ਲੱਗਾ ਹੋਣ ਦੇਖੋ ਸੂਰਜ ਅਸਤ ਲੋਕੋਕਰ ਲਉ ਰੌਸ਼ਨੀ ਦਾ ਬੰਦੋਬਸਤ ਲੋਕੋ ਸਾਡੀ ਜੂਨ ਓਹੀ, ਲੰਘ ਗਏ ਏਥੋਂਕਿੰਨੇ ਜਨਵਰੀ ਅਤੇ ਅਗਸਤ ਲੋਕੋ ਜੀਉਂਦੇ ਲੋਕ ਵੀ ਹੁਣ ਤਾਂ ਪਥਰਾਉਣ ਲੱਗੇਲਉ ਮੁਬਾਰਕਾਂ ਬੁੱਤ-ਪਰਸਤ ਲੋਕੋ ਓਧਰ ਚੰਦ ਸੂਰਜ ਨਰਦਾਂ ਬਣਨ ਲੱਗੇਨਿੱਕੀ ਜਿਹੀ ਸ਼ਤਰੰਜ ਵਿਚ...
Read more
ਮੇਰੇ ਮਨ ਵਿਚ ਖੌਫ਼ ਬਹੁਤ ਨੇ, ਥੋੜ੍ਹੀ ਥੋੜ੍ਹੀ ਆਸ ਵੀ ਹੈਕਾਲੀ ਰਾਤ ਹੈ ਪਰ ਇਕ ਨਿੰਮ੍ਹੇ ਦੀਵੇ ਦੀ ਧਰਵਾਸ ਵੀ ਹੈ ਮੇਰੀ ਕਵਿਤਾ ਮੇਰੇ ਮਨ ਦੇ ਹਰ ਮੌਸਮ ਦੀ ਵਿਥਿਆ ਹੈਬਹੁਤਾ ਮੇਰਾ, ਥੋੜ੍ਹਾ ਥੋੜ੍ਹਾ ਸਮਿਆਂ ਦਾ ਇਤਿਹਾਸ ਵੀ ਹੈ ਪਾਜ਼ੇਬਾਂ...
Read more
ਲਹੂ ਲੁਹਾਣ ਹਾਂ ਮੈਨੂੰ ਸੰਭਾਲਣਾ ਸ਼ਬਦੋਨਹੀਂ ਹੈ ਕੋਲ ਕੋਈ ਅੱਜ ਉਠਾਲਣਾ ਸ਼ਬਦੋ ਮੇਰੇ 'ਤੇ ਡਿਗਿਆ ਏ ਮੇਰੇ ਹੀ ਖ਼ਾਬ ਦਾ ਮਲਬਾ,ਸਿਸਕ ਰਿਹਾ ਹਾਂ ਮੈਂ ਹੇਠੋਂ ਨਿਕਾਲਣਾ ਸ਼ਬਦੋ ਸਬਰ, ਖਿਮਾ ਤੇ ਭਲਕ, ਹੌਂਸਲਾ ਸਚਾਈ ਤੇ ਆਸ,ਹਰੇਕ ਦੀਪ ਮੇਰੇ ਮਨ 'ਚ ਬਾਲਣਾ...
Read more
ਕਿਵੇਂ ਲਿੱਖਾਂ ਮੈਂ ਸਫੈਦ ਸਫਿਆਂ 'ਤੇ ਨਜ਼ਮ ਅਪਣੀ ਦੇ ਹਰਫ ਕਾਲੇਸਫੈਦਪੋਸ਼ੋ ਇਹ ਮੇਰੇ ਕਿੱਸੇ ਨਹੀਂ ਤੁਹਾਨੂੰ ਸੁਣਾਉਣ ਵਾਲੇ ਚਿਰਾਗ ਮੇਰੇ, ਜਿਨ੍ਹਾਂ 'ਚ ਮੇਰੀ ਹੀ ਰੱਤ ਸੜਦੀ ਤੇ ਸੁਆਸ ਬਲਦੇਅਜੇ ਨੇ ਮੇਰੇ ਵਜੂਦ ਅੰਦਰ, ਜਗਣਗੇ ਬਾਹਰ, ਤੂੰ ਠਹਿਰ ਹਾਲੇ ਇਹ ਪਹਿਲਾਂ...
