ਸਾਡਾ ਚਿਡ਼ੀਆਂ ਦਾ ਚੰਬਾ ਵੇ, ਬਾਬਲ ਅਸਾਂ ਉੱਡ ਜਾਣਾ।ਸਾਡੀ ਲੰਮੀ ਉਡਾਰੀ ਵੇ, ਬਾਬਲ ਕਿਹਡ਼ੇ ਦੇਸ ਜਾਣਾ। ਤੇਰੇ ਮਹਿਲਾਂ ਦੇ ਵਿਚ ਵਿਚ ਵੇ ਬਾਬਲ ਡੋਲਾ ਨਹੀਂ ਲੰਘਦਾ।ਇੱਕ ਇੱਟ ਪੁਟਾ ਦੇਵਾਂ, ਧੀਏ ਘਰ ਜਾ ਆਪਣੇ। ਤੇਰੇ ਬਾਗਾਂ ਦੇ ਵਿਚ ਵਿਚ ਵੇ, ਬਾਬਲ...
Read more
ਲੰਬੀ ਸਬਾਤ ਵਿਚ ਕੰਧ ਹੈ ਨਹੀਂਆਪਣੇ ਪਿਉ ਤੋਂ ਬਾਝਾਂ ਪੇਕੇ ਕੰਮ ਹੈ ਨਹੀਂਵੇ ਕਿਤੇ ਆ ਜੀਂ ਵੀਰਾ ਕਿਤੇ ਪਾ ਜੀਂ ਫੇਰਾਵੇ ਮੈਂ ਰੱਜ ਨਾ ਦੇਖਿਆ ਦੀਦਾਰ ਤੇਰਾ ਲੰਬੀ ਸਬਾਤ ਵਿਚ ਲਟੈਣ ਹੈ ਨਹੀਂਮਾਵਾਂ ਤੋਂ ਬਾਝਾਂ ਪੇਕੇ ਲੈਣ ਹੈ ਨਹੀਂਵੇ ਕਿਤੇ...
Read more
ਉੱਚੇ ਹਲਟ ਜੁਡ਼ੇਂਦਾ ਮੇਰੇ ਬੀਬਾਨੀਮੇਂ ਤਾਂ ਵਗਦੀ ਮੇਰੇ ਬੇਲੀਆਵੇ ਮਖ ਰਾਵੀ ਵੇ - ਹੇ- ਏ ਕੌਣ ਜੁ ਮੋਢੀ ਕੋਣ ਜੁ ਖਾਮੀਕੋਣ ਜੁ ਭਰਦੀ ਮੇਰੇ ਬੇਲੀਆਵੇ ਜਲ ਪਾਣੀ ਵੇ - ਹੇ- ਏ ਬਾਪ ਜੁ ਮੋਢੀ ਵੀਰ ਜੁ ਖਾਮੀ ਮੇਰੇ ਬੀਬਾਭਾਬੋ ਤਾਂ...
Read more
ਜਦ ਵੀਰਨ ਤੁਰਿਆ ਹੋ।ਹੋ ਚੰਦ ਤੀਜ ਦਾ ਚਡ਼੍ਹਿਆ ਹੋ।ਜਦ ਵੀਰਨ ਅੰਦਰ ਵਡ਼ਿਆ ਹੋ।ਹੋ ਬੂਟਾ ਕਲੀਆਂ ਦਾ ਖਿਡ਼ਿਆ ਹੋ।ਜਦ ਵੀਰਨ ਚੌਤੇਂ ਚਡ਼੍ਹਿਆ ਹੋ।ਹੋ ਚੌਤਾਂ ਸ਼ੀਸ਼ੇ ਦਾ ਜਡ਼ਿਆ ਹੋ।ਜਦ ਵੀਰਨ ਪਲੰਘੀ ਬੈਠਾ ਹੋ।ਹੋ ਕੋਲੇ ਡਾਹ ਲੈਂਦੀ ਪੀਡ਼੍ਹਾ ਹੋ।ਜਦ ਵੀਰਨ ਭੈਣ ਦੇ ਦੁਖਡ਼ੇ...
