ਜੀ ਆਇਆਂ ਨੂੰ

ਪੁਰੇ ਦੀਏ ਪੌਣੇਂ

ਪੁਰੇ ਦੀਏ ਪੌਣੇਂ ਇਕ ਚੁੰਮਣ ਦੇ ਜਾ, ਛਿੱਟ ਸਾਰੀ ਦੇ ਜਾ ਖੁਸ਼ਬੋਈ ! ਅੱਜ ਸਾਨੂੰ ਪੁੰਨਿਆ ਦੀ- ਓਦਰੀ ਜਹੀ ਚਾਨਣੀ ਦੇ, ਹੋਰ ਨਹੀਉਂ ਵੇਖਦਾ ਨੀ ਕੋਈ ! ਅੱਜ ਮੇਰਾ ਬਿਰਹਾ ਨੀ- ਹੋਇਆ ਮੇਰਾ ਮਹਿਰਮ, ਪੀੜ ਸਹੇਲੜੀ ਸੂ ਹੋਈ ! ਕੰਬਿਆ ਸੂ ਅੱਜ ਕੁੜੇ- ਪਰਬਤ ਪਰਬਤ, ਵਣ ਵਣ ਰੱਤੜੀ ਸੂ ਰੋਈ ... Read More »

ਵਾਸਤਾ ਈ ਮੇਰਾ

ਵਾਸਤਾ ਈ ਮੇਰਾ ; ਮੇਰੇ ਦਿਲੇ ਦਿਆ ਮਹਿਰਮਾਂ ਵੇ, ਫੁੱਲੀਆਂ ਕਨੇਰਾਂ ਘਰ ਆ ! ਲਗੀ ਤੇਰੀ ਦੀਦ ਦੀ ਵੇ ਤੇਹ ਸਾਡੇ ਦੀਦਿਆਂ ਨੂੰ, ਇਕ ਘੁੱਟ ਚਾਨਣੀ ਪਿਆ ! ਕਾਲੇ ਕਾਲੇ ਬਾਗਾਂ ਵਿਚੋਂ ਚੰਨਣ ਮੰਗਾਨੀਆਂ ਵੇ, ਦੇਨੀਆਂ ਮੈਂ ਚੌਂਕੀਆਂ ਘੜਾ ! ਸੋਨੇ ਦਾ ਮੈਂ ਗੜਵਾ – ਤੇ ਗੰਗਾਜਲ ਦੇਨੀਆਂ ਵੇ ਮਲ ... Read More »

ਥੱਬਾ ਕੁ ਜ਼ੁਲਫਾਂ ਵਾਲਿਆ l

ਥੱਬਾ ਕੁ ਜ਼ੁਲਫਾਂ ਵਾਲਿਆ l ਮੇਰੇ ਸੋਹਣਿਆਂ ਮੇਰੇ ਲਾੜਿਆ l ਅੜਿਆ ਵੇ ਤੇਰੀ ਯਾਦ ਨੇ, ਕੱਢ ਕੇ ਕਲੇਜ਼ਾ ਖਾਲਿਆ l ਥੱਬਾ ਕੁ ਜ਼ੁਲਫਾਂ ਵਾਲਿਆ l ਥੱਬਾ ਕੁ ਜ਼ੁਲਫਾਂ ਵਾਲਿਆ l ਔਹ ਮਾਰ ਲਹਿੰਦੇ ਵੱਲ ਨਿਗਾਹ l ਅਜ ਹੋ ਗਿਆ ਸੂਰਜ ਜ਼ਬਾ l ਏਕਮ ਦਾ ਚੰਨ ਫਿੱਕਾ ਜਿਹਾ, ਅਜ ਬਦਲੀਆਂ ਨੇ ... Read More »