Read more
ਹੁਣ ਵਕਤ ਚਾਲ ਐਸੀ ਕੋਈ ਹੋਰ ਚਲ ਗਿਆ ਹੈਮੇਰੀ ਨਜ਼ਮ ਤੋਂ ਗ਼ਜ਼ਲ ਤੋਂ ਅੱਗੇ ਨਿਕਲ ਗਿਆ ਹੈ ਸਭ ਲੋਕ ਚੁੱਕੀ ਫਿਰਦੇ ਹੁਣ ਆਪਣੇ ਆਪਣੇ ਲਾਂਬੂ,ਉਹ ਤੇਰੀ ਰੌਸ਼ਨੀ ਦਾ ਸੂਰਜ ਹੀ ਢਲ ਗਿਆ ਹੈ ਮੇਰੀ ਗੱਲ ਹੁਣ ਸੁਣੇਗਾ, ਕੋਈ ਉਗਦਾ ਬੀਜ...
Read more
ਬੂਹੇ ਦੀ ਦਸਤਕ ਤੋਂ ਡਰਦਾਕਿਸ ਕਿਸ ਦਾ ਕਰਜ਼ਾਈ ਹਾਂ ਮੈਂ ਰੰਗੇ ਹੱਥ ਲੁਕਾਉਂਦਾ ਫਿਰਦਾਕਾਤਲ ਕਿਦ੍ਹਾ ਕਸਾਈ ਹਾਂ ਮੈਂ ਆਪਣੇ ਆਪ ਨੂੰ ਬੰਨ੍ਹ ਕੇ ਬੈਠਾਸੰਗਲ ਮਾਰ ਸ਼ੁਦਾਈ ਹਾਂ ਮੈਂ ਬਾਹਰੋਂ ਚੁਪ ਹਾਂ ਕਬਰਾਂ ਵਾਂਗੂੰਅੰਦਰ ਹਾਲ ਦੁਹਾਈ ਹਾਂ ਮੈਂ ਤਰਜ਼ਾਂ ਦੀ ਥਾਂ...
Read more
ਤੂੰ ਮੇਰੇ ਦਰਖਤਾਂ 'ਤੇ ਵਸਦੀ ਘਟਾ ਹੈਂਤੂੰ ਸਦੀਆਂ ਦੀ ਮੇਰੀ ਤਪਿਸ਼ ਦਾ ਸਿਲਾ ਹੈਂ ਜਿਦੇ ਸਦਕਾ ਮੰਨਦਾਂ ਖੁਦਾਈ ਦਾ ਦਾਅਵਾਮੇਰੀ ਜ਼ਿੰਦਗੀ 'ਚ ਤੂੰ ਉਹ ਮੁਅਜਜ਼ਾ ਹੈਂ ਮੇਰੇ ਬਿਆਬਾਨਾਂ ਦੇ ਵਿਚ ਆਣ ਲੱਥਾਤੂੰ ਫੁੱਲਾਂ ਦਾ ਕੋਈ ਜਿਵੇਂ ਕਾਫਿਲਾ ਹੈਂ ਤੇਰੇ ਸੀਨੇ...
Read more
ਨ ਮੈਨੂੰ ਛੱਡ ਕੇ ਜਾਵੀਂ ਕਦੀ ਤੂੰਮੈਂ ਤੈਨੂੰ ਜਾਨ ਵਾਂਗੂ ਰੱਖਣਾ ਹੈ ਪਤਾ ਹੁੰਦਾ ਜਦੋਂ ਇਹ ਆਖਦੇ ਹਾਂਕਿ ਲਫਜ਼ਾਂ ਵਿਚ ਕਿਸੇ ਕਦ ਬੱਝਣਾ ਹੈ ਉਦਾਸੀ ਤੇਰੇ ਵਾਅਦੇ ਸੁਣ ਰਹੀ ਹੈਤੇ ਫਿਰ ਵੀ ਮੇਰੀ ਖਾਤਰ ਬੁਣ ਰਹੀ ਹੈਕੁਝ ਐਸਾ ਜੋ ਮੈਂ...
