ਉੱਚੀ ਮਾੜੀ ਬਾਬਲ ਸੁੱਤਿਆ
ਤੈਨੂੰ ਤਾਂ ਰਹੀ ਆਂ ਜਗਾ
ਐਸੀ ਨੀਂਦ ਕਿਂਉ ਸੁੱਤੜਾ
ਵੇ ਘਰ ਧੀ ਹੋਈ ਮੁਟਿਆਰ
ਸੌਂ ਲੈਣ ਦੇ ਨੀ ਜਾਈਏ ਸੌਂ ਲੈਣ ਦੇ
ਮੇਰਾ ਪੱਕਣ ਦੇ ਨੀ ਕਮਾਦ
ਕਿ ਨਰਮੇ ਨੂੰ ਖਿੜ ਜਾਣ ਦੇ
ਅੱਸੂ ਰਚਾਵਾਂ ਤੇਰਾ ਕਾਜ
ਕਿ ਮਾਤਾ ਤੇਰੀ ਸ਼ਗਨ ਕਰੇ
ਉੱਚੀ ਮਾੜੀ ਚਾਚਾ ਸੁੱਤਿਆ
ਤੈਨੂੰ ਤਾਂ ਰਹੀ ਆਂ ਜਗਾ
ਐਸੀ ਨੀਂਦ ਕਿਂਉ ਸੁੱਤੜਾ
ਵੇ ਘਰ ਧੀ ਹੋਈ ਮੁਟਿਆਰ
ਸੌਂ ਲੈਣ ਦੇ ਨੀ ਜਾਈਏ ਸੌਂ ਲੈਣ ਦੇ
ਮੇਰਾ ਪੱਕਣ ਦੇ ਨੀ ਕਮਾਦ
ਕਿ ਨਰਮੇ ਨੂੰ ਖਿੜ ਜਾਣ ਦੇ
ਅੱਸੂ ਰਚਾਵਾਂ ਤੇਰਾ ਕਾਜ
ਕਿ ਮਾਤਾ ਤੇਰੀ ਸ਼ਗਨ ਕਰੇ
ਉੱਚੀ ਮਾੜੀ ਮਾਤਾ ਸੁੱਤੀਏ ਨੀ
ਤੈਨੂੰ ਤਾਂ ਰਹੀ ਆਂ ਜਗਾ
ਐਸੀ ਨੀਂਦ ਕਿਂਉ ਸੁੱਤੜੀ
ਵੇ ਘਰ ਧੀ ਹੋਈ ਮੁਟਿਆਰ
ਸੌਂ ਲੈਣ ਦੇ ਨੀ ਜਾਈਏ ਸੌਂ ਲੈਣ ਦੇ
ਮੇਰਾ ਪੱਕਣ ਦੇ ਨੀ ਕਮਾਦ
ਕਿ ਨਰਮੇ ਨੂੰ ਖਿੜ ਜਾਣ ਦੇ
ਅੱਸੂ ਰਚਾਵਾਂ ਤੇਰਾ ਕਾਜ
ਕਿ ਮਾਤਾ ਤੇਰੀ ਸ਼ਗਨ ਕਰੇ