ਲੱਗਾ ਹੋਣ ਦੇਖੋ ਸੂਰਜ ਅਸਤ ਲੋਕੋ ਕਰ ਲਉ ਰੌਸ਼ਨੀ ਦਾ ਬੰਦੋਬਸਤ ਲੋਕੋ ਸਾਡੀ ਜੂਨ ਓਹੀ, ਲੰਘ ਗਏ ਏਥੋਂ ਕਿੰਨੇ ਜਨਵਰੀ ਅਤੇ ਅਗਸਤ ਲੋਕੋ ਜੀਉਂਦੇ ਲੋਕ ਵੀ ਹੁਣ ਤਾਂ ਪਥਰਾਉਣ ਲੱਗੇ ਲਉ ਮੁਬਾਰਕਾਂ ਬੁੱਤ-ਪਰਸਤ ਲੋਕੋ ਓਧਰ ਚੰਦ ਸੂਰਜ ਨਰਦਾਂ ਬਣਨ ਲੱਗੇ ਨਿੱਕੀ ਜਿਹੀ ਸ਼ਤਰੰਜ ਵਿਚ ਮਸਤ ਲੋਕੋ ਕੋਈ ਸਤਰ ਲਿਖਿਓ ਸਾਡੇ...
Read more
ਮੇਰੇ ਮਨ ਵਿਚ ਖੌਫ਼ ਬਹੁਤ ਨੇ, ਥੋੜ੍ਹੀ ਥੋੜ੍ਹੀ ਆਸ ਵੀ ਹੈ ਕਾਲੀ ਰਾਤ ਹੈ ਪਰ ਇਕ ਨਿੰਮ੍ਹੇ ਦੀਵੇ ਦੀ ਧਰਵਾਸ ਵੀ ਹੈ ਮੇਰੀ ਕਵਿਤਾ ਮੇਰੇ ਮਨ ਦੇ ਹਰ ਮੌਸਮ ਦੀ ਵਿਥਿਆ ਹੈ ਬਹੁਤਾ ਮੇਰਾ, ਥੋੜ੍ਹਾ ਥੋੜ੍ਹਾ ਸਮਿਆਂ ਦਾ ਇਤਿਹਾਸ ਵੀ ਹੈ ਪਾਜ਼ੇਬਾਂ ਤੋਂ ਬੇੜੀਆਂ ਤਕ ਹਰ ਸਾਜ਼ ਤੋਂ ਕਵਿਤਾ ਵਾਕਿਫ਼...
Read more
ਲਹੂ ਲੁਹਾਣ ਹਾਂ ਮੈਨੂੰ ਸੰਭਾਲਣਾ ਸ਼ਬਦੋ ਨਹੀਂ ਹੈ ਕੋਲ ਕੋਈ ਅੱਜ ਉਠਾਲਣਾ ਸ਼ਬਦੋ ਮੇਰੇ 'ਤੇ ਡਿਗਿਆ ਏ ਮੇਰੇ ਹੀ ਖ਼ਾਬ ਦਾ ਮਲਬਾ, ਸਿਸਕ ਰਿਹਾ ਹਾਂ ਮੈਂ ਹੇਠੋਂ ਨਿਕਾਲਣਾ ਸ਼ਬਦੋ ਸਬਰ, ਖਿਮਾ ਤੇ ਭਲਕ, ਹੌਂਸਲਾ ਸਚਾਈ ਤੇ ਆਸ, ਹਰੇਕ ਦੀਪ ਮੇਰੇ ਮਨ 'ਚ ਬਾਲਣਾ ਸ਼ਬਦੋ ਵਿਦਾ ਦਾ ਵਕਤ, ਬੜੀ ਦੂਰ ਘਰ,...
Read more
ਕਿਵੇਂ ਲਿੱਖਾਂ ਮੈਂ ਸਫੈਦ ਸਫਿਆਂ 'ਤੇ ਨਜ਼ਮ ਅਪਣੀ ਦੇ ਹਰਫ ਕਾਲੇ ਸਫੈਦਪੋਸ਼ੋ ਇਹ ਮੇਰੇ ਕਿੱਸੇ ਨਹੀਂ ਤੁਹਾਨੂੰ ਸੁਣਾਉਣ ਵਾਲੇ ਚਿਰਾਗ ਮੇਰੇ, ਜਿਨ੍ਹਾਂ 'ਚ ਮੇਰੀ ਹੀ ਰੱਤ ਸੜਦੀ ਤੇ ਸੁਆਸ ਬਲਦੇ ਅਜੇ ਨੇ ਮੇਰੇ ਵਜੂਦ ਅੰਦਰ, ਜਗਣਗੇ ਬਾਹਰ, ਤੂੰ ਠਹਿਰ ਹਾਲੇ ਇਹ ਪਹਿਲਾਂ ਤੜਪੇ ਸੀ ਸਾਗਰਾਂ ਵਿਚ ਤੇ ਫਿਰ ਹਵਾਵਾਂ 'ਚ...