Read more
ਗੱਡੀ ਦਿਆ ਗਡ਼ਵਾਣੀਆਂਗੱਡੀ ਹੌਲੀ ਹੌਲੀ ਛੇਡ਼ ਵੇਇਨ੍ਹਾਂ ਰਾਹਾਂ ਦੇ ਡੂੰਘੇ ਡੂੰਘੇ ਪੰਧ ਵੇਵੀਰਾਂ ਮਿਲਿਆਂ ਤੇ ਚਡ਼੍ਹ ਜਾਂਦੇ ਚੰਦ ਵੇਭੈਣਾ ਮਿਲੀਆਂ ਤੇ ਪੈ ਜਾਂਦੀ ਠੰਡ ਵੇਸਖੀਆਂ ਮਿਲੀਆਂ ਤੇ ਲੱਗ ਜਾਂਦਾ ਰੰਗ ਵੇਕਿਤੇ ਮਿਲ ਜਾ ਨੀ ਮਾਏਂ ਭੋਲੀਏਆਪਾਂ ਮਿਲੀਏ ਤਾਂ ਦੁੱਖ ਸੁਖ...
Read more
ਸੋਹਣੇ ਜੇ ਸੈਂਕਲ ਵਾਲਿਆਸੈਂਕਲ ਹੋਲਰੇ ਹੌਲਰੇ ਤੋਰੀਏਇਨ੍ਹਾਂ ਰਾਹਾਂ ਦੇ ਡੂੰਘੇ ਡੂੰਘੇ ਪਾਂਧ ਵੇਜਾਇਆਂ ਮਿਲਿਆਂ ਤੇ ਚਡ਼੍ਹ ਜਾਂਦੇ ਚਾਂਦ ਵੇਭੈਣਾ ਮਿਲੀਆਂ ਤੇ ਲਹਿ ਜਾਂਦੀ ਡਾਂਝ ਵੇਕਿਤੇ ਟੱਕਰੇ ਨੀ ਮਾਏਂ ਨੀ ਮੇਰੀਏਕਿਤੇ ਟੱਕਰੇਂ ਤਾਂ ਦੁੱਖ ਸੁੱਖ ਛੇਡੀਏਲੰਮੇ ਪਏ ਨੀ ਵਿਛੋਡ਼ੇਨੀ ਮਾਏਂ ਭੋਲੀਏ...
Read more
ਵੀਰਾ ਵੇ ਤੂੰ ਆਓ ਮੇਰੇ ਮਨ ਚਾਓਵੀਰਾ ਤੂੰ ਠੁਮਕ ਚਲੇ ਘਰ ਆਓਲ੍ਹੋਡ਼ੀ ਦਿਆਂ ਤੂੰ ਆਓਬਾਬੇ ਵਿਹਡ਼ੇ ਜਾਓ
Read more
ਕੁਡ਼ਤਾ ਸਮਾਇਆ ਵੀਰਾ ਆਬਦੀ ਵੇ ਮੌਜ ਦਾਪਹਿਨਣ ਦੇ ਵੇਲੇ ਵੀਰਾ ਨੌਕਰ ਵੇ ਫੌਜ ਦਾਛੁੱਟੀਆਂ ਨਾ ਮਿਲੀਆਂ ਭੈਣੇਂਕਲਮਾਂ ਨਾ ਵਗੀਆਂ ਨੀਸਾਡਾ ਤਾਂ ਆਉਣਾ ਭੈਣੇ ਸਹਿਜ ਮਤੇ ਚੀਰਾ ਰੰਗਾਇਆ ਵੀਰਾ ਆਬਦੀ ਵੇ ਮੌਜ ਦਾਪਹਿਨਣ ਦੇ ਵੇਲੇ ਵੀਰਾ ਨੌਕਰ ਵੇ ਫੌਜ ਦਾਛੁੱਟੀਆਂ ਨਾ...
