ਠਠੀ ਖਾਰਾ ਪਿੰਡ ਅੰਮ੍ਰਿਤਸਰ ਤੋਂ ਨੇੜੇ ਹੀ ਸੀ, ਪੱਕੀ ਸੜਕ ਤੇ। ਤੇ ਜਿਸ ਮੌਜ ਵਿਚ ਮਾਨ ਸਿੰਘ ਜਾ ਰਿਹਾ ਸੀ ਉਸ ਵਿਚ ਤੇ ਦੂਰ ਦੇ ਪਿੰਡ ਵੀ ਨੇੜੇ ਹੀ ਲੱਗਦੇ ਨੇ। ਇਸ ਲਈ ਭਾਵੇਂ ਸ਼ਾਮ ਹੋ ਰਹੀ ਸੀ ਤੇ ਟਾਂਗੇ ਦੇ ਥੱਕੇ ਹੋਏ ਘੋੜੇ ਦੀ ਟਾਪ ਵੀ ਮੱਠੀ ਹੋ ਰਹੀ ... Read More »
ਕੋਈ ਇਕ ਸਵਾਰ/Koi Ik Sawar
ਸੂਰਜ ਦੀ ਟਿੱਕੀ ਨਾਲ ਤਾਂਗਾ ਜੋੜ ਕੇ ਅੱਡੇ ਵਿਚ ਲਾਉਂਦਿਆਂ ਬਾਰੂ ਤਾਂਗੇ ਵਾਲੇ ਨੇ ਹੋਕਾ ਦਿਤਾ, ”ਜਾਂਦਾ ਕੋਈ ਇਕ ਸਵਾਰ ਖੰਨੇ ਦਾ ਬਈ ਓ…!” ਸਿਆਲ ਵਿਚ ਏਨੇ ਸਾਝਰੇ ਸਬੱਬ ਨਾਲ ਭਾਵੇਂ ਕੋਈ ਸਵਾਰ ਆ ਜਾਵੇ, ਨਹੀਂ ਤਾਂ ਰੋਟੀ ਟੁਕ ਖਾ ਕੇ ਧੁੱਪ ਚੜ੍ਹੇ ਹੀ ਘਰੋਂ ਬਾਹਰ ਨਿਕਲਦੈ ਬੰਦਾ। ਪਰ ਬਾਰੂ ... Read More »
ਓਪਰਾ ਘਰ/Opra Ghar
“ਜਿਹੜਾ ਧੀ-ਪੁੱਤ ਜੁਆਨ ਜਹਾਨ, ਖਾਣੋਂ ਪਹਿਨਣੋਂ ਬੰਜਾ ਜਾਏ, ਉਹਦੀ ਸੁਤਾ ਮਗਰੇ ਪਈ ਰਹਿੰਦੀ ਏ ਬਹੂ ਰਾਣੀਏਂ!” ਬੋਬੀ ਨੰਤੀ ਨੇ ਖ਼ਚਰੀ ਅੱਖ ਨਾਲ਼ ਸਵਿਤਰੀ ਵੱਲ ਤੱਕਿਆ ਤੇ ਆਪਣੀ ਕਥ-ਕਲਾ ਦਾ ਅਸਰ ਹੁੰਦਾ ਵੇਖ ਕੇ ਉਹਦੀਆਂ ਵਰਾਛਾਂ ਦੀਆਂ ਬਰੀਕ ਝੁਰੜੀਆਂ ਕੰਬਣ ਲੱਗ ਪਈਆਂ। “ਨਾਲ਼ੇ ਬੱਚੇ ਜਿਹੜੇ ਧੀ-ਪੁੱਤ ਦੀ ਸੁਤਾ ਜਿਊਂਦੇ ਜੀ, ਸਭ ... Read More »
ਤਕੀਆ ਕਲਾਮ /Takia Kalam
ਆਜ਼ਾਦ ਹਿੰਦ ਫ਼ੌਜ ਵਿੱਚੋਂ ਆਉਣ ਮਗਰੋਂ ਸਰਕਾਰ ਨੇ ਉਹਦੀ ਫ਼ੌਜ ਦੀ ਨੌਕਰੀ ਬਹਾਲ ਕਰਕੇ ਉਹਨੂੰ ਪੰਜਾਬ ਦੀਆਂ ਦੇਸੀ ਰਿਆਸਤਾਂ ਦੇ ਸੰਘ ‘ਪੈਪਸੂ’ ਦੇ ਇਕ ਜ਼ਿਲ੍ਹੇ ਵਿੱਚ ਸਿਵਲ ਸਰਜਨ ਲਾ ਦਿੱਤਾ ਸੀ। ਉਥੋਂ ਰਿਟਾਇਰ ਹੋਣ ਮਗਰੋਂ ਉਹਨੇ ਉਸੇ ਮੰਡੀ ਵਿੱਚ ਆ ਕੇ ਆਪਣਾ ਪ੍ਰਾਈਵੇਟ ਕਲੀਨਿਕ ਖੋਲ੍ਹ ਲਿਆ ਸੀ ਜਿੱਥੋਂ ਉਹਨੇ ਫ਼ੌਜ ... Read More »