Read more
ਹੁਣ ਵਕਤ ਚਾਲ ਐਸੀ ਕੋਈ ਹੋਰ ਚਲ ਗਿਆ ਹੈ ਮੇਰੀ ਨਜ਼ਮ ਤੋਂ ਗ਼ਜ਼ਲ ਤੋਂ ਅੱਗੇ ਨਿਕਲ ਗਿਆ ਹੈ ਸਭ ਲੋਕ ਚੁੱਕੀ ਫਿਰਦੇ ਹੁਣ ਆਪਣੇ ਆਪਣੇ ਲਾਂਬੂ, ਉਹ ਤੇਰੀ ਰੌਸ਼ਨੀ ਦਾ ਸੂਰਜ ਹੀ ਢਲ ਗਿਆ ਹੈ ਮੇਰੀ ਗੱਲ ਹੁਣ ਸੁਣੇਗਾ, ਕੋਈ ਉਗਦਾ ਬੀਜ ਸ਼ਾਇਦ, ਜੰਗਲ ਤਾਂ ਹੁਣ ਹਵਾ ਦੀ ਸਾਜ਼ਿਸ਼ 'ਚ...
Read more
ਬੂਹੇ ਦੀ ਦਸਤਕ ਤੋਂ ਡਰਦਾ ਕਿਸ ਕਿਸ ਦਾ ਕਰਜ਼ਾਈ ਹਾਂ ਮੈਂ ਰੰਗੇ ਹੱਥ ਲੁਕਾਉਂਦਾ ਫਿਰਦਾ ਕਾਤਲ ਕਿਦ੍ਹਾ ਕਸਾਈ ਹਾਂ ਮੈਂ ਆਪਣੇ ਆਪ ਨੂੰ ਬੰਨ੍ਹ ਕੇ ਬੈਠਾ ਸੰਗਲ ਮਾਰ ਸ਼ੁਦਾਈ ਹਾਂ ਮੈਂ ਬਾਹਰੋਂ ਚੁਪ ਹਾਂ ਕਬਰਾਂ ਵਾਂਗੂੰ ਅੰਦਰ ਹਾਲ ਦੁਹਾਈ ਹਾਂ ਮੈਂ ਤਰਜ਼ਾਂ ਦੀ ਥਾਂ ਧੂੰਆਂ ਨਿਕਲੇ ਇਕ ਧੁਖਦੀ ਸ਼ਹਿਨਾਈ ਹਾਂ...
Read more
ਤੂੰ ਮੇਰੇ ਦਰਖਤਾਂ 'ਤੇ ਵਸਦੀ ਘਟਾ ਹੈਂ ਤੂੰ ਸਦੀਆਂ ਦੀ ਮੇਰੀ ਤਪਿਸ਼ ਦਾ ਸਿਲਾ ਹੈਂ ਜਿਦੇ ਸਦਕਾ ਮੰਨਦਾਂ ਖੁਦਾਈ ਦਾ ਦਾਅਵਾ ਮੇਰੀ ਜ਼ਿੰਦਗੀ 'ਚ ਤੂੰ ਉਹ ਮੁਅਜਜ਼ਾ ਹੈਂ ਮੇਰੇ ਬਿਆਬਾਨਾਂ ਦੇ ਵਿਚ ਆਣ ਲੱਥਾ ਤੂੰ ਫੁੱਲਾਂ ਦਾ ਕੋਈ ਜਿਵੇਂ ਕਾਫਿਲਾ ਹੈਂ ਤੇਰੇ ਸੀਨੇ ਲੱਗ ਕੇ ਮੈਂ ਖੁਦ ਨਜ਼ਮ ਹੋਜਾਂ ਮੈਂ...
Read more
ਨ ਮੈਨੂੰ ਛੱਡ ਕੇ ਜਾਵੀਂ ਕਦੀ ਤੂੰ ਮੈਂ ਤੈਨੂੰ ਜਾਨ ਵਾਂਗੂ ਰੱਖਣਾ ਹੈ ਪਤਾ ਹੁੰਦਾ ਜਦੋਂ ਇਹ ਆਖਦੇ ਹਾਂ ਕਿ ਲਫਜ਼ਾਂ ਵਿਚ ਕਿਸੇ ਕਦ ਬੱਝਣਾ ਹੈ ਉਦਾਸੀ ਤੇਰੇ ਵਾਅਦੇ ਸੁਣ ਰਹੀ ਹੈ ਤੇ ਫਿਰ ਵੀ ਮੇਰੀ ਖਾਤਰ ਬੁਣ ਰਹੀ ਹੈ ਕੁਝ ਐਸਾ ਜੋ ਮੈਂ ਉਸ ਦਿਨ ਪਹਿਨਣਾ ਹੈ ਜਦੋਂ ਓੜਕ...
Read more
ਮੁਸ਼ਕਲ ਬਹੁਤ ਜੇ ਜਾਪਦਾ ਪੱਥਰ ਨੂੰ ਤੋੜਨਾ ਤੋੜੋ ਬਹੁਤ ਆਸਾਨ ਹੈ 'ਪਾਤਰ' ਨੂੰ ਤੋੜਨਾ ਤੋੜਨ ਤੁਰੇ ਤਾਂ ਕੁਝ ਤਾਂ ਸੀ ਆਖਰ ਨੂੰ ਤੋੜਨਾ ਸੰਗਲ ਨਾ ਟੁੱਟੇ ਪੈ ਗਿਆ ਝਾਂਜਰ ਨੂੰ ਤੋੜਨਾ ਏਸੇ ਲਈ ਖੁਦ ਟੁਕੜਿਆਂ ਵਿਚ ਟੁੱਟ ਗਿਆ ਹਾਂ ਮੈਂ ਬੇਰਹਿਮ ਲਗਦਾ ਸੀ ਬਹੁਤ ਇਕ ਘਰ ਨੂੰ ਤੋੜਨਾ
Read more
ਡੁੱਬਦਾ ਸੂਰਜ ਹਾਂ ਤੇ ਮੇਰਾ ਸਮੁੰਦਰ ਬੜੀ ਦੂਰ ਮੈਨੂੰ ਇਹ ਅੰਤ ਨਹੀਂ ਆਪਣੀ ਕਥਾ ਦਾ ਮਨਜ਼ੂਰ ਕੋਈ ਤਰਕੀਬ ਬਣਾ, ਤੋੜ ਦੇ ਕੋਈ ਦਸਤੂਰ ਮਰਨ ਤੋਂ ਪਹਿਲਾਂ ਹਯਾਤੀ ਨੂੰ ਮੈਂ ਮਿਲਣਾ ਏਂ ਜ਼ਰੂਰ ਉਹਦੇ ਅੰਦਰ ਸੀ ਖੁਦਾ ਕਹਿੰਦਾ ਸੀ ਜੋ ਮੈਂ ਹਾਂ ਖੁਦਾ ਉਹ ਤਾਂ ਫੜਿਆ ਨਾ ਗਿਆ ਚਾੜ੍ਹਤਾ ਸੂਲੀ ਮਨਸੂਰ...
Read more
ਹੋ ਗਿਆ ਸਾਫ ਤਲ, ਸੰਭਲ ਗਏ ਮੇਰੇ ਜਲ ਮੈਂ ਤਾਂ ਪੱਥਰ ਨੂੰ ਤਹਿ 'ਚ ਲੁਕੋ ਵੀ ਲਿਆ ਨੀਰ ਵਿਚ ਨੂੰ ਸੀ ਕਿਨ੍ਹੇ ਦੇਖਣਾ ਮੇਰੇ ਪਾਣੀ ਨੇ ਚੁਪ ਚਾਪ ਰੋ ਵੀ ਲਿਆ ਹੁੰਦੀ ਆਮ ਉਂਜ ਤਾਂ ਸਭ ਸਥਾਪਿਤ ਸੁਰਾਂ ਹੋਣ ਹਰ ਰਾਗ ਵਿਚ ਫਿਰ ਵੀ ਵਰਜਿਤ ਸੁਰਾਂ ਸਭ ਮੇਰੇ ਜ਼ਾਬਤੇ, ਰਾਗ...
Read more
ਪਾਣੀ ਵੀ ਪਿਆਸ ਵਾਂਗੂੰ ਅੱਜ ਬੇਕਰਾਰ ਹੋਇਆ ਇਹ ਮੁਅਜਜ਼ਾ ਮੈਂ ਤੱਕਿਆ ਹੈ ਪਹਿਲੀ ਵਾਰ ਹੋਇਆ ਪੱਤੇ ਹਵਾ 'ਚ ਕੰਬੇ ਸ਼ਾਖਾਂ ਦੁਆ 'ਚ ਉੱਠੀਆਂ ਇਕ ਪੰਛੀਆਂ ਦਾ ਜੋੜਾ ਸੱਜਰਾ ਉਡਾਰ ਹੋਇਆ ਇਕ ਸ਼ਮਅ ਹੋਈ ਰੌਸ਼ਨ ਇਕ ਜੋਤ ਇਉਂ ਜਗੀ ਹੈ ਸਭ ਦੂਰ ਇਸ ਨਜ਼ਰ ਦਾ ਗਰਦੋ ਗ਼ੁਬਾਰ ਹੋਇਆ ਮਿਲਿਆ ਸਬੂਤ ਮੈਨੂੰ...