Read more
ਉੱਚੀ, ਉੱਚੀ ਰੋਡ਼ੀ ਵੀਰਾ ਦੰਮ, ਦੰਮ ਵੇਇਕ ਕੰਗਣ ਰੁਡ਼੍ਹਿਆ ਵੇ ਜਾਵੇਮੇਰਾ ਵੀਰ ਮਿਲਕੇ ਜਾਇਓ ਵੇ-ਹੇ ਮੈਂ ਕਿੱਕਣ ਮਿਲਾਂ ਨੀ ਭੈਣੇ ਮੇਰੀਏਮੇਰੇ ਸਾਥੀ ਜਾਂਦੇ ਦੂਰਮੇਰੀ ਭੈਣ ਫੇਰ ਮਿਲਾਂਗੇ ਨੀਸਾਥੀਆਂ ਤੇਰਿਆਂ ਨੂੰ ਮੂਹਰਿਓਂ ਮੋਡ਼ਾਂਮੇਰਾ ਵੀਰ ਮਿਲਕੇ ਜਾਇਓ ਵੇ-ਹੇ ਕਿੱਕਣ ਮਿਲਾਂ ਨੀ ਭੈਣੇ...
Read more
ਉੱਚੀ ਗਲੀ ਪਰ ਜਾਂਦਿਆਂ ਵੀਰਾ ਵੇਮੇਰਾ ਵੀਰ, ਮੇਰਾ ਵੀਰ ਮਿਲਕੇ ਜਾਣਾ ਵੇ ਕਿੱਕਣ ਮਿਲਾਂ ਭੈਣੇ ਮੇਰੀਏ ਨੀਮੇਰੇ ਸਾਥੀ ਲੰਘ ਗਏ ਦੂਰਮੇਰੀ ਭੈਣ, ਮੇਰੀ ਭੈਣ ਫੇਰ ਮਿਲਾਂਗੇ ਨੀਸਾਥੀਆਂ ਤੇਰਿਆਂ ਨੂੰ ਬਾਹੋਂ ਪਕਡ਼ਾਂ ਵੇਤੈਨੂੰ ਪਾ ਲਵਾਂ ਘੇਰਾਮੇਰਾ ਵੀਰ, ਮੇਰਾ ਵੀਰ ਮਿਲਕੇ ਜਾਣਾ...
Read more
ਤੇਰੇ ਬਾਜਰੇ ਦੀ ਰਾਖੀ ਦਿਓਰਾ ਮੈਂ ਨਾ ਬਹਿੰਦੀ ਵੇ |ਜੇ ਮੈਂ ਤਾੜੀ ਮਾਰ ਉਡਾਵਾਂ ਮੇਰੀ ਮਹਿੰਦੀ ਲਹਿੰਦੀ ਵੇ | ਤੇਰੇ ਬਾਜਰੇ ਦੀ ਰਾਖੀ ਦਿਉਰਾ ਮੈਂ ਨਾ ਬਹਿੰਦੀ ਵੇ |ਜੇ ਮੈਂ ਸੀਟੀ ਮਾਰ ਉਡਾਵਾਂ ਮੇਰੀ ਸੁਰਖ਼ੀ ਲਹਿੰਦੀ ਵੇ | ਤੇਰੇ ਬਾਜਰੇ...
Read more
ਉੱਚੜਾ ਬੁਰਜ਼ ਲਾਹੋਰ ਦਾ, ਵੇ ਚੀਰੇ ਵਾਲਿਆ !ਹੇਠ ਵਗੇ ਦਰਿਆ, ਵੇ ਸੱਜਣ ਮੇਰਿਆ ! ਮਲ ਮਲ ਨ੍ਹਾਵਣ ਗੋਰੀਆਂ, ਵੇ ਚੀਰੇ ਵਾਲਿਆ !ਲੈਣ ਰੱਬ ਦਾ ਨਾਂ, ਵੇ ਸੱਜਣ ਮੇਰਿਆ ! ਕੋਠੇ ਉੱਤੇ ਕੋਠੜੀ, ਵੇ ਚੀਰੇ ਵਾਲਿਆ !ਕੋਠੇ 'ਤੇ ਤਸਵੀਰ, ਵੇ ਸੱਜਣ...
