Topbar Left
  • About
  • Contact Us ਸੰਪਰਕ

Login
Sign up

ਪੰਜਾਬੀ ਮਾਂ ਬੋਲੀ

Punjabi Maa Boli پنجابی ما بولی

Punjabi Maa Boli Sites
Radio
Dictionary
Pictures
Books
Movies
Music
Shop
Home
  • ਪੰਜਾਬPunjab
    • Geography ਭੂਗੋਲ
    • History ਇਤਿਹਾਸ
    • Punjabi Pepole / ਪੰਜਾਬੀ ਲੋਕ
    • Religion ਧਰਮ
  • ਪੰਜਾਬੀ ਭਾਸ਼ਾPunjabi Language
    • Punjabi Alfabet ਗੁਰਮੁਖੀ ਵਰਣਮਾਲਾ
    • Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ
  • ਸੱਭਿਆਚਾਰCulture
    • ਬੋਲੀਆਂBoliaan
    • ਘੋੜੀਆਂGhodiaan
    • ਸੁਹਾਗSuhaag
    • ਲੋਕ ਗੀਤLok Geet
    • ਮਾਹੀਆMaiya
    • ਟੱਪੇTappe
    • ਛੰਦChhand
  • ਸਾਹਿਤLiterature
    • ਕਵਿਤਾਵਾਂKavitavaan
    • ਗਜ਼ਲਾਂGazals
    • ਕਹਾਣੀਆਂStories
    • ਪੰਜਾਬੀ ਕਾਫ਼ੀਆਂPunjabi Kafian
    • ਲੇਖEssays
  • ਸ਼ਾਇਰੀShayiri
  • ਮੁਹਾਵਰੇIdiom
  • ਬੁਝਾਰਤਾBujartan
  • ਸ਼ੁਗਲFun
    • ਚੁਟਕਲੇJokes
    • ਹਾਸ ਕਾਵਿFunny poetry
  • ਸੰਦTools

