Topbar Left

Login
Sign up

ਪੰਜਾਬੀ ਮਾਂ ਬੋਲੀ

Punjabi Maa Boli پنجابی ما بولی

Punjabi Maa Boli Sites
Home
Shop
Music
Movies
Books
Pictures
Dictionary
Radio

ਪੁੱਤ ਗਿਆ ਪ੍ਰਦੇਸ ਨੂੰ, ਹੱਥੋਂ ਗਈ ਜ਼ਮੀਨ

ਪੁੱਤ ਗਿਆ ਪ੍ਰਦੇਸ ਨੂੰ, ਹੱਥੋਂ ਗਈ ਜ਼ਮੀਨ

ਪੁੱਤ ਗਿਆ ਪ੍ਰਦੇਸ ਨੂੰ, ਹੱਥੋਂ ਗਈ ਜ਼ਮੀਨ, ਉਥੇ ਰੋਟੀ ਨਾ ਲੱਭਦੀ, ਏਥੇ ਖਾਂਦਾ ਸੀ, ਫ਼ੀਮ। ਹੱਥੀਂ ਕੰਮ ਕਰਨਾ ਪੈ ਗਿਆ, ਪਿਓ ਨੂੰ ਕਰਦਾ ਫ਼ੂਨ, ”ਮੈਂ ਐਸ਼ਾਂ ਕੀਤੀਆਂ ਬਾਬਲਾ, ਹੁਣ ਵਿਗੜੀ ਮੇਰੀ ਜੂਨ। ਮੇਰਾ ਚਿੱਤ ਨਾ ਲੱਗੇ ਵਿਦੇਸ਼ ਵਿਚ, ਮੈਨੂੰ ਛੇਤੀ ਦੇਸ ਬੁਲਾ, ਮਾਂ ਮੁੜ-ਮੁੜ ਚੇਤੇ ਆਂਵਦੀ, ਰਹੀ ਕੂੰਜ ਵਾਂਗ ਕੁਰਲਾ…।” ਪਿਓ, ਪੁੱਤਰ ਨੂੰ ਸਮਝਾ ਰਿਹਾ,”ਕਰ ਲੈ ਹੱਥੀਂ ਕਾਰ, ਸਾਡੇ ਪੱਲੇ ਕੱਖ ਨਾ ਬੱਚਿਆ, ਤੂੰ ਜਿਉਂਦਿਆਂ ਨੂੰ ਨਾ ਮਾਰ…। ਗਹਿਣਾ-ਗੱਟਾ ਵਿਕ ਗਿਆ, ਅੱਧੇ ਵਿਕ ਗਏ ਖੇਤ, ਖੱਟੀ ਸਾਰੀ ਉਮਰ ਦੀ, ਰਲ ਕੇ ਰਹਿ ਗਈ ਰੇਤ। ਉਨ੍ਹਾਂ ਹਰਿਆਂ-ਭਰਿਆਂ ਖੇਤਾਂ ਵਿਚ, ਭਟਕੇ ਮੇਰੀ ਰੂਹ, ਵੇਚ ਕੇ ਵੀ ਨਾ ਭੁੱਲਦਾ, ਮੈਨੂੰ ਤੂਤਾਂ ਵਾਲਾ ਖੂਹ…।” ਯਾਰ ਨੂੰ ਡੋਲਦਾ ਦੇਖ ਕੇ, ਉਹਦੇ ਯਾਰਾਂ ਦਿੱਤੀ ਸਲਾਹ, ”ਕੋਈ ਗੋਰੀ ਲੱਭ ‘ਡਾਇਵੋਰਸੀ’, ਏਥੇ ਕਰਲੈ ਵਿਆਹ।” ਵਿਆਹ ਕਰਵਾ ਲਿਆ ਲੱਭ ਲਈ, ਮਾਂ ਦੇ ਹਾਣ ਦੀ ਨਾਰ, ਮੇਮ ਨੂੰ ‘ਨੌਕਰ’ ਮਿਲ ਗਿਆ, ਮੁੰਡੇ ਨੂੰ ਪੱਕੀ ਠਾਹਰ
Published on : 30th May 2011

Post navigation

Previous
Next

Leave a Reply Cancel reply

Your email address will not be published. Required fields are marked *

Search

ਨਵੀਆਂ ਬੋਲੀਆਂ

  • ਕਿੱਕਲੀ ਕਲੀਰ ਦੀ/Kikli Cleer Di
  • ਕੱਠੀਆ ਹੋ ਕੇ ਆਈਆ/Kathiya ho ke Aayiya
  • ਗਿੱਧਾ ਗਿੱਧਾ ਕਰੇਂ ਮੇਲਣੇ/Giddha Giddha Kare Melne
  • Dil Khave Hichkole/ਦਿਲ ਖਾਵੇ ਹਿਚਕੋਲੇ
  • ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ/Mundiya di Aakh Kudiya Wich Rehde

ਨਵੀਆਂ ਘੋੜੀਆਂ

  • ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ/Mathe te Chamkan Bal, Mere Banere De
  • ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ/Mein Balihari ve Maa Diya Surjana
  • ਸਤਿਗੁਰਾਂ ਕਾਜ ਸਵਾਰਿਆ ਈ/Satguru Kaj Sawariya e
  • ਮਹਿਲਾਂ ਵਿਚੋਂ ਉਤਰੀ ਸ਼ਿਮਲਾਪਤੀ/Mehla Vicho Utri Shimlapati

ਪੰਜਾਬ ਅਤੇ ਦੇਸ਼ਾਂ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਓ, ਜੇਕਰ ਤੁਹਾਨੂੰ ਇਹ ਪੇਜ ਚੰਗਾ ਲੱਗੇ, ਤਾਂ ਇਸਨੂੰ ਜ਼ਰੂਰ ਸ਼ੇਅਰ ਕਰੋ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਮਾਂ ਬੋਲੀ ਤੋਂ ਟੁੱਟ ਨਾ ਜਾਣ। ਮਾਂ ਬੋਲੀ ਨੂੰ ਬਚਾਉਣ ਲਈ ਸਾਡੀ ਸਾਂਝ ਹੀ ਸਭ ਤੋਂ ਵੱਡੀ ਤਾਕਤ ਹੈ!

ਪੇਜ ਨੂੰ ਸ਼ੇਅਰ ਕਰੋ

ਸਾਡੇ ਬਾਰੇ

ਅਸੀਂ ਸੋਸ਼ਲ ਮੀਡੀਆ ‘ਤੇ ਹਾਂ

ਵੈਬਸਾਈਟਾਂ

ਪੰਜਾਬ ਬਾਰੇ

ਮੁੱਖ ਵਰਕੇ

©2026 ਪੰਜਾਬੀ ਮਾਂ ਬੋਲੀ. All rights reserved.

Designed by OXO Solutions®