ਆਸ

ਨੀ ਜਿੰਦੇ ਤੇਰਾ ਯਾਰ, ਮੈਂ ਤੈਨੂੰ ਕਿੰਜ ਮਿਲਾਵਾਂ ! ਕਿੱਥੋਂ ਨੀ ਮੈਂ ਸ਼ੱਤਬਰਗੇ ਦੀ, ਤੈਨੂੰ ਮਹਿਕ ਪਿਆਵਾਂ ! ਕਿਹੜੀ ਨਗਰੀ ‘ਚ ਤੇਰੇ ਚੰਨ ਦੀ- ਡਲੀ ਵੱਸਦੀ ਹੈ ਜਿੰਦੇ ? ਕਿੱਤ ਵੱਲੇ ਨੀ ਅਜ ਨੀਝਾਂ ਦੇ- ਮੈਂ ਕਾਗ ਉਡਾਵਾਂ ? ਚੰਗਾ ਹੈ ਹਸ਼ਰ ਤੱਕ ਨਾ ਮਿਲੇ ਮੋਤੀਆਂ ਵਾਲਾ, ਦੂਰੋਂ ਹੀ ਸ਼ਬਦ ... Read More »

ਚਿਹਰਾ

ਉਹ ਜਦ ਮਿਲਦਾ ਮੁਸਕਾਂਦਾ ਤੇ ਗੱਲਾਂ ਕਰਦਾ ਹੈ ਸਾਦ-ਮੁਰਾਦਾ ਆਸ਼ਕ ਚਿਹਰਾ ਝਮ ਝਮ ਕਰਦਾ ਹੈ ਨਿਰਮਲ ਚੋਅ ਦੇ ਜਲ ਵਿਚ ਪਹੁ ਦਾ ਸੂਰਜ ਤਰਦਾ ਹੈ ਕੁਹਰਾਈਆਂ ਅੱਖੀਆਂ ਵਿਚ ਘਿਉ ਦਾ ਦੀਵਾ ਬਲਦਾ ਹੈ ਲੋਕ ਗੀਤ ਦਾ ਬੋਲ ਦੰਦਾਸੀ ਅੱਗ ਵਿਚ ਸੜਦਾ ਹੈ ਬੂਰੀ ਆਈ ਅੰਬਾਂ ‘ਤੇ ਪੁਰਵੱਈਆ ਵਗਦਾ ਹੈ ਝਿੜੀਆਂ ... Read More »

ਸੱਖਣਾ ਕਲਬੂਤ

ਸੱਖਣਾ ਕਲਬੂਤ ਹੈ ਚਿਰ ਹੋਇਆ ਮੇਰਾ ਆਪਾ ਮੇਰੇ ਸੰਗ ਰੁੱਸ ਕੇ ਕਿਤੇ ਤੁਰ ਗਿਆ ਹੈ ਤੇ ਮੇਰੇ ਕੋਲ ਮੇਰਾ ਸੱਖਣਾ ਕਲਬੂਤ ਬਾਕੀ ਹੈ ਤੇ ਮੇਰੇ ਘਰ ਦੀ ਹਰ ਦੀਵਾਰ ‘ਤੇ ਛਾਈ ਉਦਾਸੀ ਹੈ ਹੈ ਚਿਰ ਹੋਇਆ ਮੇਰਾ ਆਪਾ ਮੇਰੇ ਸੰਗ ਰੁੱਸ ਕੇ ਕਿਤੇ ਤੁਰ ਗਿਆ ਹੈ ਤੇ ਮੇਰਾ ਘਰ ਉਹਦੇ ... Read More »

ਮਸੀਹਾ

ਮੈਂ ਦੋਸਤੀ ਦੇ ਜਸ਼ਨ ‘ਤੇ ਇਹ ਗੀਤ ਜੋ ਅੱਜ ਪੜ੍ਹ ਰਿਹਾਂ ਮੈਂ ਦੋਸਤਾਂ ਦੀ ਦੋਸਤੀ ਦੀ ਨਜ਼ਰ ਇਸ ਨੂੰ ਕਰ ਰਿਹਾਂ ਮੈਂ ਦੋਸਤਾਂ ਲਈ ਫ਼ੇਰ ਅੱਜ ਇਕ ਵਾਰ ਸੂਲੀ ਚੜ੍ਹ ਰਿਹਾਂ। ਮੈਂ ਏਸ ਤੋਂ ਪਹਿਲਾਂ ਕਿ ਅੱਜ ਦੇ ਗੀਤ ਦੀ ਸੂਲੀ ਚੜ੍ਹਾਂ ਤੇ ਇਸ ਗੁਲਾਬੀ ਮਹਿਕਦੇ ਮੈਂ ਜਸ਼ਨ ਨੂੰ ਸੋਗੀ ... Read More »

