਆ ਜੂਹ ਤੇ, ਮਾਹੀ ਮਿਲਿਆ ਖੂਹ ਤੇ, ਗੱਲਾਂ ਕੀਤੀਆਂ ਮੂੰਹ ਤੇ, ਸ਼ਾਬਾ ਮੇਰੇ ਛੱਲਿਆ, ਦਾਣਾ ਪਾਣੀ ਰਲਿਆ । ਪੱਲਾ ਪੱਲਾ ਖਾਂਦਾ ਖਤ ਕਿਉਂ ਨਾ ਪਾਂਦਾ । ੧੩ ਛੱਲਾ ਛੱਲ ਛਲਾਈਦਾ, ਢੋਲ ਮੇਰਾ ਕਠਵਾਈਦਾ । ਊਂਦਾ ਚਿੱਟਾ ਸ਼ਮਲਾ, ਦਿਲ ਮੈਂਡਾ ਕਮਲਾ, ਧਾੜ ਮੈਂਡੇ ਛਲਿਆ, ਦਾਣਾ ਪਾਣੀ ਹਲਿਆ ।

Post navigation

Previous
Next

Leave a Reply Cancel reply

Your email address will not be published. Required fields are marked *

Search

ਨਵੀਆਂ ਬੋਲੀਆਂ

  • ਕਿੱਕਲੀ ਕਲੀਰ ਦੀ/Kikli Cleer Di
  • ਕੱਠੀਆ ਹੋ ਕੇ ਆਈਆ/Kathiya ho ke Aayiya
  • ਗਿੱਧਾ ਗਿੱਧਾ ਕਰੇਂ ਮੇਲਣੇ/Giddha Giddha Kare Malene
  • Dil Khave Hichkole/ਦਿਲ ਖਾਵੇ ਹਿਚਕੋਲੇ
  • ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ/Mundiya di Aakh Kudiya Wich Rehde

ਨਵੀਆਂ ਘੋੜੀਆਂ

  • ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ/Mathe te Chamkan Bal, Mere Banere De
  • ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ/Mein Balihari ve Maa Diya Surjana
  • ਸਤਿਗੁਰਾਂ ਕਾਜ ਸਵਾਰਿਆ ਈ/Satguru Kaj Sawariya e
  • ਮਹਿਲਾਂ ਵਿਚੋਂ ਉਤਰੀ ਸ਼ਿਮਲਾਪਤੀ/Mehla Vocho Utri Shimlapati

ਸਾਡੇ ਬਾਰੇ

  • About
  • Our Misson ਸਾਡਾ ਮਿਸ਼ਨ
  • Terms and Conditions ਸ਼ਰਤਾਂ
  • Help ਸਹਾਇਤਾ

We are on Social Media

ਵੈਬਸਾਈਟਾਂ

  • HOME
  • Music ਸੰਗੀਤ
  • Movies ਫਿਲਮਾਂ
  • Books ਕਿਤਾਬਾਂ
  • Pictures ਤਸਵੀਰਾਂ
  • Dictionary ਸ਼ਬਦਕੋਸ਼
  • Radio ਰੇਡੀਓ

ਪੰਜਾਬ ਬਾਰੇ

  • Punjab ਪੰਜਾਬ
  • History ਇਤਿਹਾਸ
  • Geography ਭੂਗੋਲ
  • Religion ਧਰਮ
  • Punjabi Language ਪੰਜਾਬੀ ਭਾਸ਼ਾ
  • Punjabi Alfabet ਗੁਰਮੁਖੀ ਵਰਣਮਾਲਾ
  • Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ

ਮੁੱਖ ਵਰਕੇ

  • Punjab ਪੰਜਾਬ
  • Punjabi Language ਪੰਜਾਬੀ ਭਾਸ਼ਾ
  • Culture ਸੱਭਿਆਚਾਰ
  • Ghodiaan ਘੋੜੀਆਂ
  • Suhaag ਸੁਹਾਗ
  • Shayiri ਸ਼ਾਇਰੀ
  • Fun ਸ਼ੁਗਲ
  • Lok Geet ਲੋਕ ਗੀਤ
  • Shop
  • Cart
  • Checkout
  • My account

©2023 ਪੰਜਾਬੀ ਮਾਂ ਬੋਲੀ. All rights reserved.

Designed by OXO Solutions®