ਬਿਗਾਨਾ ਪਿੰਡ/Bigana Pind
ਸੱਥ ਵਿਚੋਂ ਦੋ ਨਿਆਣੇ ਗੁੱਲੀ-ਡੰਡਾ ਚੁੱਕੀ ਜਾਂਦੇ ਵੇਖ ਕੇ ਤਾਏ ਨੇ ਉਨ੍ਹਾਂ ਨੂੰ ਸੈਨਤ ਮਾਰੀ। ਉਨ੍ਹਾਂ ਵਿਚੋਂ ਇਕ ਮੂੰਹ ਵਿਚ ਉਂਗਲ ਲੈ ਕੇ ਸੰਗਦਾ ਸੰਗਦਾ ਤਾਏ ਦੇ ਨੇੜੇ ਆ ਗਿਆ, ਪਰ ਦੂਜਾ ਝੱਗੇ ਹੇਠ ਗੁੱਲੀ ਲੁਕਾ ਕੇ ਅਗਾਂਹ ਨੱਸ ਗਿਆ। “ਔਹ ਕਹਿੰਦਾ ਸੀ ਕੁਸ਼ ਉਇ?” ਕੋਲ ਆਏ ਮੁੰਡੇ ਦੀ ਬਾਂਹ ... Read More »
ਇਕ ਮਾਹ, ਦੋ ਮਾਹ / Ek Maah,Do Maah
ਇਕ ਮਾਹ, ਦੋ ਮਾਹ, ਤਿੰਨ ਚਲਦੇ ਆਏ । ਵੇ ਲਾਲ, ਜੰਮੂ ਦਰਿਆ ਪੱਤਣ ਡੇਰੇ ਲਾਏ । ਜੰਮੂ ਦਰਿਆ ਪੱਤਣ ਭਲਾ ਟਿਕਾਣਾ, ਜੀ ਲਾਲ. ਅਟਕਾਂ ਦਾ ਰਾਹ ਸਾਨੂੰ ਦੱਸ ਕੇ ਜਾਣਾ । ਚੇਤ ਦੇ ਮਹੀਨੇ ਨੌਂ ਰੱਖਾਂ ਨੁਰਾਤੇ ਮੈਂ ਜਪਾਂ ਭਗਵਾਨ ਲਾਲ ! ਆ ਮਿਲ ਆਪੇ । ਵੈਸਾਖ ਪੱਕੀ ਦਾਖ ਕੱਚੀ ... Read More »
ਚੜ੍ਹਿਆ ਮਹੀਨਾ ਚੇਤ
ਚੜ੍ਹਿਆ ਮਹੀਨਾ ਚੇਤ ਦਿਲਾਂ ਦੇ ਭੇਤ, ਕੋਈ ਨਹੀਂ ਜਾਣਦਾ । ਉਹ ਗਿਆ ਪਰਦੇਸ ਜੋ ਸਾਡੇ ਹਾਣ ਦਾ । ਚੜ੍ਹਿਆ ਮਹੀਨਾ ਵਸਾਖ ਅੰਬੇ ਪੱਕੀ ਦਾਖ, ਅੰਬੇ ਰਸ ਚੋ ਪਿਆ । ਪੀਆ ਗਿਆ ਪਰਦੇਸ ਕਿ ਜੀਊੜਾ ਰੋ ਪਿਆ । ਚੜ੍ਹਿਆ ਮਹੀਨਾ ਜੇਠ ਕਿ ਜੇਠ ਪਲੇਠ ਕਿ ਜੇਠ ਜਠਾਣੀਆਂ । ਪੀਆ ਵਸੇ ਪਰਦੇਸ ... Read More »
ਚੇਤਰ ਨਾ ਜਾਈਂ ਚੰਨਾ, ਖਿੜੀ ਬਹਾਰ ਵੇ