Read more
ਭਟਕਦੇ ਸੀ ਸਦੀਆਂ ਤੋਂ ਬੇਚੈਨ ਜਿਹੜੇ ਉਹ ਮੇਰੇ ਉਦਾਸੇ ਖਿਲਾਵਾਂ ਦੇ ਪੰਛੀ ਕਿਵੇਂ ਸੌਂਂ ਗਏ ਸ਼ਾਂਤ ਤੇਰੇ ਵਣਾਂ ਵਿਚ ਉਨੀਂਦੇ ਜਿਹੇ ਭਾਵਨਾਵਾਂ ਦੇ ਪੰਛੀ ਕਿਸੇ ਨੇ ਸੀ ਧਰਤੀ 'ਤੇ ਦਾਣੇ ਖਿਲਾਰੇ ਉਤਰ ਆਏ ਉਹ ਮੋਹ ਤੇ ਮਮਤਾ ਦੇ ਮਾਰੇ ਫਸੇ ਜਾਲ ਅੰਦਰ ਉਹ ਆ ਕੇ ਵਿਚਾਰੇ ਜੋ ਸਨ ਬਹੁਤ ਉੱਚੀਆਂ...
Read more
ਉਮਰ ਦੇ ਸੁੰਨੇ ਹੋਣਗੇ ਰਸਤੇ, ਰਿਸ਼ਤਿਆਂ ਦਾ ਸਿਆਲ ਹੋਵੇਗਾ ਕੋਈ ਕਵਿਤਾ ਦੀ ਸਤਰ ਹੋਵੇਗੀ, ਜੇ ਨ ਕੋਈ ਹੋਰ ਨਾਲ ਹੋਵੇਗਾ ਉਮਰ ਦੀ ਰਾਤ ਅੱਧੀਓਂ ਬੀਤ ਗਈ, ਦਿਲ ਦਾ ਦਰਵਾਜ਼ਾ ਕਿਸ ਨੇ ਖੜਕਾਇਆ ਕੌਣ ਹੋਣਾ ਹੈ ਯਾਰ ਇਸ ਵੇਲੇ, ਐਵੇਂ ਤੇਰਾ ਖ਼ਿਆਲ ਹੋਵੇਗਾ ਖੌਫ ਦਿਲ ਵਿਚ ਹੈ ਛਾ ਰਿਹਾ ਏਦਾਂ, ਜਾਪਦਾ...
Read more
ਮੈਂ ਕੱਲ੍ਹ ਅਸਮਾਨ ਡਿਗਦਾ ਤਾਰੇ ਟੁੱਟਦੇ, ਚੰਨ ਬੁੱਝਦਾ ਦੇਖਿਆ ਹੈ ਮੈਂ ਤੈਨੂੰ ਹੋਰ ਹੁੰਦਾ ਦੂਰ ਜਾਂਦਾ ਗੈਰ ਬਣਦਾ ਦੇਖਿਆ ਹੈ ਕਈ ਗਰਜ਼ਾਂ ਦੀਆਂ ਗੰਢਾਂ ਕਈ ਲੁਕਵੇਂ ਜਿਹੇ ਹਉਮੈ ਦੇ ਟਾਂਕੇ ਮੈਂ ਇਸ ਰਿਸ਼ਤੇ ਦੀ ਬੁਣਤੀ ਦਾ ਪਲਟ ਕੇ ਦੂਜਾ ਪਾਸਾ ਦੇਖਿਆ ਹੈ ਤੂੰ ਜਿਸ ਨੂੰ ਖਾਕ ਅੰਦਰ ਸੁੱਟਿਆ ਸੀ, ਰੁਲ...