Read more
ਮੁਸ਼ਕਲ ਬਹੁਤ ਜੇ ਜਾਪਦਾ ਪੱਥਰ ਨੂੰ ਤੋੜਨਾਤੋੜੋ ਬਹੁਤ ਆਸਾਨ ਹੈ 'ਪਾਤਰ' ਨੂੰ ਤੋੜਨਾ ਤੋੜਨ ਤੁਰੇ ਤਾਂ ਕੁਝ ਤਾਂ ਸੀ ਆਖਰ ਨੂੰ ਤੋੜਨਾਸੰਗਲ ਨਾ ਟੁੱਟੇ ਪੈ ਗਿਆ ਝਾਂਜਰ ਨੂੰ ਤੋੜਨਾ ਏਸੇ ਲਈ ਖੁਦ ਟੁਕੜਿਆਂ ਵਿਚ ਟੁੱਟ ਗਿਆ ਹਾਂ ਮੈਂਬੇਰਹਿਮ ਲਗਦਾ ਸੀ...
Read more
ਡੁੱਬਦਾ ਸੂਰਜ ਹਾਂ ਤੇ ਮੇਰਾ ਸਮੁੰਦਰ ਬੜੀ ਦੂਰਮੈਨੂੰ ਇਹ ਅੰਤ ਨਹੀਂ ਆਪਣੀ ਕਥਾ ਦਾ ਮਨਜ਼ੂਰ ਕੋਈ ਤਰਕੀਬ ਬਣਾ, ਤੋੜ ਦੇ ਕੋਈ ਦਸਤੂਰਮਰਨ ਤੋਂ ਪਹਿਲਾਂ ਹਯਾਤੀ ਨੂੰ ਮੈਂ ਮਿਲਣਾ ਏਂ ਜ਼ਰੂਰ ਉਹਦੇ ਅੰਦਰ ਸੀ ਖੁਦਾ ਕਹਿੰਦਾ ਸੀ ਜੋ ਮੈਂ ਹਾਂ ਖੁਦਾਉਹ...
Read more
ਹੋ ਗਿਆ ਸਾਫ ਤਲ, ਸੰਭਲ ਗਏ ਮੇਰੇ ਜਲਮੈਂ ਤਾਂ ਪੱਥਰ ਨੂੰ ਤਹਿ 'ਚ ਲੁਕੋ ਵੀ ਲਿਆਨੀਰ ਵਿਚ ਨੂੰ ਸੀ ਕਿਨ੍ਹੇ ਦੇਖਣਾਮੇਰੇ ਪਾਣੀ ਨੇ ਚੁਪ ਚਾਪ ਰੋ ਵੀ ਲਿਆ ਹੁੰਦੀ ਆਮ ਉਂਜ ਤਾਂ ਸਭ ਸਥਾਪਿਤ ਸੁਰਾਂਹੋਣ ਹਰ ਰਾਗ ਵਿਚ ਫਿਰ ਵੀ...
Read more
ਪਾਣੀ ਵੀ ਪਿਆਸ ਵਾਂਗੂੰ ਅੱਜ ਬੇਕਰਾਰ ਹੋਇਆਇਹ ਮੁਅਜਜ਼ਾ ਮੈਂ ਤੱਕਿਆ ਹੈ ਪਹਿਲੀ ਵਾਰ ਹੋਇਆ ਪੱਤੇ ਹਵਾ 'ਚ ਕੰਬੇ ਸ਼ਾਖਾਂ ਦੁਆ 'ਚ ਉੱਠੀਆਂਇਕ ਪੰਛੀਆਂ ਦਾ ਜੋੜਾ ਸੱਜਰਾ ਉਡਾਰ ਹੋਇਆ ਇਕ ਸ਼ਮਅ ਹੋਈ ਰੌਸ਼ਨ ਇਕ ਜੋਤ ਇਉਂ ਜਗੀ ਹੈਸਭ ਦੂਰ ਇਸ ਨਜ਼ਰ...
