ਮਲਕੀ ਗੱਲ ਸੁਨਾਵੰਦੀ ਚੂਚਕੇ ਨੂੰ ਲੋਕ ਬਹੁਤ ਹੀ ਦਿੰਦੇ ਬਦ ਦੁਆ ਮੀਆਂ
ਬਾਰਾਂ ਬਰਸ ਇਸ ਮੱਝੀਆਂ ਚਾਰੀਆਂ ਨੇ ਨਹੀਂ ਕੀਤੀ ਸੂ ਚੂੰ ਚਰਾਂ ਮੀਆਂ
ਹੱਕ ਖੋਹ ਕੇ ਚਾ ਜਵਾਬ ਦਿੱਤਾ ਮਹੀਂ ਛੱਡ ਕੇ ਘਰਾਂ ਨੂੰ ਜਾ ਮੀਆਂ
ਪੈਰੀਂ ਲਗ ਕੇ ਜਾਮਨਾ ਉਸ ਨੂੰ ਆਹ ਫਕਰ ਦੀ ਬੁਰੀ ਪਏ ਜਾ ਮੀਆਂ
ਵਾਰਸ ਸ਼ਾਹ ਫਕੀਰ ਨੇ ਚੁਪ ਕੀਤੀ ਉਹਦੀ ਚੁਪ ਹੀ ਦੇਗ ਲੁੜ੍ਹਾ ਮੀਆਂ