ਨਾਂ ਮੁਹੱਬਤ

ਇਕ ਕੁੜੀ ਜਿਦ੍ਹਾ ਨਾਂ ਮੁਹੱਬਤ ਗੁੰਮ ਹੈ- ਗੁੰਮ ਹੈ- ਗੁੰਮ ਹੈ! ਸਾਦ-ਮੁਰਾਦੀ ਸੁਹਣੀ ਫੱਬਤ ਗੁੰਮ ਹੈ- ਗੁੰਮ ਹੈ- ਗੁੰਮ ਹੈ! ਸੂਰਤ ਉਸ ਦੀ ਪਰੀਆਂ ਵਰਗੀ ਸੀਰਤ ਦੀ ਉਹ ਮਰੀਅਮ ਲਗਦੀ ਹਸਦੀ ਹੈ ਤਾਂ ਫੁੱਲ ਝੜਦੇ ਨੇ ਟੁਰਦੀ ਹੈ ਤਾਂ ਗ਼ਜ਼ਲ ਹੈ ਲਗਦੀ ਲੰਮ-ਸਲੰਮੀ ਸਰੂ ਕੱਦ ਦੀ ਉਮਰ ਅਜੇ ਹੈ ਮਰ ... Read More »

ਬੇਹਾ ਖੂਨ

ਬੇਹਾ ਖੂਨ ਖੂਨ! ਬੇਹਾ ਖੁਨ! ਮੈਂ ਹਾਂ ਬੇਹਾ ਖੁਨ ਨਿੱਕੀ ਉਮਰੇ ਭੋਗ ਲਈ ਅਸਾਂ ਸੈ ਚੁੰਮਣਾਂ ਦੀ ਜੂਨ ਪਹਿਲਾ ਚੁੰਮਣ ਬਾਲ-ਵਰੇਸੇ ਟੁਰ ਸਾਡੇ ਦਰ ਆਇਆ! ਉਹ ਚੁਮੰਣ ਮਿੱਟੀ ਦੀ ਬਾਜ਼ੀ ਦੋ ਪਲ ਖੇਡ ਗਵਾਇਆ! ਦੂਜਾ ਚੁੰਮਣ ਜੋ ਸਾਨੂੰ ਜੁੜਿਆ ਉਹ ਸਾਡੇ ਮੇਚ ਨਾ ਆਇਆ! ਅੁਸ ਮਗਰੋਂ ਸੈ ਚੁੰਮਣ ਜੁੜਿਆ ਪਰ ... Read More »

ਸਾਇਆ

ਮੇਰੇ ਨਾ ਮੁਰਾਦ ਇਸ਼ਕ ਦਾ ਕਿਹੜਾ ਪੜਾ ਹੈ ਆਇਆ ਮੈਨੂੰ ਮੇਰੇ ‘ਤੇ ਆਪ ਹੀ ਰਹਿ ਰਹਿ ਕੇ ਤਰਸ ਆਇਆ ਮੇਰੇ ਦਿਲ ਮਾਸੂਮ ਦਾ ਕੁਝ ਹਾਲ ਇਸ ਤਰ੍ਹਾਂ ਹੈ ਸੂਲੀ ‘ਤੇ ਬੇਗੁਨਾਹ ਜਿਉਂ ਮਰੀਅਮ ਕਿਸੇ ਦਾ ਜਾਇਆ ਇਕ ਵਕਤ ਸੀ ਕਿ ਆਪਣੇ, ਲਗਦੇ ਸੀ ਸਭ ਪਰਾਏ ਇਕ ਵਕਤ ਹੈ ਮੈਂ ਖੁਦ ... Read More »

Scroll To Top
Skip to toolbar