Read more
ਭਟਕਦੇ ਸੀ ਸਦੀਆਂ ਤੋਂ ਬੇਚੈਨ ਜਿਹੜੇਉਹ ਮੇਰੇ ਉਦਾਸੇ ਖਿਲਾਵਾਂ ਦੇ ਪੰਛੀਕਿਵੇਂ ਸੌਂਂ ਗਏ ਸ਼ਾਂਤ ਤੇਰੇ ਵਣਾਂ ਵਿਚਉਨੀਂਦੇ ਜਿਹੇ ਭਾਵਨਾਵਾਂ ਦੇ ਪੰਛੀ ਕਿਸੇ ਨੇ ਸੀ ਧਰਤੀ 'ਤੇ ਦਾਣੇ ਖਿਲਾਰੇਉਤਰ ਆਏ ਉਹ ਮੋਹ ਤੇ ਮਮਤਾ ਦੇ ਮਾਰੇਫਸੇ ਜਾਲ ਅੰਦਰ ਉਹ ਆ ਕੇ...
Read more
ਉਮਰ ਦੇ ਸੁੰਨੇ ਹੋਣਗੇ ਰਸਤੇ,ਰਿਸ਼ਤਿਆਂ ਦਾ ਸਿਆਲ ਹੋਵੇਗਾਕੋਈ ਕਵਿਤਾ ਦੀ ਸਤਰ ਹੋਵੇਗੀ,ਜੇ ਨ ਕੋਈ ਹੋਰ ਨਾਲ ਹੋਵੇਗਾ ਉਮਰ ਦੀ ਰਾਤ ਅੱਧੀਓਂ ਬੀਤ ਗਈ,ਦਿਲ ਦਾ ਦਰਵਾਜ਼ਾ ਕਿਸ ਨੇ ਖੜਕਾਇਆਕੌਣ ਹੋਣਾ ਹੈ ਯਾਰ ਇਸ ਵੇਲੇ,ਐਵੇਂ ਤੇਰਾ ਖ਼ਿਆਲ ਹੋਵੇਗਾ ਖੌਫ ਦਿਲ ਵਿਚ ਹੈ...
Read more
ਮੈਂ ਕੱਲ੍ਹ ਅਸਮਾਨ ਡਿਗਦਾ ਤਾਰੇ ਟੁੱਟਦੇ, ਚੰਨ ਬੁੱਝਦਾ ਦੇਖਿਆ ਹੈਮੈਂ ਤੈਨੂੰ ਹੋਰ ਹੁੰਦਾ ਦੂਰ ਜਾਂਦਾ ਗੈਰ ਬਣਦਾ ਦੇਖਿਆ ਹੈ ਕਈ ਗਰਜ਼ਾਂ ਦੀਆਂ ਗੰਢਾਂ ਕਈ ਲੁਕਵੇਂ ਜਿਹੇ ਹਉਮੈ ਦੇ ਟਾਂਕੇਮੈਂ ਇਸ ਰਿਸ਼ਤੇ ਦੀ ਬੁਣਤੀ ਦਾ ਪਲਟ ਕੇ ਦੂਜਾ ਪਾਸਾ ਦੇਖਿਆ ਹੈ...
Read more
ਮੈਂ ਛੁਹਣ ਲੱਗਾ ਤੈਨੂੰਬਹੁ-ਚੀਤਕਾਰ ਹੋਇਆਅੰਧੇਰ ਤੜਪ ਉੱਠੇਸੌ ਸੰਖ ਨਾਦ ਵਿਲਕੇਘੜਿਆਲ ਖੜਕ ਉਠੇ ਚੁੱਲ੍ਹਿਓਂ ਨਿਕਲ ਮੁਆਤੇਮਾਵਾਂਪਤਨੀਆਂਭੈਣਾਂਦੇ ਸੀਨਿਆਂ 'ਚ ਸੁਲਗੇ ਇਕ ਨਾਰ ਖੁੱਲ੍ਹੇ ਕੇਸੀਂਕੂਕੀ ਤੇ ਦੌੜ ਉੱਠੀ ਉਸ ਦੇ ਕਹਿਰ ਤੋਂ ਕੰਬੇਕੁਲ ਦਿਉਤਿਆਂ ਦੇ ਪੱਥਰਤੇ ਮੁਕਟ ਰਾਜਿਆਂ ਦੇਸਤਿਗੁਰ ਹੋਏ ਕਰੋਪੀਤੇ ਹੱਸੇ ਮੇਰੇ...