ਮਨ ਕੁਨ ਤੋ ਮੋਲਾ

ਮਨ ਕੁਨ ਤੋ ਮੋਲਾ
9th September 2011 02:18:52
ਜੀ ਕੰਮ ਸੂਰਮੇ ਦਾ ਮੂੰਹ ਤੇ ਜ਼ਖਮ ਖਾਣਾ,ਤੇ ਕੰਮ ਸ਼ਾਇਰਾਂ ਓਸ ਨੂੰ ਗਾਵਣਾ ਏ, ਕਾਦਰ ਯਾਰ ਵੇ ਖੁਦਾ ਨੂੰ ਯਾਦ ਰੱਖੀਏ,ਜਿਸ ਨੇ ਅੰਤ ਵੇਲੇ ਕੰਮ ਆਵਣਾ ਏ, ਕਾਜ਼ੀ ਸੋਈ ਜੋ ਸ਼ਰਾ ਵਿੱਚ ਹੋਏ ਕਾਇਮ,ਤੇ ਗਾਇਕ ਸੋਈ ਜੋ ਗਲੇ ਵਿੱਚ ਤਾਣ ਹੋਵੇ, ਸ਼ੁਰੂ ਸੋਈ ਜੋ ਰੱਬ ਦਾ ਨਾਮ ਹੋਵੇ,ਤੇ ਖਤਮ ਸੋਈ ਜੋ ਨਾਲ ਇਮਾਨ ਹੋਵੇ, ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮੋਲਾ.... ਮਨ ਕੁਨ ਤੋ ਮੋਲਾ.... ਪੱਥਰ ਕੁਝ ਐਸੇ ਜੋ ਡਰਦੇ ਤਿੜਕਣ ਤੋਂ,ਸ਼ੀਸ਼ੇ ਕਈ ਐਸੇ ਜੋ ਰਾਹ ਵਿੱਚ ਸੌਂਦੇ ਨੇ, ਬੇਸੁਰ ਤੇ ਬੇਤਾਲੇ ਨੇ ਸਰਤਾਜ ਜਿਹੇ,ਪਰ ਰੱਬ ਦੀ ਕਰਨੀ ਕਿ ਫਿਰ ਵੀ ਗਾਉਂਦੇ ਨੇ.. ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮੋਲਾ.... ਮਨ ਕੁਨ ਤੋ ਮੋਲਾ.... ਮੋਰ ਨੱਚਦੇ ਹੋਏ ਵੀ ਰੋਦਾਂ ਏ,ਹੰਸ ਮਰਦੇ ਹੋਏ ਵੀ ਗਾਉਂਦਾ ਏ, ਹਿਜਰ ਦੀ ਰਾਤ ਨੀਦ ਕਦ ਆਉਂਦੀ ਏ,ਵਸਲ ਦੀ ਰਾਤ ਕੌਣ ਸਾਉਂਦਾ ਏ... ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮੋਲਾ.... ਮਨ ਕੁਨ ਤੋ ਮੋਲਾ.... ਚਲੋ ਇੱਕ ਵਾਰ ਮਰ ਕੇ ਦੇਖੀਏ ਹੁੰਦਾ ਭਲਾ ਕੀ ਹੈ,ਕਿਸੇ ਨੂੰ ਪਿਆਰ ਕਰਕੇ ਵੇਖੀਏ ਹੁੰਦਾ ਭਲਾ ਕੀ ਹੈ, ਓਏ ਅਸੀ ਕੰਢੇ ਖੜੋਤੇ ਹੀ ਕਿਉਂ ਡਰਦੇ ਤੇ ਜਕਦੇ ਹਾਂ,ਚਲੋ ਡੁੱਬ ਕੇ ਜਾਂ ਤਰ ਕੇ ਵੇਖੀਏ ਹੁੰਦਾ ਭਲਾ ਕੀ ਹੈ, ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮੋਲਾ.... ਮਨ ਕੁਨ ਤੋ ਮੋਲਾ.... ਕੌਮਾਂ ਦੀਆਂ ਕੌਮਾਂ ਤੁਸੀਂ ਟੋਟੇ ਕੀਤੀਆਂ ਨੇ ਬੰਦਾ ਬੰਦਾ ਟੋਟੇ ਟੋਟੇ ਹੁੰਦਾ ਤੇ ਕਰਾਈ ਜਾਓ, ਢਿੱਡ ਭਰੋ ਆਪਣਾ ਤੇ ਇਹਨਾਂ ਦੀ ਏ ਲੋੜ ਕਾਹਦੀ ਭੁੱਖਿਆਂ ਨੂੰ ਲੰਮੀਆਂ ਕਹਾਣੀਆਂ ਸੁਣਾਈ ਜਾਓ, ਖਾਈ ਜਾਓ ਖਾਈ ਜਾਓ ਵਿੱਚੋ ਵਿੱਚੋ ਹੀ ਖਾਈ ਜਾਓ ਤੇ ਉੱਤੋਂ ਰੌਲਾ ਪਾਈ ਜਾਓ, ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮੋਲਾ.... ਮਨ ਕੁਨ ਤੋ ਮੋਲਾ.... ਭਾਵੇਂ ਮੂੰਹੋ ਨਾ ਕਹੀਏ ਪਰ ਵਿੱਚੋ ਵਿੱਚ ਖੋਏ ਤੁਸੀਂ ਵੀ ਓ ਖੋਏ ਅਸੀਂ ਵੀ ਆਂ, ਇਹ ਉੁਮੀਦ ਏ ਕਿ ਜ਼ਿੰਦਗੀ ਮਿਲ ਜਾਏਗੀ ਮੋਏ ਤੁਸੀਂ ਵੀ ਓ ਮੋਏ ਅਸੀਂ ਵੀ ਆਂ, ਏਸ ਇਸ਼ਕ ਦੇ ਹੱਥੋਂ ਬਰਬਾਦ ਯਾਰੋ ਹੋਏ ਤੁਸੀ ਵੀ ਓ ਹੋਏ ਅਸੀਂ ਵੀ ਆਂ, ਲਾਲੀ ਅੱਖੀਆਂ ਦੀ ਪਈ ਦੱਸਦੀ ਏ ਰੋਏ ਤੁਸੀ ਵੀ ਓ ਰੋਏ ਅਸੀਂ ਵੀ ਆਂ, ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮੋਲਾ.... ਮਨ ਕੁਨ ਤੋ ਮੋਲਾ.... ਡੇਰੀਦਾਰ ਕੱਪੜੇ ਕੀ ਕੰਮ ਦੇ ਨੇ ਫੱਕਰਾਂ ਨੂੰ,ਜਦੋਂ ਤੱਕ ਨਾ ਆਪਣੀ ਆਤਮਾ ਪਛਾਣੀਏ, ਮੰਗ ਮੰਗ ਖਾਵਣੇ ਦਾ ਫਾਇਦਾ ਕੀ ਜੋਗੀਏ ਨੂੰ ਜਦੋਂ ਤੀਕ ਜੋਗੀਆਂ ਦੀ ਰੀਤ ਨਾਹੀਓ ਜਾਣੀਏ, ਜੋਗ ਜਾਲੇ ਸੋਈ ਜਿਹੜਾ ਗੁਰਾਂ ਦੇ ਅਧੀਨ ਹੋਵੇ ਗੁਰਾਂ ਬਾਝੋਂ ਐਵੇ ਆਵਾ ਗਾਉਣ ਖਾਕ ਛਾਣੀਏ, ਛੱਡੀਏ ਬੁਰਾਈ ਜਦੋਂ ਆਸ ਭਗਵਾਨ ਸਿੰਘਾਂ ਕਿਸੇ ਦੇ ਸਜਾਏ ਬੇਲੇ ਸੰਗ ਰੰਗ ਮਾਣੀਏ, ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮੋਲਾ.... ਮਨ ਕੁਨ ਤੋ ਮੋਲਾ.... ਮੈਂ ਐਸੇ ਆਦਮੀ ਦੇਖੇ ਜੋ ਆਪਣੀ ਚਾਲ ਚਲਦੇ ਨੇ,ਹਨੇਰਾ ਹੈ ਸਵੇਰਾ ਹੈ ਉੁਹਨਾਂ ਨੂੰ ਕੋਈ ਫਰਕ ਨੀਂ ਪੈਂਦਾ, ਇਹਨਾਂ ਹੱਥੋਂ ਹੀ ਤਾਂ ਇਨਸਾਨੀਅਤ ਦੇ ਫਰਜ਼ ਨਿਭਦੇ ਨੇ,ਇਹ ਕੰਮ ਤੇਰਾ ਹੈ ਜਾਂ ਮੇਰਾ ਹੈ ਇਹਨਾਂ ਨੂੰ ਫਰਕ ਨੀ ਪੈਦਾਂ, ਇਹ ਛੋਟੀ ਸੋਚ ਸਰਤਾਜ ਸਭ ਤੇਰੇ ਹੀ ਕਾਰੇ ਨੇ,ਇਹ ਮਸਜਦ ਹੈ ਇਹ ਡੇਰਾ ਹੈ ਇਹਨਾਂ ਨੂੰ ਫਰਕ ਨੀ ਪੈਦਾਂ, ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮੋਲਾ.... ਮਨ ਕੁਨ ਤੋ ਮੋਲਾ.... ਤੇਰੇ ਲਫਜ਼ਾਂ ਦੇ ਵਿੱਚੋਂ ਇਸ਼ਕ ਵਾਲਾ ਰੰਗ ਮੁੱਕਾ ਹੈ,ਕਿ ਜੀਹਦੇ ਵਿੱਚ ਚਿਲਮ ਹੀ ਹੈਨੀ ਇਹ ਉੁਹ ਬੇਕਾਰ ਹੁੱਕਾ ਏ, ਓ ਆਲਮ ਹੋਰ ਹੁੰਦੇ ਸੀ,ਓਹ ਮੌਸਮ ਹੋਰ ਹੁੰਦੇ ਸੀ,ਜਦੋਂ ਮਹਿਬੂਬ ਆਉਂਦਾ ਸੀ ਸਮਾਂ ਹੁਣ ਬੀਤ ਚੁੱਕਾ ਏ, ਓ ਮੈਨੂੰ ਜਾਪਦਾ ਏਹ ਬੂਟਾ ਤੇਰਾ ਉਂਝ ਨੀ ਸੁੱਕਿਆਂ ਤੂੰ ਜੀਹਦਾ ਦਿਲ ਦੁਖਾਇਆ ਇਹ ਉੁਹਦੀ ਆਹ ਨਾਲ ਸੁੱਕ ਏ, ਸ਼ੁਦਾਈ ਹੋ ਗਿਆ ਏ ਦੇਖੋ ਜੀ ਗੱਲਾਂ ਪੁੱਠੀਆਂ ਕਰਦਾ,ਕਿ ਬਿੱਲ ਬਿਜਲੀ ਦਾ ਆਇਆ ਇਹ ਕਹੇ ਸੱਜਣਾ ਦਾ ਰੁੱਕਾ ਏ, ਤੇਰੇ ਤੇ ਤਰਸ ਵੀ ਆਉਂਦਾ ਤੇ ਹਾਸਾ ਵੀ ਏ ਸਰਤਾਜ ਜੀਹਨੂੰ ਤੂੰ ਤੀਰ ਕਹਿ ਛੱਡਦਾ ਦਾ ਅਸਲ ਮਾਇਨਾ ਚ ਉੁਹ ਤੁੱਕਾ ਏ, ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮੋਲਾ.... ਮਨ ਕੁਨ ਤੋ ਮੋਲਾ.... ਅਸੀਂ ਅੱਗ ਦੇ ਵਸਤਰ ਪਾਉਂਣੇ ਨੇ ਨਜ਼ਦੀਕ ਨਾ ਹੋ,ਅਸੀ ਧਰਤ ਆਕਾਸ਼ ਜਲਾਉੁਣੇ ਨੇ ਨਜ਼ਦੀਕ ਨਾ ਹੋ, ਅਸੀਂ ਯਾਰਾਂ ਨੂੰ ਤਾਂ ਗਲੇ ਲਗਾ ਕੇ ਦੇਖ ਲਿਆ,ਅਸੀਂ ਦੁਸ਼ਮਣ ਗਲੇ ਲਾਉਣੇ ਨੇ ਨਜ਼ਦੀਕ ਨਾ ਹੋ, ਜਾਹ ਤੈਥੋਂ ਸਾਚਾ ਸਾਥ ਨਿਭਾਇਆ ਨਹੀਂ ਜਾਣਾ,ਮੇਰੇ ਰਸਤੇ ਬੜੇ ਡਰਾਉੁਣੇ ਨੇ ਨਜ਼ਦੀਕ ਨਾ ਹੋ, ਮੈਨੂੰ ਸ਼ੀਸ਼ੇ ਨੇ ਤੜਕਾਕੇ ਜ਼ਖਮੀ ਕੀਤੇ ਏ,ਅੱਜ ਮੈਂ ਸ਼ੀਸ਼ੇ ਤਿੜਕਾਉਣੇ ਨੇ ਨਜ਼ਦੀਕ ਨਾ ਹੋ, ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮੋਲਾ.... ਮਨ ਕੁਨ ਤੋ ਮੋਲਾ....ਮੋਲਾ....ਮੋਲਾ....
-----ਸਰਤਾਜ