Read more
ਮੈਂ ਛੁਹਣ ਲੱਗਾ ਤੈਨੂੰ ਬਹੁ-ਚੀਤਕਾਰ ਹੋਇਆ ਅੰਧੇਰ ਤੜਪ ਉੱਠੇ ਸੌ ਸੰਖ ਨਾਦ ਵਿਲਕੇ ਘੜਿਆਲ ਖੜਕ ਉਠੇ ਚੁੱਲ੍ਹਿਓਂ ਨਿਕਲ ਮੁਆਤੇ ਮਾਵਾਂ ਪਤਨੀਆਂ ਭੈਣਾਂ ਦੇ ਸੀਨਿਆਂ 'ਚ ਸੁਲਗੇ ਇਕ ਨਾਰ ਖੁੱਲ੍ਹੇ ਕੇਸੀਂ ਕੂਕੀ ਤੇ ਦੌੜ ਉੱਠੀ ਉਸ ਦੇ ਕਹਿਰ ਤੋਂ ਕੰਬੇ ਕੁਲ ਦਿਉਤਿਆਂ ਦੇ ਪੱਥਰ ਤੇ ਮੁਕਟ ਰਾਜਿਆਂ ਦੇ ਸਤਿਗੁਰ ਹੋਏ ਕਰੋਪੀ...
Read more
ਮੈਡਲਿਨ ਸਹਿਰ ਵਿਚ ਕਵਿਤਾ ਉਤਸਵ ਦੇ ਦਿਨੀਂ ਉਬਰੇਰੁ ਪਾਰਕ ਵਿਚ ਸਾਈਕਲ ਤੇ ਇਕ ਬੱਚਾ ਮੇਰੇ ਕੋਲ ਆਇਆ ਮੇਰੀ ਪਗੜੀ ਤੇ ਦਾੜੀ ਦੇਖ ਕੇ ਪੁੱਛਣ ਲੱਗਾ: 'ਤੂੰ ਜਾਦੂਗਰ ਏਂ' ? ਮੈਂ ਹੱਸ ਪਿਆ ਕਹਿਣ ਲੱਗਾ ਸੀ ਨਹੀਂ ਪਰ ਅਚਾਨਕ ਕਿਹਾ, 'ਹਾਂ, ਮੈਂ ਜਾਦੂਗਰ ਹਾਂ ਮੈਂ ਅੰਬਰਾਂ ਤੋਂ ਤਾਰੇ ਤੋੜ ਕੇ ਕੁੜੀਆਂ...
Read more
ਹੁਣ ਮਾਂ ਬੁੱਢੀ ਹੋ ਗਈ ਹੈ ਐਨਕ ਦੇ ਮੋਟੇ ਸ਼ੀਸ਼ਿਆਂ ਪਿੱਛੇ ਲਕੋ ਲਈਆਂ ਨੇ ਉਸ ਨੇ ਆਪਣੀਆਂ ਸੁਪਨਹੀਣ ਅੱਖਾਂ ਪਤਾ ਨਹੀਂ ਕਿਉਂ ਅਜ ਮੈਨੂੰ ਮਾਂ ਦੀ ਜਵਾਨੀ ਬਹੁਤ ਯਾਦ ਆ ਰਹੀ ਹੈ… ਸ਼ੀਸ਼ੇ ਮੂਹਰੇ ਖੜ੍ਹ ਕੇ ਲੰਮੀ ਗੁੱਤ ਗੁੰਦਦੀ ਮਾਂ ਮਾਂ ਦਾ ਸ਼ਨੀਲ ਦਾ ਮੋਤੀਆਂ ਵਾਲਾ ਸੂਟ ਤਿੱਲੇ ਵਾਲੀ ਜੁੱਤੀ...
Read more
ਮੈਂ ਜਦ ਚੁਣਿਆਂ ਰਸਤਾ ਤੂੰ ਸੀ ਮੈਂ ਜਦ ਤੁਰੀ ਰਹਿਬਰ ਤੂੰ ਸੀ ਮੈਂ ਜਦ ਥਿੜਕੀ ਸਹਾਰਾ ਤੂੰ ਸੀ ਮੈਂ ਜਦ ਪਹੁੰਚੀ ਮੰਜ਼ਿਲ ਤੂੰ ਸੀ ਇਹ ਮੈਂ ਤੋਂ ਤੂੰ ਤਕ ਦਾ ਸਫ਼ਰ ਹੀ ਸੀ ਜਿਸ ਨੂੰ ਤੈਅ ਕਰਨ ਲਈ ਮੈਂ ਵਾਰ ਵਾਰ ਦੁਨੀਆਂ 'ਚ ਆਈ...
Read more
ਪਾਣੀ ਦਾ ਇਕ ਕਤਰਾ ਮੇਰਾ ਹਮਦਰਦ ਬਣ ਕੇ ਆਇਆ ਤੇ ਮੇਰੀ ਅੱਗ ਵਿਚ ਸੜਦੇ ਸਮੁੰਦਰਾਂ ਨੂੰ ਵੇਖ ਕੇ ਪਰਤ ਗਿਆ |
Read more