Read more
ਮੈਡਲਿਨ ਸਹਿਰ ਵਿਚਕਵਿਤਾ ਉਤਸਵ ਦੇ ਦਿਨੀਂਉਬਰੇਰੁ ਪਾਰਕ ਵਿਚਸਾਈਕਲ ਤੇ ਇਕ ਬੱਚਾ ਮੇਰੇ ਕੋਲ ਆਇਆਮੇਰੀ ਪਗੜੀ ਤੇ ਦਾੜੀ ਦੇਖ ਕੇ ਪੁੱਛਣ ਲੱਗਾ:'ਤੂੰ ਜਾਦੂਗਰ ਏਂ' ?ਮੈਂ ਹੱਸ ਪਿਆਕਹਿਣ ਲੱਗਾ ਸੀ ਨਹੀਂ ਪਰ ਅਚਾਨਕ ਕਿਹਾ, 'ਹਾਂ, ਮੈਂ ਜਾਦੂਗਰ ਹਾਂਮੈਂ ਅੰਬਰਾਂ ਤੋਂ ਤਾਰੇ ਤੋੜ...
Read more
ਹੁਣ ਮਾਂ ਬੁੱਢੀ ਹੋ ਗਈ ਹੈਐਨਕ ਦੇ ਮੋਟੇ ਸ਼ੀਸ਼ਿਆਂ ਪਿੱਛੇਲਕੋ ਲਈਆਂ ਨੇਉਸ ਨੇ ਆਪਣੀਆਂਸੁਪਨਹੀਣ ਅੱਖਾਂ ਪਤਾ ਨਹੀਂ ਕਿਉਂਅਜ ਮੈਨੂੰ ਮਾਂ ਦੀ ਜਵਾਨੀਬਹੁਤ ਯਾਦ ਆ ਰਹੀ ਹੈ… ਸ਼ੀਸ਼ੇ ਮੂਹਰੇ ਖੜ੍ਹ ਕੇਲੰਮੀ ਗੁੱਤ ਗੁੰਦਦੀ ਮਾਂਮਾਂ ਦਾ ਸ਼ਨੀਲ ਦਾ ਮੋਤੀਆਂ ਵਾਲਾ ਸੂਟਤਿੱਲੇ ਵਾਲੀ...
Read more
ਮੈਂ ਜਦ ਚੁਣਿਆਂਰਸਤਾ ਤੂੰ ਸੀਮੈਂ ਜਦ ਤੁਰੀਰਹਿਬਰ ਤੂੰ ਸੀਮੈਂ ਜਦ ਥਿੜਕੀਸਹਾਰਾ ਤੂੰ ਸੀਮੈਂ ਜਦ ਪਹੁੰਚੀਮੰਜ਼ਿਲ ਤੂੰ ਸੀਇਹ ਮੈਂ ਤੋਂ ਤੂੰ ਤਕ ਦਾਸਫ਼ਰ ਹੀ ਸੀਜਿਸ ਨੂੰ ਤੈਅ ਕਰਨ ਲਈਮੈਂ ਵਾਰ ਵਾਰਦੁਨੀਆਂ 'ਚ ਆਈ...
Read more
ਪਾਣੀ ਦਾ ਇਕ ਕਤਰਾਮੇਰਾ ਹਮਦਰਦ ਬਣ ਕੇ ਆਇਆ ਤੇਮੇਰੀ ਅੱਗ ਵਿਚਸੜਦੇ ਸਮੁੰਦਰਾਂ ਨੂੰ ਵੇਖ ਕੇਪਰਤ ਗਿਆ |
Read more