ਚੇਤਰ ਨਾ ਜਾਈਂ ਚੰਨਾ, ਖਿੜੀ ਬਹਾਰ ਵੇ ਵਿਸਾਖ ਨਾ ਜਾਈਂ ਚੰਨਾ, ਚੰਬਾ ਮੌਲਿਆ ਜੇਠ ਨਾ ਜਾਈਂ ਚੰਨਾ, ਲੂਆਂ ਲੂੰਹਦੀਆਂ ਹਾੜ ਨਾ ਜਾਈਂ ਚੰਨਾਂ, ਧੁੱਪਾਂ ਡਾਢੀਆਂ ਸਾਵਣ ਨਾ ਜਾਈਂ ਚੰਨਾ, ਲੱਗੀਆਂ ਝੜੀਆਂ ਭਾਦਰੋਂ ਨਾ ਜਾਈਂ ਚੰਨਾ, ਝੂਲੀਏ ਝੂਲਣਾ ਅੱਸੂ ਨਾ ਜਾਈਂ ਚੰਨਾ, ਪਿਤਰ ਮਨਾਵਣੇ ਕੱਤੇ ਨਾ ਜਾਈਂ ਚੰਨਾ, ਬਲਣ ਦੀਵਾਲੀਆਂ ਮੱਘਰ ... Read More »
ਉਸ ਅਨੋਖੀ ਕੁੜੀ ਦੀ ਇਕ ਯਾਦ (ਹੱਡਬੀਤੀ)/Us Anokhi Kuri Di Ik Yaad
ਇਹ ਯਾਦ ੧੯੧੭ ਦੇ ਅਖ਼ੀਰਲੇ ਮਹੀਨੇ ਦੀ ਹੈ, ਰੁੜਕੀਓਂ ਪਾਸ ਕਰ ਕੇ ਮੇਰੀ ਨੌਕਰੀ ਕਲਕਤੇ ਲੱਗੀ। ਓਥੇ ਮੇਰਾ ਇੱਕਲੇ ਦਾ ਦਿਲ ਨਾ ਲੱਗੇ। ਮੈਂ ਘਰ ਲਿਖਿਆ, “ਮੇਰੀ ਪਤਨੀ ਨੂੰ ਭੇਜ ਦਿਓ।” ਉਹਨਾਂ ਪੁਛਿਆ, “ਇਕਲੀ ਕੀਕਰ ਆਵੇ।” ਮੈਂ ਲਿਖਿਆ, “ਵਜ਼ੀਰਾਬਾਦ ਗੱਡੀ ਚਾੜ੍ਹ ਕੇ ਮੈਨੂੰ ਤਾਰ ਦੇ ਦਿਓ। ਕੁੜੀ ਬਹਾਦਰ ਹੈ, ਕੋਈ ... Read More »
ਪੀ ਲਿਆ, ਮੈਂ ਜ਼ਿੰਦਗੀ ਦਾ ਸਾਰਾ ਮਹੁਰਾ! /Pee Lia Main Zindagi Da Sara Mahura
“ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ। ਮਿਤਰ ਪਿਆਰੇ ਨੂੰ…” ਉਪਰਲੀਆਂ ਤੁਕਾਂ, ਪਿੰਡੋਂ ਥੋੜ੍ਹੀ ਹੀ ਵਾਟ ਉਤੇ, ਤੋਰੀਏ ਦੀ ਫੁੱਲੀ ਪੈਲੀ ਕੰਢੇ, ਇਕ ਚਿੱਟੀ ਦਾੜ੍ਹੀ ਵਾਲੇ ਬਜ਼ੁਰਗ ਨਾਲ ਖਲੋਤੇ ਗੱਭਰੂ ਨੇ, ਬੜੀ ਉੱਚੀ, ਪਰ ਅਰਮਾਨਾਂ ਭਰੀ ਹੇਕ ਵਿਚ ਗਾਂਵੀਆਂ ਤੇ ਉਹ ਡੁੱਬਦੇ ਸੂਰਜ ਹੇਠਾਂ ਮਘਦੇ ਪੁਲਾੜ ਦੀ ਸੁਨਹਿਰੀ ... Read More »