Post navigation

Previous
Next

1 thought on “ਮਨ ਕੁਨ ਤੋ ਮੋਲਾ”

  1. Harry says:
    December 18, 2017 at 3:37 PM

    hats off to you writing so beautifully

    Reply

Leave a Reply Cancel reply

Your email address will not be published. Required fields are marked *

Search

ਨਵੀਆਂ ਬੋਲੀਆਂ

  • ਕਿੱਕਲੀ ਕਲੀਰ ਦੀ/Kikli Cleer Di
  • ਕੱਠੀਆ ਹੋ ਕੇ ਆਈਆ/Kathiya ho ke Aayiya
  • ਗਿੱਧਾ ਗਿੱਧਾ ਕਰੇਂ ਮੇਲਣੇ/Giddha Giddha Kare Malene
  • Dil Khave Hichkole/ਦਿਲ ਖਾਵੇ ਹਿਚਕੋਲੇ
  • ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ/Mundiya di Aakh Kudiya Wich Rehde

ਨਵੀਆਂ ਘੋੜੀਆਂ

  • ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ/Mathe te Chamkan Bal, Mere Banere De
  • ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ/Mein Balihari ve Maa Diya Surjana
  • ਸਤਿਗੁਰਾਂ ਕਾਜ ਸਵਾਰਿਆ ਈ/Satguru Kaj Sawariya e
  • ਮਹਿਲਾਂ ਵਿਚੋਂ ਉਤਰੀ ਸ਼ਿਮਲਾਪਤੀ/Mehla Vocho Utri Shimlapati

ਸਾਡੇ ਬਾਰੇ

  • About
  • Our Misson ਸਾਡਾ ਮਿਸ਼ਨ
  • Terms and Conditions ਸ਼ਰਤਾਂ
  • Help ਸਹਾਇਤਾ

We are on Social Media

ਵੈਬਸਾਈਟਾਂ

  • HOME
  • Music ਸੰਗੀਤ
  • Movies ਫਿਲਮਾਂ
  • Books ਕਿਤਾਬਾਂ
  • Pictures ਤਸਵੀਰਾਂ
  • Dictionary ਸ਼ਬਦਕੋਸ਼
  • Radio ਰੇਡੀਓ

ਪੰਜਾਬ ਬਾਰੇ

  • Punjab ਪੰਜਾਬ
  • History ਇਤਿਹਾਸ
  • Geography ਭੂਗੋਲ
  • Religion ਧਰਮ
  • Punjabi Language ਪੰਜਾਬੀ ਭਾਸ਼ਾ
  • Punjabi Alfabet ਗੁਰਮੁਖੀ ਵਰਣਮਾਲਾ
  • Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ

ਮੁੱਖ ਵਰਕੇ

  • Punjab ਪੰਜਾਬ
  • Punjabi Language ਪੰਜਾਬੀ ਭਾਸ਼ਾ
  • Culture ਸੱਭਿਆਚਾਰ
  • Ghodiaan ਘੋੜੀਆਂ
  • Suhaag ਸੁਹਾਗ
  • Shayiri ਸ਼ਾਇਰੀ
  • Fun ਸ਼ੁਗਲ
  • Lok Geet ਲੋਕ ਗੀਤ
  • Shop
  • Cart
  • Checkout
  • My account

©2023 ਪੰਜਾਬੀ ਮਾਂ ਬੋਲੀ. All rights reserved.

Designed by OXO Solutions®