ਬੇਟੀ, ਚੰਨਣ ਦੇ ਓਹਲੇ ਓਹਲੇ ਕਿਉਂ ਖਡ਼੍ਹੀ?
ਮੈਂ ਤਾਂ ਖਡ਼੍ਹੀ ਸਾਂ ਬਾਬਲ ਦੇ ਬਾਰ,
ਬਾਬਲ, ਵਰ ਲੋਡ਼ੀਏ।
ਬੇਟੀ ਕਿਹੋ ਜਿਹਾ ਵਰ ਲੋਡ਼ੀਏ?
ਨੀ ਜਾਈਏ, ਕਿਹੋ ਜਿਹਾ ਵਰ ਲੋਡ਼ੀਏ?
ਬਾਬਲ, ਜਿਉਂ ਤਾਰਿਆਂ ਵਿਚੋਂ ਚੰਨ.
ਚੰਨਾਂ ਵਿਚੋਂ ਕਾਹਨ ਘੱਨਈਆ ਵਰ ਲੋਡ਼ੀਏ।
ਬੇਟੀ, ਚੰਨਣ ਦੇ ਓਹਲੇ ਓਹਲੇ ਕਿਉਂ ਖਡ਼੍ਹੀ?
ਨੀ ਜਾਈਏ, ਚੰਨਣ ਦੇ ਓਹਲੇ ਓਹਲੇ ਕਿਉਂ ਖਡ਼੍ਹੀ?
ਮੈਂ ਤਾਂ ਖਡ਼੍ਹੀ ਸਾਂ ਬਾਬਲ ਜੀ ਦੇ ਬਾਰ,
ਬਾਬਲ ਵਰ ਲੋਡ਼ੀਏ।