Read more
ਤੇਰੀ ਗੁੱਤ 'ਤੇ ਕਚਿਹਰੀ ਲਗਦੀ, ਦੂਰੋਂ ਦੂਰੋਂ ਆਉਣ ਝਗੜੇ। ਸੱਗੀ-ਫੁੱਲ ਨੀ ਸ਼ਿਸ਼ਨ ਜੱਜ ਤੇਰੇ, ਕੈਂਠਾ ਤੇਰਾ ਮੁਹਤਮ ਹੈ। ਵਾਲੇ, ਡੰਡੀਆਂ ਕਮਿਸ਼ਨਰ ਡਿਪਟੀ, ਨੱਤੀਆਂ ਇਹ ਨੈਬ ਬਣੀਆਂ। ਜ਼ੈਲਦਾਰ ਨੀ ਮੁਰਕੀਆਂ ਤੇਰੀਆਂ, ਸਫੈਦ-ਪੋਸ਼ ਬਣੇ ਗੋਖੜੂ। ਨੱਥ, ਮਛਲੀ, ਮੇਖ਼ ਤੇ ਕੋਕਾ, ਇਹ ਨੇ...
Read more
ਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀਜੁਗਨੀ ਚੰਡੀਗੜ ਰਹਿੰਦੇ ਸਰਦਾਰਾਂ ਦੀਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀ….. ਇਹ ਜੁਗਨੀ ਆੜਤੀਆਂ ਦੀਜੁਗਨੀ ਸੇਠਾਂ ਦੀਠੰਡੇ ਬਾਹਰਲੇ ਦੇਸ਼ਾਂ ਦੀਜਿਸ ਕੋਠੀ ਤੇ ਟੈਂਕੀ ਜਹਾਜ ਵਾਲੀ ਉਸ ਕੋਠੀ ਦੇ ਬੰਦ ਪਏ ਗੇਟਾਂ ਦੀ ਜੁਗਨੀ ਬਰਗਰਾਂ...
Read more
ਮੇਰੀ ਜੁਗਨੀ ਕਾਲਜ ਪੜ੍ਹਦੀ ਆਨਾਲੇ ਦੋ ਦੋ ਗੁੱਤਾਂ....ਨਾਲੇ ਦੋ ਦੋ ਗੁੱਤਾਂ ਕਰਦੀ ਆਸੀਟੀ ਮਾਰ ਸਾਈਕਲ ਤੇ....ਸੀਟੀ ਮਾਰ ਸਾਈਕਲ ਤੇ ਚੜ੍ਹਦੀ ਆਫ਼ੇਰ ਮੱਮੀ ਡੈਡੀ ਨਾਲ....ਫ਼ੇਰ ਮੱਮੀ ਡੈਡੀ ਨਾਲ ਲੜਦੀ ਆਵੀਰ ਮੇਰਿਆ ਓ ਜੁਗਨੀ ਚਾਂਦੀ ਦੀਮੈਂ ਤੋਰ ਪਛਾਣੀ..... ਮੈਂ ਤੋਰ ਪਛਾਣੀ ਜਾਂਦੀ...
Read more
ਮੇਰੀ ਜੁਗਨੀ ਫੈਸ਼ਨ-ਪੱਟੀ,ਰਹਿੰਦੀ ਹਰ ਵੇਲੇ ਈ ਸੱਜੀ,ਜੋ ਸੀ ਸਾਉ ਸ਼ੌਕੀਣਣ ਜੱਟੀ,ਉ ਵੀਰ ਮੇਰੇਆ ਜੁਗਨੀ..ਵੀਰ ਮੇਰੇਆ ਜੁਗਨੀ ਖੁੱਲਗੀ ਆ,ਜਿਹੜੀ ਨਾਮ ਸੱਜਣ ਦਾ ਭੁੱਲਗੀ ਆ,ਵਿੱਚ ਕਲਯੁਗ ਦੇ ਉਹ ਰੁੱਲਗੀ ਆl ਸੂਟ-ਸਲੇਟੀ ਛੱਡਕੇ ਹੁਣ ਉਹ ਤੰਗ ਜਿਹੀਆਂ ਜ਼ੀਨਾਂ ਪਾਵੇ,ਸਾਗ ਸਰੋਂ ਦਾ ਨਹੀਉ ਭਾਉਂਦਾ...
Read more
ਅੱਲਾ ਬਿਸਮਿਲਾ ਤੇਰੀ ਜੁਗਨੀਆਸ਼ਕ ਦੀ ਜਾਤ ਇਸ਼ਕ ਹੈਆਸ਼ਕ ਦਾ ਧਰਮ ਇਸ਼ਕ ਹੈਆਸ਼ਕ ਦਾ ਰੱਬ ਇਸ਼ਕ ਹੈਆਲਮ ਵਿਚ ਇਸ਼ਕ ਪਹਿਲਾਆਪ ਤੂੰ ਦਾਨ ਕੀਤਾਬੰਦਾ ਖੁਦਾ ਹੋ ਗਿਆਜਿਸ ਨੇ ਇਹ ਜਾਮ ਪੀਤਾਅੱਲਾ ਬਿਸਮਿਲਾ ਤੇਰੀ ਜੁਗਨੀ ਜੱਟ ਨੇ ਚੌਧਰ ਛੱਡੀਬੇਲੇ ਵਿਚ ਮੰਗੂ ਚਾਰੇਸਿਆਲਾ ਦੇ...
Read more
ਮੇਰੀ ਜੁਗਨੀ ਦੇ ਧਾਗੇ ਬੱਗੇਜੁਗਨੀ ਉਹਦੇ ਮੂੰਹੋਂ ਫੱਬੇਜੀਹਨੂੰ ਸੱਟ ਇਸ਼ਕ ਦੀ ਲੱਗੇ ਓ ਵੀਰ ਮੇਰੇਆ ਜੁਗਨੀਓ ਵੀਰ ਮੇਰੇਆ ਜੁਗਨੀਨਾਮ ਸਾਜਨ ਦਾ ਲੇਂਦੀ ਆਤੇਰੀ ਲੈ ਕੇ ਕਲਮਾਂ ਕੇਂਦੀਆਂ ਆਏ ਵਾਵਾ ਮੌਜ ਜਵਾਨੀ ਓ ਸੇਹਦ ਗੁਰੇ ਤੋ ਮਿਠੀਆਈ ਜਵਾਨੀ ਨੂੰ ਹਰ ਕੋਈ...
Read more
ਹੋ ਬੋਲ ਮਿੱਟੀ ਦਿਆ ਬਵੇਆ,ਤੇਰੇ ਦੁਖਾਂ ਨੇ ਮਾਰ ਮੁਕਾ ਲਿਆਹੋ ਮੇਰਾ ਸੋਹਣਾ ਮਾਹੀ ਆਜਾ ਹੋਹੋ ਮਿੱਟੀ ਦਾ ਮੈ ਬਾਵਾ ਬਣਾਇਆਉੱਤੇ ਚਾੜ ਦਿੱਤੀ ਆ ਖੇਸੀਵਤਨਾ ਵਾਲੇ ਮਾਨ ਕਰਨ, ਕੀ ਮੈ ਮਾਨ ਕਰਾਂ ਪਰਦੇਸੀਮੇਰਾ ਸੋਹਣਾ ਮਾਹੀ ਆਜਾ ਹੋ...ਹੋ ਬੂਹੇ ਅਗੇ ਲਾਵਾ ਬੇਰੀਆਂਗੱਲਾਂ...
Read more
ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ।ਮੇਰੇ ਲਹੂ ਦਾ ਕੇਸਰ ਰੇਤੇ ਚ ਨਾ ਰਲਾਇਓ। ਮੇਰੀ ਵੀ ਜਿੰਦਗੀ ਕੀ? ਬਸ ਬੂਰ ਸਰਕੜੇ ਦਾਆਹਾਂ ਦਾ ਸੇਕ ਕਾਫ਼ੀ, ਤੀਲੀ ਬੇਸ਼ਕ ਨਾ ਲਾਇਓ। ਹੋਣਾ ਨਹੀਂ ਮੈ ਚਾਹੁੰਦਾ ਸੜ ਕੇ ਸਵਾਹ ਇਕੇਰਾਂ,ਜਦ ਜਦ...
Read more